ਕਿਸਾਨੀ ਪ੍ਰਦਰਸ਼ਨ: ਹੁਣ ਪੰਜਾਬੀ ਬੋਲੀ ਵਿਚ ਆਇਆ ਗੀਤ ‘ਬੇਲਾ ਚਾਉ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਵਿਚ ਵਿਰੋਧ ਕਰਨ ਲਈ ਵਰਤਿਆ ਜਾਂਦੈ ‘ਬੇਲਾ ਚਾਉ’ ਗੀਤ

Farmer Protest

ਨਵੀਂ ਦਿੱਲੀ : ਦੁਨੀਆਂ ਭਰ ਵਿਚ ਵਿਰੋਧ ਕਰਨ ਲਈ ਪਛਾਣੇ ਜਾਂਦੇ ਗੀਤ ‘ਬੇਲਾ ਚਾਉ’ ਨੂੰ 27 ਸਾਲਾ ਪੂਜਨ ਸਾਹਿਲ ਨੇ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਪੰਜਾਬੀ ਭਾਸ਼ਾ ਵਿਚ ਜਾਰੀ ਕੀਤਾ ਹੈ। ਯੂ-ਟਿਊਬ ’ਤੇ ਜਾਰੀ ਹੋਏ ਇਸ ਗਾਣੇ ਦੀ ਵੀਡੀਉ ਨੂੰ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ 2.7 ਲੱਖ ਤੋਂ ਜ਼ਿਆਦਾ ਲੋਕ ਦੇਖ ਚੁਕੇ ਹਨ ਅਤੇ ਕਈ ਸੋਸ਼ਲ ਮੀਡੀਆ ਮੰਚਾਂ ’ਤੇ ਵੀ ਇਹ ਵਾਇਰਲ ਹੋ ਗਿਆ ਹੈ। 

ਦਿੱਲੀ ਦੇ ਇਕ ਸਕੂਲ ਵਿਚ ਗਣਿਤ ਪੜ੍ਹਾਉਣ ਵਾਲੇ ਸਾਹਿਲ ਨੇ ਕਿਹਾ ਕਿ ਡਰ, ਦੁਰਵਿਵਹਾਰ ਅਤੇ ਨਿਰਾਸ਼ਾ ਸਮਾਜਿਕ ਤੌਰ ’ਤੇ ਜਾਗਰੂਕ ਕਿਸੇ ਸੰਗੀਤਕਾਰ ਲਈ ਸਹੀ ਨਹੀਂ ਹੈ। ਜੇ ਉਨ੍ਹਾਂ ਦੇ ਸ਼ਬਦ ਪਿਛਲੇ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਨੂੰ ਤਾਕਤ ਦੇਣ ਤਾਂ ਇਸ ਨਾਲ ਸ਼ਾਂਤੀ ਮਿਲਦੀ ਹੈ। 

ਸਾਹਿਲ ਨੇ ਪੀਟੀਆਈ ਨੂੰ ਦਸਿਆ, ਮੈਂ ਅਪਣੇ ਗਾਣੇ ਲਈ ਕੁਝ ਮਾਪਦੰਡ ਤਹਿ ਕੀਤੇ ਸਨ। ਜਿਵੇਂ ਹੀ ਮੈਂ ਯੂਟਿਊਬ ’ਤੇ ਟਿਪਣੀਆਂ ਵਿਚ ਦੁਰਵਿਵਹਾਰ ਕਰਨਾ ਸ਼ੁਰੂ ਕੀਤਾ, ਮੈਂ ਸਮਝ ਗਿਆ ਕਿ ਇਹ ਥੋੜਾ ਮਸ਼ਹੂਰ ਹੋ ਗਿਆ ਹੈ। ‘ਬੇਲਾ ਚਾਉ’ ਗੀਤ ਨੂੰ ਸੋਧੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਿੰਦੀ ਭਾਸ਼ਾ ਵਿਚ ਵੀ ਜਾਰੀ ਕੀਤਾ ਗਿਆ ਸੀ।

ਇਹ ਗਾਣਾ 19ਵੀਂ ਸਦੀ ਦੇ ਅਖ਼ੀਰ ਵਿਚ ਹੋਂਦ ਵਿਚ ਆਇਆ ਜਦੋਂ ਉੱਤਰੀ ਇਟਲੀ ਵਿਚ ਔਰਤ ਕਿਸਾਨਾਂ ਨੇ ਕੰਮ ਕਰਨ ਦੀਆਂ ਖ਼ਰਾਬ ਸਥਿਤੀਆਂ ਦੇ ਵਿਰੋਧ ਵਿਚ ਇਸ ਨੂੰ ਅਪਣਾ ਹਥਿਆਰ ਬਣਾਇਆ ਸੀ।