ਹਾਈਵੇ ਗੈਂਗਰੇਪ ਕਾਂਡ ਦੀ ਪੀੜਿਤਾ ਨਾਲ ਫਿਰ ਛੇੜਛਾੜ, ਤਮਾਸ਼ਬੀਨ ਬਣੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਬੁਲੰਦਸ਼ਹਰ ਦੀ ਘਟਨਾ ਹਲੇ ਪਰਵਾਰ ਠੀਕ ਤਰ੍ਹਾਂ ਭੁੱਲ ਵੀ ਨਹੀਂ ਸਕਿਆ ਕਿ ਸ਼ਨੀਵਾਰ ਸ਼ਾਮ ਨੂੰ ਮਨਚਲਾਂ ਨੇ ਪੀੜਿਤਾ ਦੇ ਨਾਲ ਛੇੜਛਾੜ ਦੀ ਘਟਨਾ ਨੂੰ ਅੰਜਾਮ ਦਿਤਾ ...

teen victim molested in Ghaziabad

ਬੁਲੰਦਸ਼ਹਿਰ (ਭਾਸ਼ਾ) :- ਬੁਲੰਦਸ਼ਹਰ ਦੀ ਘਟਨਾ ਹਲੇ ਪਰਵਾਰ ਠੀਕ ਤਰ੍ਹਾਂ ਭੁੱਲ ਵੀ ਨਹੀਂ ਸਕਿਆ ਕਿ ਸ਼ਨੀਵਾਰ ਸ਼ਾਮ ਨੂੰ ਮਨਚਲਾਂ ਨੇ ਪੀੜਿਤਾ ਦੇ ਨਾਲ ਛੇੜਛਾੜ ਦੀ ਘਟਨਾ ਨੂੰ ਅੰਜਾਮ ਦਿਤਾ। ਪੀੜਿਤਾ ਦੇ ਪਿਤਾ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਟਿਊਸ਼ਨ ਪੜ੍ਹ ਕੇ ਸਕੂਟੀ ਤੋਂ ਘਰ ਪਰਤ ਰਹੀ ਸੀ। ਰਸਤੇ ਵਿਚ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸਦੀ ਸਕੂਟੀ  ਦੇ ਸਾਹਮਣੇ ਬਾਈਕ ਲਗਾ ਕੇ ਰੋਕ ਦਿਤੀ। ਕੰਟਰੋਲ ਰੂਮ ਨੂੰ ਸੂਚਨਾ ਦੇਣ ਲਈ ਕੁੜੀ ਨੇ ਮੋਬਾਈਲ ਕੱਢਿਆ ਤਾਂ ਮੁਲਜ਼ਮ ਨੇ ਮੋਬਾਈਲ ਅਤੇ ਸਕੂਟੀ ਦੀ ਚਾਬੀ ਖੌਹ ਲਈ।

ਪੀੜਿਤਾ ਅਤੇ ਸਹੇਲੀ ਨੇ ਵਿਰੋਧ ਕੀਤਾ ਤਾਂ ਤਿੰਨਾਂ ਮੁਲਜ਼ਮਾਂ ਨੇ ਹੱਥ ਫੜ ਕੇ ਛੇੜਛਾੜ ਸ਼ੁਰੂ ਕਰ ਦਿਤੀ। ਪੀੜਿਤਾ ਦੇ ਰੌਲਾ ਮਚਾਉਣ 'ਤੇ ਮੌਕੇ 'ਤੇ ਜਾ ਰਹੀਆਂ ਤਿੰਨ ਔਰਤਾਂ ਨੇ ਵਿਰੋਧ ਕੀਤਾ ਤਾਂ ਆਰੋਪੀ ਮੋਬਾਈਲ ਅਤੇ ਸਕੂਟੀ ਦੀ ਚਾਬੀ ਸੁੱਟ ਕੇ ਭੱਜ ਗਏ। ਐਸਐਸਪੀ ਉਪੇਂਦਰ ਅੱਗਰਵਾਲ ਨੇ ਦੱਸਿਆ ਕਿ ਪੀੜਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਰਵੀ ਸੈਨੀ, ਆਸ਼ੂ ਭਾਟੀ ਸਮੇਤ ਇਕ ਅਣਪਛਾਤੇ ਦੇ ਵਿਰੁੱਧ ਕੇਸ ਦਰਜ ਕੀਤਾ ਹੈ।

ਪੀੜਿਤਾ ਦਾ ਇਲਜ਼ਾਮ ਹੈ ਕਿ ਤਿੰਨੇ ਨੌਜਵਾਨ ਉਸਦੇ ਨਾਲ ਛੇੜਛਾੜ ਕਰਦੇ ਰਹੇ। ਰੌਲਾ ਪਾਇਆ ਤਾਂ ਸੜਕ ਕੰਡੇ ਦੁਕਾਨ ਲਗਾਉਣ ਵਾਲੇ ਲੋਕ ਤਮਾਸ਼ਾ ਵੇਖ ਰਹੇ ਸਨ। ਕੋਈ ਵੀ ਮਦਦ ਲਈ ਸਾਹਮਣੇ ਨਹੀਂ ਆਇਆ। ਪੀੜਿਤਾ ਦੇ ਪਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਧੀ ਦੀ ਪੜਾਈ ਲਈ ਖੋੜਾ ਵਿਚ ਪਹਿਚਾਣ ਲੁੱਕਾ ਕੇ ਰਹਿ ਰਹੇ ਹਨ। ਘਟਨਾ ਦੇ 36 ਘੰਟੇ ਬਾਅਦ ਵੀ ਪੁਲਿਸ ਹਲੇ ਤੱਕ ਮੁਲਜ਼ਮਾਂ ਨੂੰ ਗਿਰਫਤਾਰ ਨਹੀਂ ਕਰ ਸਕੀ ਹੈ।

ਪਿਤਾ ਦੇ ਮੁਤਾਬਕ ਬੁਲੰਦਸ਼ਹਿਰ ਵਿਚ ਹੋਈ ਘਟਨਾ ਤੋਂ ਬਾਅਦ ਉਸ ਨੂੰ 24 ਘੰਟੇ ਲਈ ਸੁਰੱਖਿਆ ਕਰਮੀ ਸਰਕਾਰ ਵਲੋਂ ਉਪਲੱਬਧ ਕਰਾਇਆ ਗਿਆ ਸੀ। ਘਰ ਵਿਚ ਚੋਰੀ ਹੋਣ ਤੋਂ ਬਾਅਦ ਖੋੜਾ ਪੁਲਿਸ ਦੁਆਰਾ ਰਾਤ ਦੇ ਸਮੇਂ ਘਰ ਵਿਚ ਇਕ ਸਿਪਾਹੀ ਨੂੰ ਤੈਨਾਤ ਕੀਤਾ ਜਾਂਦਾ ਹੈ। ਦਿਨ ਦੇ ਸਮੇਂ ਕੋਈ ਪੁਲਿਸ ਸੁਰੱਖਿਆ ਉਨ੍ਹਾਂ ਦੇ ਕੋਲ ਨਹੀਂ ਹੈ। ਪੀੜਿਤ ਨੇ ਦੱਸਿਆ ਕਿ ਧੀ ਦੇ ਨਾਲ ਸੁਰੱਖਿਆ ਹੁੰਦੀ ਤਾਂ ਅਜਿਹੀ ਘਟਨਾ ਨਹੀਂ ਹੁੰਦੀ।