ਕਾਂਗਰਸ ਨੇ ਯੋਜਨਾਵਾਂ ਬੰਦ ਕੀਤੀਆਂ ਤਾ ਇੱਟ ਨਾਲ ਇੱਟ ਵਜਾ ਦੇਵਾਂਗਾ : ਸ਼ਿਵਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡੀ ਯੋਜਨਾਵਾਂ ਨੂੰ ਚਾਲੂ ਰੱਖਿਆ ਜਾਵੇ ਨਹੀਂ ਤਾਂ ਮੈਂ ਤੁਹਾਡੀ ਇੱਟ ਨਾਲ ਇੱਟ ਵਜਾ ਦੇਵਾਂਗਾ।

Shivraj Singh Chouhan

ਸੀਹੋਰ, ( ਪੀਟੀਆਈ) : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਬੁਧਨੀ ਤੋਂ ਵਿਧਾਇਕ ਸ਼ਿਵਰਾਜ ਸਿੰਘ ਚੌਹਾਨ ਨੇ ਕਈ ਪਿੰਡਾਂ ਵਿਚ ਪਹੁੰਚ ਕੇ ਵੋਟਰਾਂ ਦਾ ਧੰਨਵਾਦ ਕੀਤਾ। ਕੱਚੇ ਰਾਹ ਹੋਣ ਕਾਰਨ ਉਹ ਬਾਈਕ ਰਾਹੀਂ ਸੁਰਈ ਪਿੰਡ ਪੁੱਜੇ। ਅਪਣੇ ਭਾਸ਼ਣ ਵਿਚ ਉਹਨਾਂ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੀ ਯੋਜਨਾਵਾਂ ਨੂੰ ਚਾਲੂ ਰੱਖਿਆ ਜਾਵੇ ਨਹੀਂ ਤਾਂ ਮੈਂ ਤੁਹਾਡੀ ਇੱਟ ਨਾਲ ਇੱਟ ਵਜਾ ਦੇਵਾਂਗਾ। ਪਿੰਡ ਵਾਸੀਆਂ ਨੂੰ ਸ਼ਿਵਰਾਜ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ,

ਟਾਈਗਰ ਅਜੇ ਜਿੰਦਾ ਹੈ। ਪਹਿਲਾਂ ਮੈਂ ਕਲਮ ਤੋਂ ਕੰਮ ਕਰਦਾ ਸੀ ਪਰ ਹੁਣ ਮੈਂ ਲੜ ਕੇ ਕੰਮ ਕਰਾਂਗਾ। ਜਿਹੜੇ ਕੰਮਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਉਹਨਾਂ ਨੂੰ ਪੂਰਾ ਕਰਵਾਇਆ ਜਾਵੇਗਾ। ਮੇਰੀ ਜਿੰਨੀਆਂ  ਵੀ ਯੋਜਨਾਵਾਂ ਹਨ ਉਸ ਦੇ ਲਈ ਕਾਂਗਰਸ ਦੇ ਮੁੱਖ ਮਤੰਰੀ ਨਾਲ ਗੱਲ ਹੋਈ ਹੈ। ਕਿਸਾਨਾਂ ਦੀ ਕਰਜਮਾਫੀ 'ਤੇ ਢਿੱਲਾ ਰਵੱਈਆ ਜ਼ਾਰੀ ਹੈ। ਕਦੇ ਕਹਿੰਦੇ ਹਨ ਕਿ ਦੀਵਾਲੀਆ ਹੋਣ ਵਾਲੇ ਕਿਸਾਨਾਂ ਦਾ ਕਰਜ਼ ਮਾਫ ਕਰਨਗੇ ਤਾਂ ਕਦੇ ਕਹਿੰਦੇ ਹਨ ਕਿ 31 ਮਾਰਚ ਤੱਕ ਦਾ ਕਰਨਗੇ। ਮੈਂ ਕਿਹਾ ਹੈ ਕਿ ਹੁਣ ਤੱਕ ਦਾ ਸਾਰਾ ਕਰਜ਼ ਮਾਫ ਕਰਾਂਗੇ।

ਰਾਜ ਦੇ ਮੁੱਖ ਮੰਤਰੀ ਕਮਲਨਾਥ ਦਾ ਕਹਿਣਾ ਹੈ ਕਿ ਯੂਰੀਆ ਸੰਕਟ 'ਤੇ ਨਾ ਤਾਂ ਅਸੀ ਕੋਈ ਰਾਜਨੀਤਕ ਦੋਸ਼ ਲਗਾਉਣਾ ਚਾਹੁੰਦੇ ਹਾਂ ਅਤੇ ਨਾ ਹੀ ਬਿਨਾਂ ਆਧਾਰ ਤੋਂ ਕੋਈ ਗੱਲ ਕਰਨਾ ਚਾਹੁੰਦੇ ਹਾਂ। ਭਾਜਪਾ ਜੇਕਰ ਇਸ ਦੇ ਲਈ ਸਾਨੂੰ ਜਿੰਮ੍ਹੇਵਾਰ ਕਹੇਗੀ ਤਾਂ ਅਸੀਂ ਹਕੀਕਤ ਦੱਸਾਂਗੇ। ਕਮਲਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਲ ਵਾਧੂ ਯੂਰੀਆ ਦੀ ਸਪਲਾਈ ਕੀਤੀ ਸੀ। 17 ਦੰਸਬਰ ਨੂੰ ਕਾਂਗਰਸ ਸਰਕਾਰ ਦਾ ਗਠਨ ਹੋਇਆ ਹੈ।

ਇਸ ਮਹੀਨੇ ਯੂਰੀਆ ਦੀ ਮੰਗ ਅਤੇ ਉਸ ਦੀ ਅਲਾਟਮੈਂਟ 3 ਲੱਖ 70 ਹਜ਼ਾਰ ਮੀਟ੍ਰਿਕ ਟਨ ਦੀ ਸੀ। ਉਥੇ ਹੀ ਸਪਲਾਈ 1 ਲੱਖ 65 ਹਜ਼ਾਰ ਮੀਟ੍ਰਿਕ ਟਨ ਦੀ ਹੋਈ। ਅਕਤੂਬਰ ਨੂੰ ਵੀ ਇਕ ਲੱਖ ਮੀਟ੍ਰਿਕ ਟਨ ਯੂਰੀਆ ਦੀ ਸਪਲਾਈ ਹੋਈ ਅਤੇ ਨਵੰਬਰ ਵਿਚ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਪਲਾਈ ਨੂੰ ਵਧਾ ਦਿਤਾ ਗਿਆ। ਦਸੰਬਰ ਵਿਚ ਫਿਰ ਘੱਟ ਸਪਲਾਈ ਕੀਤੀ ਗਈ ਜਿਸ ਕਾਰਨ ਹਾਲਾਤ ਖਰਾਬ ਹੋ ਗਏ, ਪਰ ਭਾਜਪਾ ਨੇਤਾ ਇਸ ਨੂੰ ਕਬੂਲ ਨਹੀ ਰਹੇ।