UP: ਪੀਲੀਬੀਤ ‘ਚ ਕਿਸਾਨਾਂ ਨੇ BJP ਨੇਤਾ ਦਾ ਕੀਤਾ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਵਰੁਣ ਗਾਂਧੀ ਦੇ ਕਾਫਲੇ ਤੋਂ ਕੀਤਾ ਦੂਰ

Farmers Protest against BJP Leader Varun Gandhi

 

ਪੀਲੀਬੀਤ: ਭਾਜਪਾ ਦੇ ਗੜ੍ਹ ‘ਚ ਵੀ ਹੁਣ ਭਾਜਪਾ ਨੇਤਾਵਾਂ (BJP Leaders) ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਯੂਪੀ ਦੇ ਪੀਲੀਬੀਤ ‘ਚ ਭਾਜਪਾ ਨੇਤਾ ਵਰੁਣ ਗਾਂਧੀ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਜਦ ਵਰੁਣ ਗਾਂਧੀ (Varun Gandhi) ਦਾ ਕਾਫ਼ਲਾ ਉਥੋਂ ਰਵਾਨਾ ਹੋਇਆ ਤਾਂ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ। ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ।

ਹੋਰ ਪੜ੍ਹੋ: ਝੋਨੇ ਦੀ ਪਰਾਲੀ ਹੁਣ ਕੋਈ ਸਮੱਸਿਆ ਨਹੀਂ ਹੈ: ਕੇਜਰੀਵਾਲ

ਪੀਲੀਬੀਤ ‘ਚ ਭਾਜਪਾ ਨੇਤਾ ਦੇ ਕਾਫ਼ਲੇ ਦੇ ਗੁਜ਼ਰਨ ਦੀ ਸੂਚਨਾ ਮਿਲਦੇ ਹੀ ਕਿਸਾਨ ਉਸ ਤੋਂ ਪਹਿਲਾਂ ਹੀ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ। ਜਿਵੇਂ ਹੀ ਵਰੁਣ ਗਾਂਧੀ ਦਾ ਕਾਫ਼ਲਾ ਰਵਾਨਾ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਚੱਕ-ਚੱਕ ਕੇ ਪਿੱਛੇ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਕਿਸਾਨਾਂ ਵੱਲੋਂ ਭਾਜਪਾ ਦੇ ਗੜ੍ਹ, ਯੂਪੀ ਵਿਚ ਵੀ ਭਾਜਪਾ ਨੇਤਾਵਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਉੱਤਰ ਪ੍ਰਦੇਸ਼: ਪ੍ਰਯਾਗਰਾਜ ਵਿਚ ਹੋਇਆ ਦੋਹਰਾ ਕਤਲ, ਮਾਂ-ਧੀ ਦਾ ਵੱਢਿਆ ਗਲਾ, ਇਲਾਕੇ ’ਚ ਫੈਲੀ ਸਨਸਨੀ