ਹੈਲੀਕਾਪਟਰ 'ਚ ਮੁਫਤ ਸਫ਼ਰ ਕਰ ਸਕਣਗੇ ਢਾਈ ਸਾਲ ਤੱਕ ਦੇ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਯਾਰਤੀਆਂ ਨੂੰ ਹੈਲੀਕਾਪਟਰ ਵਿਚ ਸੀਟ ਸੀਨੀਆਰਤਾ ਦੇ ਆਧਾਰ 'ਤੇ ਨਹੀਂ ਸਗੋਂ ਸੰਭਾਵਿਤ ਉਡਾਨ ਦੀ ਤਰੀਕ ਦੇ ਆਧਾਰ 'ਤੇ ਉਪਲਬਧ ਹੋਵੇਗੀ।

Free Helicopter Service

ਲਾਹੌਲ-ਸਪੀਤੀ, ( ਪੀਟੀਆਈ) : ਜਨਜਾਤੀ ਖੇਤਰਾਂ ਲਈ ਹੋਣ ਵਾਲੀ ਸਰਦ ਰੁੱਤ ਹੈਲੀਕਾਪਟਰ ਸੇਵਾ ਵਿਚ ਢਾਈ ਸਾਲ ਤੱਕ ਦੇ ਬੱਚਿਆਂ ਲਈ ਮੁਫਤ ਹਵਾਈ ਸਫ਼ਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ 750 ਰੁਪਏ ਪ੍ਰਤੀ ਸੀਟ ਅਤੇ ਰੈਫਰ ਮਰੀਜਾਂ ਲਈ 700 ਰੁਪਏ ਪ੍ਰਤੀ ਸੀਟ ਨਿਰਧਾਰਤ ਕੀਤੇ ਗਏ ਹਨ। ਗ਼ੈਰ -ਜਨਜਾਤੀ ਲੋਕਾਂ ਲਈ ਵੀ 7000 ਰੁਪਏ ਦੇਣ 'ਤੇ ਹੈਲੀਕਾਪਟਰ ਦੀ ਸੇਵਾ ਉਪਲਬਧ ਕਰਵਾਈ ਗਈ ਹੈ।

ਇਸ ਦੇ ਲਈ ਉਹਨਾਂ ਨੂੰ ਉਡਾਨ ਕਮੇਟੀ ਦੇ ਕੋਲ ਕਿਸ ਉਦੇਸ਼ ਲਈ ਹਵਾਈ ਯਾਤਰਾ ਦਾ ਲਾਭ ਲੈਣਾ ਹੈ, ਇਸ ਦਾ ਕਾਰਨ ਦੱਸਣਾ ਪਵੇਗਾ। ਸਰਕਾਰ ਨੇ ਜਨਜਾਤੀ ਖੇਤਰਾ ਦੇ ਲੋਕਾਂ ਲਈ ਸਰਦ ਰੁੱਤ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ। ਹੁਣ ਯਾਰਤੀਆਂ ਨੂੰ ਹੈਲੀਕਾਪਟਰ ਵਿਚ ਸੀਟ ਸੀਨੀਆਰਤਾ ਦੇ ਆਧਾਰ 'ਤੇ ਨਹੀਂ ਸਗੋਂ ਸੰਭਾਵਿਤ ਉਡਾਨ ਦੀ ਤਰੀਕ ਦੇ ਆਧਾਰ 'ਤੇ ਉਪਲਬਧ ਹੋਵੇਗੀ। ਉਡਾਨ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਯਾਤਰੀਆਂ ਨੇ ਜਨਵਰੀ ਜਾਂ ਫਰਵਰੀ ਵਿਚ ਆਪਣੀਆਂ ਥਾਵਾਂ 'ਤੇ ਜਾਣਾ ਹੁੰਦਾ ਹੈ।

ਉਹ ਪਹਿਲਾਂ ਹੀ ਸੀਟ ਬੁਕ ਕਰਵਾ ਲੈਂਦੇ ਹਨ। ਬਾਅਦ ਵਿਚ ਸੀਨੀਆਰਤਾ ਨੂੰ ਲੈ ਕੇ ਅਫਵਾਹਾਂ ਫੈਲਾ ਦਿੰਦੇ ਹਨ। ਪਰ ਹੁਣ ਤੋਂ ਅਜਿਹਾ ਨਹੀਂ ਹੋਵੇਗਾ। ਯਾਤਰੀਆਂ ਨੂੰ ਸੰਭਾਵਿਤ ਉਡਾਨ ਦੀ ਤਰੀਕ ਦੇ ਆਧਾਰ 'ਤੇ ਹੀ ਸੀਟ ਮਿਲੇਗੀ। ਰੋਹਤਾਂਗ ਦਰ੍ਹਾ ਬੰਦ ਹੋਣ 'ਤੇ ਲਾਹੌਲ-ਸਪੀਤੀ, ਚੰਬਾ ਦੇ ਆਜੋਗ, ਕਿਲਾੜ ਅਤੇ ਸਾਚ ਹੈਲੀਪੇਡ ਦੇ ਲਈ 13 ਦੰਸਬਰ ਤੋਂ ਹੀ ਹੈਲੀਕਾਪਟਰ ਸੀਟ ਬੁਕਿੰਗ ਦੀ ਪ੍ਰਕਿਰਿਆ ਚਾਲੂ ਕੀਤੀ ਗਈ ਹੈ। ਹੁਣ ਇਹਨਾਂ ਖੇਤਰਾਂ ਦੇ ਲੋਕਾਂ ਦੀ ਆਵਾਜਾਈ ਹੈਲੀਕਾਪਟਰ ਤੋਂ ਹੋਵੇਗੀ। ਡਿਪਟੀ ਕਮਿਸ਼ਨਰ ਲਾਹੌਲ-ਸਪੀਤੀ ਅਸ਼ਵਨੀ ਕੁਮਾਰ ਚੌਧਰੀ ਨੇ

ਦੱਸਿਆ ਕਿ ਹੈਲੀਕਾਪਟਰ  ਸੀਟ ਵਿਚ ਮਰੀਜਾਂ ਅਤੇ ਪਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਸੀਟ ਦਿਤੀ ਜਾਵੇਗੀ। ਕੁੱਲੂ ਵਿਚ ਤੈਨਾਤ ਉਡਾਨ ਕਮੇਟੀ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਯਾਤਰੀਆਂ ਨੂੰ ਸੀਨੀਆਰਤਾ ਦੇ ਆਧਾਰ 'ਤੇ ਨਹੀਂ ਸਗੋਂ ਅਪਲਾਈ ਕਰਨ ਵਾਲਿਆਂ ਵੱਲੋਂ ਆਪਣੀ ਅਰਜ਼ੀ ਵਿਚ ਲਿਖੀ ਸੰਭਾਵਿਤ ਉਡਾਨ ਦੀ ਤਰੀਕ ਦੇ ਆਧਾਰ 'ਤੇ ਹੀ ਸੀਟ ਦਿਤੀ ਜਾਵੇਗੀ। ਉਹਨਾਂ ਕਿਹਾ ਕਿ ਹੈਲੀਕਾਪਟਰ ਸੀਟ ਨੂੰ ਲੈ ਕੇ ਪੂਰੀ ਤਰ੍ਹਾਂ ਪਾਰਦਰਸ਼ਿਤਾ ਵਰਤੀ ਜਾਵੇਗੀ।