ਮਾਨਸੂਨ ਦੀ ਵਿਦਾਈ ਅਜੇ ਨਹੀਂ, 16 ਜ਼ਿਲਿਆਂ 'ਚ ਭਾਰੀ ਮੀਂਹ ਦਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਨਸੂਨ ਆਪਣੇ ਅੰਤਿਮ ਪੜਾਅ ਤੇ ਹੋਣ ਦੇ ਬਾਵਜੂਦ ਵੀ ਇਹ ਜਾਂਦੇ - ਜਾਂਦੇ ਵੀ ਦੇਸ਼ ਦੇ ਕਈ ਰਾਜਾਂ 'ਚ ਤੇਜ਼ ਰੂਪ ਨਾਲ ਸਰਗਰਮ ਹੋ ਗਿਆ ਹੈ।

Heavy rain alert india

ਨਵੀਂ ਦਿੱਲੀ : ਮਾਨਸੂਨ ਆਪਣੇ ਅੰਤਿਮ ਪੜਾਅ ਤੇ ਹੋਣ ਦੇ ਬਾਵਜੂਦ ਵੀ ਇਹ ਜਾਂਦੇ - ਜਾਂਦੇ ਵੀ ਦੇਸ਼ ਦੇ ਕਈ ਰਾਜਾਂ 'ਚ ਤੇਜ਼ ਰੂਪ ਨਾਲ ਸਰਗਰਮ ਹੋ ਗਿਆ ਹੈ। ਇਸ ਵਜ੍ਹਾ ਨਾਲ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅੱਜ ਮੱਧ ਪ੍ਰਦੇਸ਼, ਪੱਛਮ ਬੰਗਾਲ, ਓਡੀਸ਼ਾ, ਅਰੁਣਾਚਲ ਪ੍ਰਦੇਸ਼, 'ਚ ਭਾਰੀ ਮੀਂਹ ਦੇ ਲੱਛਣ ਹਨ ਤਾਂ ਉਥੇ ਹੀ ਕਰਨਾਟਕ, ਯੂਪੀ,ਉਤਰਾਖੰਡ ਦੇ ਕਈ ਇਲਾਕਿਆਂ 'ਚ ਵੀ ਅੱਜ ਮੀਂਹ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਕਰਨਾਟਕ 'ਚ ਕਈ ਜਗ੍ਹਾਵਾਂ 'ਤੇ ਭਾਰੀ ਮੀਂਹ ਪਿਆ ਹੈ, ਜਿਸ 'ਚ ਬੈਂਗਲੁਰੂ ਅਤੇ ਮੈਸੂਰ ਵੀ ਸ਼ਾਮਿਲ ਹਨ, ਜਿੱਥੇ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਆਉਣ - ਜਾਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅਰਬ ਸਾਗਰ ਖੇਤਰ 'ਚ ਘੱਟ ਦਬਾਅ ਦਾ ਖੇਤਰ ਬਣਨ ਨਾਲ ਮੱਧ ਪ੍ਰਦੇਸ਼ ਦੇ 15 ਜ਼ਿਲਿਆਂ 'ਚ  ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਵਿਭਾਗ ਨੇ ਆਗਰ, ਗੁਨਾ, ਅਸ਼ੋਕਨਗਰ, ਦਮੋਹ, ਮੰਦਸੌਰ, ਨੀਮਚ,  ਪੰਨਾ ਸਹਿਤ 15 ਜ਼ਿਲਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਯੂਪੀ ਦੇ 16 ਜ਼ਿਲਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ 
ਵਿਭਾਗ ਅਨੁਸਾਰ, ਯੂਪੀ ਦੇ 16 ਜ਼ਿਲਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕੰਨ‍ਨੌਜ, ਲਖੀਮਪੁਰ ਖੀਰੀ, ਸੀਤਾਪੁਰ , ਲਖਨਊ, ਰਾਇਬਰੇਲੀ, ਅਮੇਠੀ, ਸੁਲ‍ਤਾਨਪੁਰ, ਬਾਰਾਬੰਕੀ, ਗੋਂਡਾ , ਬਹਰਾਇਚ, ਸ਼ਰਾਵਸ‍ਤੀ, ਸਿੱਧਾਰਥਨਗਰ, ਸੰਤ ਕਬੀਰ ਨਗਰ,  ਆਯੋਧ‍ਿਆ, ਬਸ‍ਤੀ, ਅੰਬੇਡਕਰਨਗਰ ਅਤੇ ਉਸਦੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ