ਔਰਤ ਦੇ ਗਲਤ ਤਰੀਕੇ ਨਾਲ ਵਾਲ ਕੱਟਣਾ ਸਲੂਨ ਨੂੰ ਪਿਆ ਮਹਿੰਗਾ, ਲੱਗਿਆ ਦੋ ਕਰੋੜ ਦਾ ਜ਼ੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਕਾਇਤਕਰਤਾ ਨੂੰ ਅੱਠ ਹਫਤਿਆਂ ਦੇ ਅੰਦਰ ਦੇਣੀ ਪਵੇਗੀ ਮੁਆਵਜ਼ੇ ਦੀ ਰਕਮ

wrong haircut

 

ਨਵੀਂ ਦਿੱਲੀ: ਰਾਸ਼ਟਰੀ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ (ਐਨਸੀਡੀਆਰਸੀ) ਨੇ ਦਿੱਲੀ ਦੇ ਸੈਲੂਨ ਨੂੰ ਇੱਕ ਔਰਤ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਔਰਤ ਦੇ ਗਲਤ ਤਰੀਕੇ ਨਾਲ ਵਾਲ ਕੱਟਣ ਅਤੇ ਵਾਲਾਂ ਦਾ ਗਲਤ ਟਰੀਟਮੈਂਟ ਕਰਨ ਨਾਲ ਵਾਲਾਂ ਨੂੰ ਸਥਾਈ ਨੁਕਸਾਨ ਪਹੁੰਚਾਉਣ ਲਈ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ।

 ਹੋਰ ਵੀ ਪੜ੍ਹੋ: ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ

 

ਜਾਣਕਾਰੀ ਅਨੁਸਾਰ ਇਹ ਸੈਲੂਨ ਦਿੱਲੀ ਦੇ ਇੱਕ ਹੋਟਲ ਵਿੱਚ ਸਥਿਤ ਹੈ। ਜਿੱਥੇ ਅਪ੍ਰੈਲ 2018 ਵਿੱਚ ਆਸ਼ਨਾ ਰਾਏ ਆਪਣੇ ਵਾਲਾਂ ਦੇ ਟਰੀਟਮੈਂਟ ਲਈ ਗਈ ਸੀ। ਉਹ 'ਹੇਅਰ ਪ੍ਰੋਡਕਟਸ' ਦੀ ਮਾਡਲ ਸੀ ਅਤੇ ਬਹੁਤ ਸਾਰੇ 'ਹੇਅਰ-ਕੇਅਰ ਬ੍ਰਾਂਡਸ' ਲਈ ਮਾਡਲਿੰਗ ਕਰ ਚੁੱਕੀ ਸੀ ਪਰ ਸੈਲੂਨ ਦੁਆਰਾ ਗਲਤ ਵਾਲ ਕੱਟੇ ਜਾਣ ਕਾਰਨ, ਉਸਨੂੰ ਆਪਣਾ ਕੰਮ ਗੁਆਉਣਾ ਪਿਆ ਅਤੇ ਵਿੱਤੀ ਨੁਕਸਾਨ ਵੀ ਝੱਲਣਾ ਪਿਆ, ਜਿਸਨੇ ਨਾ ਸਿਰਫ ਉਸਦੀ ਜੀਵਨ ਸ਼ੈਲੀ ਨੂੰ ਬਦਲਿਆ, ਬਲਕਿ ਇੱਕ ਪ੍ਰਮੁੱਖ ਮਾਡਲ ਬਣਨ ਦੇ ਉਸਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ।

 

 ਹੋਰ ਵੀ ਪੜ੍ਹੋ:    ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪੰਜਾਬੀਅਤ ਨੂੰ ਧਿਆਨ 'ਚ ਰੱਖ ਕੇ ਲਿਆ- ਜਾਖੜ  

 

ਆਸ਼ਨਾ ਰਾਏ ਕਹਿੰਦੀ ਹੈ ਕਿ ਮੈਂ ਸੈਲੂਨ ਨੂੰ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਵਾਲਾਂ ਨੂੰ ਅੱਗੇ ਤੋਂ ਲੰਬਾ' ਫਲਿਕਸ 'ਰੱਖਣਾ ਅਤੇ ਵਾਲਾਂ ਨੂੰ ਪਿਛਲੇ ਪਾਸੇ ਤੋਂ ਚਾਰ ਇੰਚ ਕੱਟਣਾ ਪਰ  ਹੇਅਰ ਡ੍ਰੈਸਰ  ਨੇ ਆਪਣੀ ਮਰਜ਼ੀ ਨਾਲ ਚਾਰ ਇੰਚ ਦੇ ਵਾਲਾਂ ਨੂੰ ਛੱਡ ਕੇ  ਉਸਦੇ ਲੰਬੇ ਵਾਲ ਪੂਰੀ ਤਰ੍ਹਾਂ ਕੱਟ  ਦਿੱਤੇ।  ਜਦੋਂ ਉਸਨੇ ਇਸ ਸਬੰਧ ਵਿੱਚ ਮੈਨੇਜਰ ਨੂੰ ਸ਼ਿਕਾਇਤ ਕੀਤੀ, ਉਸਨੇ ਮੁਫਤ ਵਾਲਾਂ ਦੇ ਇਲਾਜ ਦੀ ਪੇਸ਼ਕਸ਼ ਕੀਤੀ।

 

 ਹੋਰ ਵੀ ਪੜ੍ਹੋ:  PM modi ਨੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ

ਆਸ਼ਨਾ ਦਾ ਦਾਅਵਾ ਹੈ ਕਿ ਇਸ ਸਮੇਂ ਦੌਰਾਨ  ਕੈਮੀਕਲ ਨਾਲ ਉਸਦੇ ਵਾਲਾਂ ਨੂੰ ਸਥਾਈ ਨੁਕਸਾਨ ਹੋਇਆ। ਜਿਸਦੇ ਨਾਲ ਉਹ ਰਾਸ਼ਟਰੀ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ ਕੋਲ ਪਹੁੰਚੀ ਅਤੇ ਤਿੰਨ ਕਰੋੜ ਰੁਪਏ ਦੇ ਮੁਆਵਜ਼ੇ ਦੀ ਬੇਨਤੀ ਕੀਤੀ। ਇਸੇ ਮਾਮਲੇ ਵਿੱਚ ਹੁਣ ਕਮਿਸ਼ਨ ਨੇ ਆਦੇਸ਼ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਦੋ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਰਕਮ ਸ਼ਿਕਾਇਤਕਰਤਾ ਨੂੰ ਅੱਠ ਹਫਤਿਆਂ (ਦੋ ਮਹੀਨਿਆਂ) ਦੇ ਅੰਦਰ ਦਿੱਤੀ ਜਾਵੇ। 

 

 ਹੋਰ ਵੀ ਪੜ੍ਹੋ: ਉੱਤਰਾਖੰਡ 'ਚ ਫਿਰ ਡਿੱਗੇ ਪਹਾੜ, ਬਦਰੀਨਾਥ ਕੌਮੀ ਮਾਰਗ ਬੰਦ