ਦਿੱਲੀ ਹਾਈਕੋਰਟ ਦਾ ਆਦੇਸ਼, ਮੁਰਗਾ ਮੰਡੀ 'ਚ ਹੁਣ ਨਹੀਂ ਵੱਢੇ ਜਾਣਗੇ ਮੁਰਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਗਾਜੀਪੁਰ ਮੁਰਗਾ ਮੰਡੀ ਵਿਚ ਮੁਰਗੇ ਵੱਢਣ ਤੇ ਪਾਬੰਦੀ ਲਗਾ ਦਿੱਤੀ ਹੈ।

Delhi High Court

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਗਾਜੀਪੁਰ ਮੁਰਗਾ ਮੰਡੀ ਵਿਚ ਮੁਰਗੇ ਵੱਢਣ ਤੇ ਪਾਬੰਦੀ ਲਗਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਗਾਜੀਪੁਰ ਮੁਰਗਾ ਮੰਡੀ ਵਿਚ ਸਿਰਫ਼ ਮੁਰਗਾ ਵੇਚਣ ਦੀ ਹੀ ਆਗਿਆ ਹੈ ਮੁਰਗਾ ਵੱਢਣ ਦੀ ਨਹੀਂ। ਹਾਈ ਕੋਰਟ ਨੇ ਸਰਕਾਰ ਅਤੇ ਹੋਰ ਸਬੰਧਿਤ ਵਿਭਾਗ ਨੂੰ ਇਕ ਹਫ਼ਤੇ ਦੇ ਅੰਦਰ ਆਦੇਸ਼ ਦਾ ਪਾਲਣ ਯਕੀਨੀ ਬਣਾਉਣ ਦਾ ਆਦੇਸ਼ ਦਿੱਤਾ ਹੈ।

ਇਸ ਤੋਂ ਪਹਿਲਾਂ ਦਿੱਲੀ ਪ੍ਰਦੂਸ਼ਣ ਨਿਯੰਤਰਣ ਸਮਿਤੀ ਨੇ ਕਿਹਾ ਹੈ ਕਿ ਮੰਡੀ ਵਿਚ ਨਿਯਮਾਂ ਦੀ ਅਣਦੇਖੀ ਕਾਰਨ ਮੁਰਗੇ ਵੱਢੇ ਜਾਂਦੇ ਹਨ। ਸਮਿਤੀ ਨੇ 24 ਅਪਰੈਲ ਨੂੰ ਹੀ ਮੰਡੀ ਵਿਚ ਮੁਰਗੇ ਵੱਢਣ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ। ਐਨੀਮਲ ਰਾਈਟ ਉਤੇ ਕੰਮ ਕਰਨ ਵਾਲੀ ਗੌਰੀ ਮੁਲੇਖੀ ਨੇ ਹਾਈ ਕੋਰਟ ਉਤੇ ਗਾਜੀਪੁਰ ਮੁਰਗਾ ਮੰਡੀ ਵਿਚ ਮੁਰਗੇ ਵੱਢਣ ਦੇ ਖਿਲਾਫ਼ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ।

ਜਿਸ ਉਤੇ ਹਾਈ ਕੋਰਟ ਨੇ ਇਹ ਆਦੇਸ਼ ਜਾਰੀ ਕੀਤਾ ਹੈ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਗਾਜੀਪੁਰ ਮੁਰਗਾ ਮੰਡੀ ਵਿਚ ਗੈਰਕਾਨੂੰਨੀ ਤਰੀਕੇ ਨਾਲ ਮੁਰਗੇ ਵੱਢੇ ਜਾਂਦੇ ਹਨ। ਜਿਸ ਕਾਰਨ ਉਥੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਮੰਡੀ ਦਾ ਸੰਚਾਲਨ ਦਿੱਲੀ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਸਰਕਾਰ ਨੂੰ ਹਾਈ ਕੋਰਟ ਨੇ ਮੁਰਗੇ ਵੱਢਣ ਦੇ ਲਈ ਸਹੀ ਜਗ੍ਹਾ ਦੀ ਪਹਿਚਾਣ ਕਰਕੇ ਰਿਪੋਰਟ ਦੇਣ ਨੂੰ ਕਿਹਾ ਹੈ।