'ਚੂਹੇ' ਖਾ ਗਏ 5 ਕੁਇੰਟਲ ਭੰਗ, ਪੁਲਿਸ ਨੇ ਅਦਾਲਤ ਨੂੰ ਦਿੱਤੀ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਕੀਲ ਨੇ ਕਿਹਾ ਕਿ ਚੂਹਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੁੰਦਾ

Image

 

ਮਥੁਰਾ - ਮਥੁਰਾ ਪੁਲਿਸ ਨੇ ਇੱਕ ਵਿਸ਼ੇਸ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (1985) ਅਦਾਲਤ ਨੂੰ ਸੌਂਪੀ ਇੱਕ ਰਿਪੋਰਟ ਵਿੱਚ ਕਿਹਾ ਹੈ, ਕਿ ਸ਼ੇਰਗੜ੍ਹ ਅਤੇ ਹਾਈਵੇ ਪੁਲਿਸ ਸਟੇਸ਼ਨ ਦੇ ਗੋਦਾਮਾਂ ਵਿੱਚ ਜ਼ਬਤ ਕੀਤੀ ਗਈ 500 ਕਿਲੋਗ੍ਰਾਮ ਤੋਂ ਵੱਧ ਭੰਗ 'ਚੂਹਿਆਂ' ਨੇ ਖਾ ਲਈ ਹੈ।

ਪੁਲਿਸ ਵੱਲੋਂ ਇਹ ਬਿਆਨ ਅਦਾਲਤ ਵੱਲੋਂ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਵਿੱਚ ਬਰਾਮਦ 586 ਕਿੱਲੋ ਭੰਗ ਪੇਸ਼ ਕਰਨ ਲਈ ਕਹੇ ਜਾਣ ਤੋਂ ਬਾਅਦ ਦਿੱਤਾ ਗਿਆ।

ਸ਼ੇਰਗੜ੍ਹ ਅਤੇ ਹਾਈਵੇ ਥਾਣਾ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 386 ਕਿੱਲੋ ਅਤੇ 195 ਕਿੱਲੋ ਭੰਗ ਬਰਾਮਦ ਕੀਤੀ ਸੀ।

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ, "ਪੁਲਿਸ ਸਟੇਸ਼ਨ ਵਿੱਚ ਅਜਿਹੀ ਕੋਈ ਥਾਂ ਨਹੀਂ, ਜਿੱਥੇ ਸਟੋਰ ਕੀਤੇ ਮਾਲ ਨੂੰ ਚੂਹਿਆਂ ਤੋਂ ਬਚਾਇਆ ਜਾ ਸਕੇ। ਵੱਡੀ ਖੇਪ ਵਿੱਚੋਂ ਬਾਕੀ ਬਚੀ ਭੰਗ ਅਫ਼ਸਰਾਂ ਵੱਲੋਂ ਨਸ਼ਟ ਕਰ ਦਿੱਤੀ ਗਈ ਸੀ।" 

ਸਰਕਾਰੀ ਵਕੀਲ ਨੇ ਕਿਹਾ, "ਆਕਾਰ ਵਿੱਚ ਛੋਟਾ ਹੋਣ ਕਾਰਨ ਚੂਹਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੁੰਦਾ, ਅਤੇ ਨਾ ਹੀ ਪੁਲਿਸ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਮਾਹਿਰ ਮੰਨਿਆ ਜਾ ਸਕਦਾ ਹੈ।"

ਅਦਾਲਤ ਨੇ 18 ਨਵੰਬਰ ਦੇ ਆਪਣੇ ਹੁਕਮਾਂ ਵਿੱਚ ਹਾਈਵੇ ਥਾਣੇ ਦੇ ਅਧਿਕਾਰ ਖੇਤਰ ਵਿੱਚ ਚੱਲ ਰਹੇ ਇੱਕ ਕੇਸ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ 195 ਕਿਲੋਗ੍ਰਾਮ ਬਰਾਮਦ ਭੰਗ ਚੂਹਿਆਂ ਦੁਆਰਾ ਨਸ਼ਟ ਕਰ ਦਿੱਤੀ ਗਈ ਸੀ, ਦਾ ਹਵਾਲਾ ਦਿੰਦੇ ਹੋਏ ਐਸ.ਐਸ.ਪੀ. ਮਥੁਰਾ ਨੂੰ ਚੂਹਿਆਂ ਤੋਂ ਛੁਟਕਾਰਾ ਪਾਉਣ ਅਤੇ ਚੂਹਿਆਂ ਵੱਲੋਂ ਸੱਚਮੁੱਚ 581 ਕਿੱਲੋ ਭੰਗ ਖਾ ਲਏ ਜਾਣ ਦੇ ਸਬੂਤਾਂ ਦੀ ਮੰਗ ਕੀਤੀ। ਪੁਲਿਸ ਟੀਮ ਨੂੰ 26 ਨਵੰਬਰ ਤੱਕ ਇਸ ਮਾਮਲੇ ਵਿੱਚ ਸਬੂਤਾਂ ਸਮੇਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

ਅਦਾਲਤ ਨੇ ਪੁਲਿਸ ਗੋਦਾਮਾਂ ਵਿੱਚ ਸਟੋਰ ਕੀਤੇ ਭੰਗ ਦੀ ਨਿਲਾਮੀ ਜਾਂ ਨਿਪਟਾਰੇ ਲਈ ਪੰਜ-ਨੁਕਾਤੀ ਨਿਰਦੇਸ਼ ਵੀ ਜਾਰੀ ਕੀਤੇ ਹਨ।