ਇਟਲੀ ਵਿਚ ਰਹਿਣ ਵਾਲਾ ਪੰਜਾਬੀ ਹੈਲੀਕਾਪਟਰ ਵਿਚ ਲੈ ਗਿਆ ਬਰਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਲੋਕ ਹਰੇਕ ਕੰਮ ਵਿਚ ਅੱਗੇ ਰਹਿੰਦੇ.....

Helicopter

ਮਿਲਾਨ (ਭਾਸ਼ਾ): ਪੰਜਾਬੀ ਲੋਕ ਹਰੇਕ ਕੰਮ ਵਿਚ ਅੱਗੇ ਰਹਿੰਦੇ ਹਨ। ਚਾਹੇ ਉਹ ਜਿਹੜੇ ਮਰਜੀ ਦੇਸ਼-ਵਿਦੇਸ਼ ਵਿਚ ਰਹਿੰਦੇ ਹੋਣ। ਪੰਜਾਬੀ ਅਪਣੇ ਵੱਡਿਆਂ ਦੀ ਬਹੁਤ ਜਿਆਦਾ ਇੱਜ਼ਤ ਕਰਦੇ ਹਨ। ਵੱਡਿਆਂ ਦੀ ਖੁਸ਼ੀ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੇ ਵਿਚ ਇਕ ਪੰਜਾਬੀ ਦਾ ਰਿਸ਼ਤਾ ਲੋਕਾਂ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਨੌਜਵਾਨ ਅਪਣੇ ਮਾਂ-ਬਾਪ ਦੀ ਇੱਛਾ ਨੂੰ ਪੂਰੀ ਕਰਨ ਲਈ ਹਰ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਕੁਝ ਇਟਲੀ ਵਿਚ ਰਹਿੰਦੇ ਪੰਜਾਬੀ ਨੌਜਵਾਨ ਨੇ ਵੀ ਕੀਤਾ ਹੈ।

ਪਿਛਲੇਂ ਦਿਨੀਂ ਹਰਿਆਣਾ ਕੈਥਲ ਵਿਚ ਰਹਿਣ ਵਾਲਾ ਮਲਕੀਤ ਸਿੰਘ ਹੈਲੀਕਪਟਰ ਵਿਚ ਬਰਾਤ ਲੈ ਕੇ ਗਿਆ। ਮਲਕੀਤ ਸਿੰਘ ਪਿਛਲੇ 12 ਸਾਲਾਂ ਤੋਂ ਅਪਣੇ ਮਾਂ-ਬਾਪ ਨਾਲ ਇਟਲੀ ਦੇ ਸ਼ਹਿਰ ਤੈਰਾਚੀਨਾ ਵਿਚ ਰਹਿ ਰਿਹਾ ਹੈ। ਉਸ ਨੇ ਵੀ ਇਥੇ ਆਏ ਦੂਜੇ ਕਾਮਿਆਂ ਵਾਂਗ ਬੜੇ ਮਾੜੇ-ਚੰਗੇ ਸਮੇਂ ਹੰਢਾਏ ਹਨ ਪਰ ਉਹ ਚੰਗੀ ਪੜ੍ਹਾਈ ਕਰਕੇ ਇਸ ਯੋਗ ਹੋ ਗਿਆ ਕਿ ਹੁਣ ਚੰਗੀ ਕਮਾਈ ਕਰ ਰਿਹਾ ਹੈ। ਮਲਕੀਤ ਅਪਣੇ ਮਾਪਿਆਂ ਦਾ ਬਹੁਤ ਜਿਆਦਾ ਸਤਿਕਾਰ ਕਰਦਾ ਹੈ। ਅਜ ਉਹ ਇਟਲੀ ਰਹਿੰਦੇ ਭਾਰਤੀਆਂ ਨੂੰ ਡਰਾਈਵਿੰਗ ਲਾਇਸੈਂਸ ਦਿਵਾਉਣ ਲਈ ਪੜ੍ਹਾਈ ਕਰਵਾਉਣ ਦੇ ਨਾਲ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਰਹਿੰਦਾ ਹੈ।

ਮਲਕੀਤ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਪਣੇ ਮਾਂ-ਬਾਪ ਦਾ ਸੁਪਨਾ ਸੱਚ ਕਰ ਦੇਵੇਗਾ। ਉਸ ਦੇ ਮਾਂ-ਬਾਪ ਦੀ ਇੱਛਾ ਸੀ ਕਿ ਉਹ ਅਪਣੇ ਪੁੱਤ ਦੀ ਬਰਾਤ ਹੈਲੀਕਾਪਟਰ ਵਿਚ ਲੈ ਕੇ ਜਾਣ। ਉਨ੍ਹਾਂ ਦੱਸਿਆ ਕਿ ਕਦੇ ਅਜਿਹਾ ਸਮਾਂ ਵੀ ਸੀ ਕਿ ਉਨ੍ਹਾਂ ਦੇ ਪਿੰਡ ਨੂੰ ਕੋਈ ਬੱਸ ਵੀ ਨਹੀਂ ਜਾਂਦੀ ਸੀ ਅਤੇ ਅੱਜ ਉਹ ਹੈਲੀਕਾਪਟਰ ਝੂਟਣ ਯੋਗ ਹੋ ਗਏ ਹਨ। ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਉਨ੍ਹਾਂ ਨੇ ਵੀ ਚੰਗਾ ਸਮਾਂ ਦੇਖਿਆ। ਇਸ ਦੇ ਨਾਲ ਪੰਜਾਬੀ ਹਰ ਕੀਤੇ ਅਪਣੇ ਕੰਮਾਂ ਦੇ ਨਾਲ ਝੰਡੇ ਗੱਡਦੇ ਜਾ ਰਹੇ ਹਨ। ਇਹ ਸਭ ਨਤੀਜਾ ਚੰਗੀ ਮਿਹਨਤ ਕਰਨ ਦੇ ਨਾਲ ਅੱਗੇ ਆਉਦਾ ਹੈ।