ਪਾਕਿਸਤਾਨ ਛੱਡ ਕੇ ਭਾਰਤੀ ਨਾਗਰਿਕ ਬਣੇ ਇਹ ਮਸ਼ਹੂਰ ਗਾਇਕ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਨਾਨ ਸਾਮੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਪਹਿਲੀ ਵਾਰ 1999 ਵਿਚ ਭਾਰਤ ਆਏ ਸਨ।

Adnan sami

ਨਵੀਂ ਦਿੱਲੀ: ਉਂਝ ਤਾਂ ਭਾਰਤ ਵਿਚ ਦੂਜੇ ਦੇਸ਼ਾਂ ਦੇ ਕਈ ਕਲਾਕਾਰ ਕਿਸਮਤ ਅਜਮਾਉਣ ਲਈ ਆਉਂਦੇ ਹਨ ਪਰ ਅੱਜ ਅਸੀਂ ਜਿਨ੍ਹਾਂ ਦੀ ਗੱਲ ਕਰਾਂਗੇ ਉਹ ਕਲਾਕਾਰ ਇਕ ਵਾਰ ਭਾਰਤ ਆਏ ਸਨ ਅਤੇ ਇੱਥੋਂ ਦੇ ਹੀ ਹੋ ਕੇ ਰਹਿ ਗਏ। ਖ਼ਾਸ ਗੱਲ ਇਹ ਹੈ ਕਿ ਇਹ ਪਾਕਿਸਤਾਨ ਤੋਂ ਭਾਰਤ ਆਏ ਸਨ। ਉਹਨਾਂ ਨੇ ਨਾ ਸਿਰਫ਼ ਭਾਰਤ ਵਿਚ ਪਛਾਣ ਬਣਾਈ ਬਲਕਿ ਇੱਥੋਂ ਦੀ ਨਾਗਰਿਕਤਾ ਵੀ ਹਾਸਲ ਕੀਤੀ। ਹੁਣ ਉਹ ਦਿਲ ਤੋਂ ਵੀ ਭਾਰਤੀ ਬਣ ਚੁੱਕੇ ਹਨ।

ਇਸ ਸਿੰਗਰ ਦਾ ਨਾਂਅ ਅਦਨਾਨ ਸਾਮੀ ਹੈ। ਅਦਨਾਨ ਸਾਮੀ ਅੱਜ ਅਪਣਾ 46ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਦਾ ਜਨਮਦਿਨ ਸੁਤੰਤਰਤਾ ਦਿਵਸ ਦੇ ਖ਼ਾਸ ਮੌਕੇ ‘ਤੇ ਹੁੰਦਾ ਹੈ। ਅਦਨਾਨ ਸਾਮੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਪਹਿਲੀ ਵਾਰ 1999 ਵਿਚ ਭਾਰਤ ਆਏ ਸਨ। ਕੁਝ ਹੀ ਸਮੇਂ ਵਿਚ ਉਹਨਾਂ ਨੂੰ ਭਾਰਤ ਨਾਲ ਇੰਨਾ ਪਿਆਰ ਹੋ ਗਿਆ ਕਿ ਉਹ ਇੱਥੇ ਵਸ ਗਏ। ਇਸ ਦੇ ਲਈ ਅਦਨਾਨ ਨੂੰ ਪਾਕਿਸਤਾਨ ਵਿਚ ਕਾਫ਼ੀ ਅਲੋਚਨਾਵਾਂ ਵੀ ਸਹਿਣੀਆਂ ਪਈਆਂ ਸਨ ਪਰ ਅੱਜ ਉਹਨਾਂ ਨੂੰ ਭਾਰਤ ਦੇ ਨਾਗਰਿਕ ਵਜੋਂ ਪਛਾਣਿਆ ਜਾਂਦਾ ਹੈ।

ਦੱਸ ਦਈਏ ਕਿ ਅਦਨਾਨ ਸਾਮੀ ਨੇ 4 ਵਿਆਹ ਕੀਤੇ ਸਨ। ਉਹਨਾਂ ਦਾ ਪਹਿਲਾ ਵਿਆਹ 1993 ਵਿਚ ਹੋਇਆ ਸੀ। ਉਸ ਸਮੇਂ ਉਹ 22 ਸਾਲ ਦੇ ਸਨ ਅਤੇ ਉਹਨਾਂ ਦੀ ਪਤਨੀ ਉਹਨਾਂ ਤੋਂ 9 ਸਾਲ ਵੱਡੀ ਸੀ, ਜੋ ਕਿ 31 ਸਾਲਾ ਪਾਕਿਸਤਾਨੀ ਅਦਾਕਾਰਾ ਜੇਬਾ ਬਖ਼ਤਿਆਰ ਸੀ। ਇਸ ਤੋਂ ਬਾਅਦ ਉਹਨਾਂ ਦਾ ਦੂਜਾ ਵਿਆਹ ਦੁਬਈ ਦੀ ਇਕ ਬਿਜ਼ਨੇਸਵੂਮੈਨ ਅਰਬ ਸਬਾਹ ਗਲਾਦਰੀ ਨਾਲ ਹੋਇਆ ਸੀ। ਇਸ ਤੋਂ ਬਾਅਦ ਉਹਨਾਂ ਨੇ 2007 ਵਿਚ ਤੀਜਾ ਵਿਆਹ ਕੀਤਾ ਜੋ ਕਿ ਫਿਰ ਤੋਂ ਟੁੱਟ ਗਿਆ। ਸਾਲ 2010 ਵਿਚ ਅਦਨਾਨ ਦੀ ਮੁਲਾਕਾਤ ਰੋਇਆ ਫਰਯਾਬੀ ਨਾਲ ਹੋਈ, ਜਿਸ ਨਾਲ ਅਦਨਾਨ ਨੇ ਚੌਥਾ ਵਿਆਹ ਕੀਤਾ ਸੀ। ਜਾਣਕਾਰੀ ਮੁਤਾਬਕ ਰੋਇਆ ਟੈਲੀ ਕੰਮਿਊਨੀਕੇਸ਼ਨ ਇੰਜੀਨੀਅਰ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ