ਰਾਹੁਲ ਗਾਂਧੀ 'ਤੇ ਭੜਕੇ ਸ਼ਿਵਰਾਜ, ਬੇਟੇ ਕਾਰਤਿਕਯਾ ਨੇ ਕਰਵਾਇਆ ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਾਰਤਿਕਯਾ ਦੇ ਵਕੀਲ ਐਸ ਸ਼੍ਰੀਵਾਸਤਵ ਨੇ ਕਿਹਾ ਕਿ ਕਾਰਤਿਕਯਾ ਚੌਹਾਨ ਨੇ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਉਨ੍ਹਾਂ ਤੇ ਮਾਨਹਾਨੀ ਦਾ ਕੇਸ ਦਰਜ਼ ਕਰਵਾਇਆ ਹੈ।

MP CM Shivraj Singh

ਨਵੀਂ ਦਿੱਲੀ, ( ਪੀਟੀਆਈ ) : ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਦੋਸ਼ਾਂ ਤੇ ਸ਼ਿਵਰਾਜ ਸਿੰਘ ਚੌਹਾਨ ਭੜਕ ਉਠੇ ਹਨ ਅਤੇ ਇਸ ਦੇ ਵਿਰੁਧ ਉਨ੍ਹਾਂ ਤੇ ਮਾਨਹਾਨੀ ਦਾ ਮਾਮਲਾ ਦਰਜ਼ ਕਰਵਾਇਆ ਹੈ। ਰਾਹੁਲ ਨੇ ਝਾਬੂਆ ਵਿਖੇ ਇਕ ਜਨਤਕ ਰੈਲੀ ਦੌਰਾਨ ਕਿਹਾ ਸੀ ਕਿ ਪਨਾਮਾ ਪੇਪਰਜ ਵਿਚ ਸ਼ਿਵਰਾਜ ਦੇ ਬੇਟੇ ਦਾ ਨਾਮ ਵੀ ਹੈ। ਇਸੇ ਨੂੰ ਲੈ ਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿਤੀ ਅਤੇ ਮੁਖ ਮੰਤਰੀ ਦੇ ਬੇਟੇ ਕਾਰਤਿਕਯਾ ਨੇ ਰਾਹੁਲ ਗਾਂਧੀ ਵਿਰੁਧ ਮਾਨਹਾਨੀ ਦਾ ਕੇਸ ਦਰਜ਼ ਕਰਵਾ ਦਿਤਾ ਹੈ।

ਕਾਰਤਿਕਯਾ ਦੇ ਵਕੀਲ ਐਸ ਸ਼੍ਰੀਵਾਸਤਵ ਨੇ ਕਿਹਾ ਕਿ ਕਾਰਤਿਕਯਾ ਚੌਹਾਨ ਨੇ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਉਨ੍ਹਾਂ ਤੇ ਮਾਨਹਾਨੀ ਦਾ ਕੇਸ ਦਰਜ਼ ਕਰਵਾਇਆ ਹੈ। ਸ਼ਿਵਰਾਜ ਨੇ ਕਿਹਾ ਕਿ ਕਿਸੀ ਜੂਨੀਅਰ ਨੇਤਾ ਨੇ ਇਸ ਤਰਾਂ ਦਾ ਬਿਆਨ ਦਿਤਾ ਹੁੰਦਾ ਤਾਂ ਕੋਈ ਗੱਲ ਨਹੀਂ ਸੀ ਪਰ ਕਾਂਗਰਸ ਮੁਖੀ ਵਲੋਂ ਇਸ ਤਰਾਂ ਦਾ ਬਿਆਨ ਦੇਣਾ ਬਦਕਿਸਮਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੀ ਰਾਤ ਇਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਮੇਰੇ ਅਤੇ ਮੇਰੇ ਪਰਵਾਰ ਤੇ ਕਈ ਦੋਸ਼ ਲਗਾ ਰਹੀ ਹੈ।

ਅਸੀਂ ਸਾਰਿਆਂ ਦੀ ਇਜ਼ੱਤ ਕਰਦੇ ਹਾਂ ਪਰ ਅੱਜ ਰਾਹੁਲ ਗਾਂਧੀ ਨੇ ਮੇਰੇ ਬੇਟੇ ਦਾ ਨਾਮ ਪਨਾਮਾ ਪੇਪਰਜ਼ ਵਿਚ ਆਇਆ ਹੈ ਕਹਿ ਕੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦੇਣ ਤੋਂ ਬਾਅਦ ਰਾਹੁਲ ਨੇ ਇਸ ਤੇ ਸਫਾਈ ਦਿੰਦੇ ਹੋਏ ਕਿਹਾ ਕਿ ਸੀਐਮ ਨੇ ਪਨਾਮਾ ਨਹੀਂ ਸਗੋਂ ਇ-ਟੇਡਰਿੰਗ ਅੇਤ ਵਿਆਪਮ ਘੁਟਾਲਾ ਕੀਤਾ ਹੈ। ਜਦਕਿ ਰਾਹੁਲ ਗਾਂਧੀ ਨੇ ਬੀਤੇ ਦਿਨ ਦੋਸ਼ ਲਗਾਇਆ ਸੀ ਕਿ ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਦਾ ਨਾਮ ਪਨਾਮਾ ਪੇਪਰਸ ਵਿਚ ਸ਼ਾਮਲ ਹੈ,

ਪਰ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦਕਿ ਪਾਕਿਸਤਾਨ ਜਿਹੇ ਦੇਸ਼ ਵਿਚ ਇਸੇ ਮਾਮਲੇ ਨੂੰ ਲ ਕੇ ਅਪਣੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਸਜ਼ਾ ਦੇ ਕੇ ਜੇਲ ਭੇਜ ਦਿਤਾ ਗਿਆ। ਰਾਹੁਲ ਨੇ ਕਿਹਾ ਹੈ ਕਿ ਭਾਜਪਾ ਵਿਚ ਇੰਨਾ ਭ੍ਰਿਸ਼ਟਾਚਾਰ ਹੈ ਕਿ ਮੈਂ ਕਨਫਿਊਜ਼ ਹੋ ਗਿਆ ਸਾਂ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਅਗਲੇ ਮਹੀਨੇ ਵਿਧਾਨਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ 2 ਰੋਜ਼ਾ ਦੌਰੇ ਤੇ ਹਨ।