‘3-4 ਮਹੀਨੇ ਇੰਤਜ਼ਾਰ ਕਰੋ- ਬੋਧੀ, ਜੈਨ, ਸਿੱਖ ਅਤੇ ਪਾਰਸੀਆਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਸਰਕਾਰ ਦੇ ਮੰਤਰੀ ਅਤੇ ਭਾਜਗਾ ਆਗੂ ਹੇਮੰਤ ਬਿਸਵਾ ਨੇ ਕਿਹਾ ਹੈ ਕਿ ਜਲਦ ਹੀ ਨਵੀਂ ਐਨਆਰਸੀ ਅਸਮ ਲਈ ਲਿਆਂਦੀ ਜਾਵੇਗੀ।

Himanta Biswa Sarma

ਅਸਾਮ: ਅਸਾਮ ਵਿਚ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਭਾਜਪਾ ਵੀ ਪਰੇਸ਼ਾਨ ਹੈ। ਅਸਾਮ ਸਰਕਾਰ ਦੇ ਮੰਤਰੀ ਅਤੇ ਭਾਜਗਾ ਆਗੂ ਹੇਮੰਤ ਬਿਸਵਾ ਨੇ ਕਿਹਾ ਹੈ ਕਿ ਜਲਦ ਹੀ ਨਵੀਂ ਐਨਆਰਸੀ ਅਸਮ ਲਈ ਲਿਆਂਦੀ ਜਾਵੇਗੀ। ਉਹਨਾਂ ਨੇ ਕਿਹਾ ਕਿ ਮੌਜੂਦਾ ਐਨਆਰਸੀ ਵਿਚ ਕਈ ਗਲਤੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਅਸਾਮ ਦੇ ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਐਨਆਰਸੀ ਨੂੰ ਸਵੀਕਾਰ ਨਹੀਂ ਕਰਦੀ ਅਤੇ ਸੁਪਰੀਮ ਕੋਰਟ ਨੂੰ ਇਸ ਨੂੰ ਖਾਰਿਜ ਕਰਨ ਲਈ ਕਹੇਗੀ।ਉਹਨਾਂ ਨੇ ਕਿਹਾ ਕਿ ਸੰਸਦ ਦੇ ਇਜਲਾਸ ਦੌਰਾਨ ‘ਨਾਗਰਿਕਤਾ ਸੋਧ ਬਿੱਲ’ ਦੁਬਾਰਾ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਘੱਟ ਗਿਣਤੀ ਰਿਫਿਊਜੀਆਂ ਲਈ ਨਾਗਰਿਕਤਾ ਦਾ ਪ੍ਰਬੰਧ ਹੋਵੇਗਾ।

ਸੋਮਵਾਰ ਨੂੰ ਕਰੀਮਗੰਜ ਅਤੇ ਸਿਲਚਰ ਵਿਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹੇਮੰਤ ਨੇ ਕਿਹਾ ਕਿ, ‘ਮਾਮਲਾ ਸੁਪਰੀਮ ਕੋਰਟ ਕੋਲ ਜਾਣ ਦਿਓ ਅਤੇ ਅਸੀਂ ਕਹਾਂਗੇ ਕਿ ਭਾਜਪਾ ਐਨਆਰਸੀ ਨੂੰ ਖਾਰਿਜ ਕਰਦੀ ਹੈ। ਅਸੀਂ ਇਸ ਐਨਆਰਸੀ ਵਿਚ ਵਿਸ਼ਵਾਸ ਨਹੀਂ ਕਰਦੇ। ਪੀਐਮ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿਚ ਦੂਜੀ ਐਨਆਰਸੀ ਲਾਗੂ ਹੋਵੇਗੀ। ਅੱਜ ਜੋ ਹੱਸ ਰਹੇ ਹਨ, ਉਹ ਕੱਲ ਜਰੂਰ ਰੋਣਗੇ। ਇਕ ਕਾਨੂੰਨ ਅਜਿਹਾ ਵੀ ਲਾਗੂ ਕੀਤਾ ਜਾਵੇਗਾ, ਜੋ ਲੋਕ ਧਾਰਮਕ ਜ਼ੋਰ-ਜਬਰਦਸਤੀ ਦੇ ਚਲਦਿਆਂ ਭਾਰਤ ਵਿਚ ਸ਼ਰਣ ਲੈਣ ਆਏ ਹਨ, ਉਹਨਾਂ ਨੂੰ ਵੀ ਨਾਗਰਿਕਤਾ ਕੀਤੀ ਜਾਵੇ’।

ਹੇਮੰਤ ਨੇ ਕਿਹਾ ਕਿ, ‘ਜੇਕਰ 2 ਤੋਂ 3 ਲੱਖ ਹਿੰਦੂ ਭਾਰਤ ਵਿਚ ਸ਼ਰਣ ਚਾਹੁੰਦੇ ਹਨ ਤਾਂ ਕੀ ਅਸੀਂ ਉਹਨਾਂ ਨੂੰ ਦੁਸ਼ਮਣ ਮੰਨਾਂਗੇ? ਬੰਗਾਲੀ ਹਿੰਦੂ ਚਿੰਤਾ ਵਿਚ ਹਨ ਅਤੇ ਅਪਣੇ ਭਵਿੱਖ ਨੂੰ ਲੈ ਕੇ ਦੁਖੀ ਹਨ। ਜੋ ਲੋਕ ਭਾਰਤ ਵਿਚ ਯਕੀਨ ਰੱਖਦੇ ਹਨ, ਬੋਧੀ, ਜੈਨ, ਇਸਾਈ, ਸਿੱਖ ਅਤੇ ਪਾਰਸੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਸਿਰਫ਼ 3 ਜਾਂ 4 ਮਹੀਨੇ ਰੁਕ ਜਾਓ’। ਉਹਨਾਂ ਨੇ ਕਿਹਾ ਕਿ ਅਸਾਮ ਚਾਹੁੰਦਾ ਹੈ ਕਿ ਹਿੰਦੂ ਬੰਗਾਲੀਆਂ ਨੂੰ ਨਾਗਰਿਕਤਾ ਦਿੱਤੀ ਜਾਵੇ। ਅਸਾਮੀ ਲੋਕ ਬੰਗਾਲੀਆਂ ਵਿਰੁੱਧ ਨਹੀਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।