ਭਾਰਤੀ ਹਵਾਈ ਫ਼ੌਜ ਦਾ 8000 ਫੁੱਟ ਦੀ ਉਚਾਈ 'ਤੇ ਸਾਹਸੀ ਕਾਰਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਨੂੰ ਲੈ ਕੇ ਦਿਖਾਇਆ ਸਾਹਸੀ ਕਾਰਨਾਮਾ

Republic Day Of India

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੀ ਸਕਾਈਡਾਈਵ ਟੀਮ ਆਕਾਸ਼ਗੰਗਾ ਦੇ ਮੈਂਬਰਾਂ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ 8 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਆਕਾਸ਼ ਵਿਚ 20 ਬਾਈ 30 ਫੁੱਟ ਦਾ ਤਿਰੰਗਾ ਫਹਿਰਾ ਕੇ ਨੈਸ਼ਨਲ ਰਿਕਾਰਡ ਬਣਾਇਆ ਹੈ। ਵੀਰਤਾ ਨਾਲ ਭਰੇ ਇਸ ਪੂਰੇ ਕਾਰਨਾਮੇ ਨੂੰ ਕੈਮਰੇ ਵਿਚ ਰਿਕਾਰਡ ਵੀ ਕੀਤਾ ਗਿਆ। ਹਵਾਈ ਫ਼ੌਜ ਦੇ ਜਵਾਨਾਂ ਨੇ ਇਹ ਕਾਰਨਾਮਾ ਆਗਰਾ ਵਿਚ ਕੀਤਾ।

ਇਸ ਸਾਹਸੀ ਕਾਰਨਾਮੇ ਦਾ ਪੂਰਾ ਵੀਡੀਓ ਭਾਰਤੀ ਹਵਾਈ ਫ਼ੌਜ ਨੇ ਅਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਭਾਰਤੀ ਹਵਾਈ ਫ਼ੌਜ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 8 ਹਜ਼ਾਰ ਫੁੱਟ ਦੀ ਉਚਾਈ ਤੋਂ ਆਕਾਸ਼ਗੰਗਾ ਟੀਮ ਦੇ ਦੋ ਸਕਾਈਡਾਈਵ ਜਹਾਜ਼ ਤੋਂ ਛਾਲ ਮਾਰਦੇ ਹਨ ਅਤੇ ਕੁੱਝ ਦੇਰ ਬਾਅਦ ਉਨ੍ਹਾਂ ਦਾ ਪੈਰਾਸ਼ੂਟ ਖੁੱਲ੍ਹ ਜਾਂਦਾ ਹੈ।

ਪੈਰਾਸ਼ੂਟ ਖੁੱਲ੍ਹਣ ਮਗਰੋਂ ਦੋਵੇਂ ਸਕਾਈਡਾਈਵਰ ਇਕ ਦੂਜੇ ਦੇ ਨੇੜੇ ਆਉਂਦੇ ਹਨ ਅਤੇ ਰਾਸ਼ਟਰੀ ਝੰਡੇ ਦੇ ਦੋਵੇਂ ਸਿਰਿਆਂ ਨੂੰ ਫੜਦੇ ਹਨ। ਇਸ ਤੋਂ ਬਾਅਦ ਅਜਿਹਾ ਨਜ਼ਾਰਾ ਦਿਖਾਈ ਦਿੰਦਾ ਹੈ। ਜਿਸ ਨੂੰ ਦੇਖ ਕੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ। ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਵਿਚ ਪਹਿਲੀ ਵਾਰ ਏਟੀਐਸ ਦੇ ਸਨਾਈਪਰਜ਼ ਕਮਾਂਡੋ ਅਤੇ ਸਪਾਟ ਕਲੱਸਟਰ ਵੀ ਦਿਖਾਈ ਦੇਣਗੇ। ਦਸ ਦਈਏ ਕਿ ਗਣਤੰਤਰ ਦਿਵਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪਰੇਡ ਵਾਲੀ ਥਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।