ਮਹਾਰਾਸ਼ਟਰਾ ਦੇ ਮੁਖ ਸਕੱਤਰ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਸਾਰਿਆਂ ਨੂੰ ਬਚਾਇਆ ਗਿਆ
ਮਹਾਰਾਸ਼ਟਰਾ ਦੇ ਮੁਖ ਸਕੱਤਰ ਦਿਨੇਸ਼ ਕੁਮਾਰ ਜੈਨ, ਹੋਰ ਅਧਿਕਾਰੀਆ ਅਤੇ ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਮੁੰਬਈ ਸਮੁੰਦਰੀ ਕੰਡੇ ਤੇ ਪਲਟ ਗਈ।
The Boat
ਮੁੰਬਈ, ( ਪੀਟੀਆਈ ) : ਮਹਾਰਾਸ਼ਟਰਾ ਦੇ ਮੁਖ ਸਕੱਤਰ ਦਿਨੇਸ਼ ਕੁਮਾਰ ਜੈਨ, ਹੋਰ ਅਧਿਕਾਰੀਆ ਅਤੇ ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਮੁੰਬਈ ਸਮੁੰਦਰੀ ਕੰਡੇ ਤੇ ਪਲਟ ਗਈ। ਕਿਸ਼ਤੀ ਵਿਚ ਕੁਲ 25 ਯਾਤਰੀ ਸਵਾਰ ਸੀ, ਜਿਸ ਵਿਚ ਪਤੱਰਕਾਰ ਵੀ ਸ਼ਾਮਿਲ ਸਨ। ਇਸ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪਹਿਲਾਂ ਇਕ ਨੂੰ ਕੱਢਿਆ ਗਿਆ ਸੀ, ਉਸ ਤੋਂ ਬਾਅਦ ਇਕ ਲਾਪਤਾ ਦੱਸਿਆ ਜਾ ਰਿਹਾ ਸੀ
ਤਾਂ ਉਸਨੂੰ ਵੀ ਲੱਭ ਕੇ ਸੁਰੱਖਿਅਤ ਬਚਾ ਲਿਆ ਗਿਆ। ਬਚਾਅ ਕਾਰਜ ਲਈ ਦੋ ਹੈਲੀਕਾਪਟਰ ਲਗਾਏ ਗਏ ਸਨ। ਭਾਰਤੀ ਤੱਟ ਰੱਖਿਅਕ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦਾ ਜਹਾਜ ਮੌਕੇ ਤੇ ਪਹੁੰਚ ਚੁੱਕਾ ਹੈ। ਜਿਆਦਾਤਰ ਲੋਕਾਂ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਹੈ। ਮਹਾਰਾਸ਼ਟਰਾ ਸਰਕਾਰ ਦੀ ਇਹ ਕਿਸ਼ਤੀ ਮੁੰਬਈ ਦੇ ਨਰੀਮਨ ਪੁਆਇੰਟ ਦੇ ਪੱਛਮ ਵਿਚ 2.6 ਕਿਲੋਮੀਟਰ ਦੂਰ ਸ਼ਿਵਾਜੀ ਸਮਾਰਕ ਦੇ ਨੇੜੇ ਪਲਟੀ ਹੈ।