ਹੈਡਮਾਸਟਰ ਨੇ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਕੁਕਰਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹਾ ਵਿਚ ਇਕ 42 ਸਾਲ ਦੇ ਹੈਡਮਾਸਟਰ ਨੂੰ ਪੁਲਿਸ ਨੇ ਕਥਿਤ ਤੌਰ 'ਤੇ ਦੂਜੀ ਕਲਾਸ ਵਿਚ ਪੜ੍ਹਨ ਵਾਲੀ ਬੱਚੀ ਨਾਲ ਕੁਕਰਮ ਕਰਨ ਦੇ ....

Teacher arrested for sexually assaulting

ਕ੍ਰਿਸ਼ਨਾ : ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹਾ ਵਿਚ ਇਕ 42 ਸਾਲ ਦੇ ਹੈਡਮਾਸਟਰ ਨੂੰ ਪੁਲਿਸ ਨੇ ਕਥਿਤ ਤੌਰ 'ਤੇ ਦੂਜੀ ਕਲਾਸ ਵਿਚ ਪੜ੍ਹਨ ਵਾਲੀ ਬੱਚੀ ਨਾਲ ਕੁਕਰਮ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਕ੍ਰਿਸ਼ਣਾ ਜ਼ਿਲ੍ਹੇ ਦੇ ਇਕ ਸਕੂਲ ਵਿਚ ਇਸ ਹਫਤੇ ਦੀ ਸ਼ੁਰੂਆਤ ਵਿਚ ਘਟੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਦੀ ਹੈ ਜਦੋਂ ਸਰਕਾਰੀ ਸਕੂਲ ਦਾ ਹੈਡਮਾਸਟਰ ਬੱਚੀ ਨੂੰ ਇਕ ਖਾਲੀ ਕਮਰੇ ਵਿਚ ਲੈ ਗਿਆ ਅਤੇ ਉਸ ਦੇ ਨਾਲ ਕੁਕਰਮ ਕੀਤਾ।

ਇਹ ਸਕੂਲ ਹੈਦਰਾਬਾਦ ਤੋਂ 295 ਕਿਲੋਮੀਟਰ ਦੂਰ ਹੈ। ਬੱਚੀ ਰੋਂਦੀ ਹੋਈ ਘਰ ਪਹੁੰਚੀ। ਉਸ ਦੇ ਸਰੀਰ 'ਤੇ ਚੋਟ ਦੇ ਨਿਸ਼ਾਨ ਸਨ ਅਤੇ ਉਸ ਦੇ ਕੱਪੜਿਆਂ 'ਤੇ ਖੂਨ ਦੇ ਧੱਬੇ ਸਨ। ਉਸ ਨੇ ਮਾਂ ਨੂੰ ਆਪਬੀਤੀ ਸੁਣਾਈ ਅਤੇ ਦਰਦ ਦੀ ਸ਼ਿਕਾਇਤ ਕੀਤੀ। ਮਾਂ ਉਸ ਨੂੰ ਨਿਜੀ ਹਸਪਤਾਲ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਯੋਨ ਸ਼ੋਸ਼ਣ ਹੋਇਆ ਹੈ। ਖੂਨ ਬੰਦ ਕਰਨ ਲਈ ਬੱਚੀ ਨੂੰ ਚਾਂਰ ਟਾਂਕੇ ਲਗਾਏ ਗਏ।

ਮਾਤਾ - ਪਿਤਾ ਨੇ ਹਾਲਾਂਕਿ ਘਟਨਾ ਦੀ ਰਿਪੋਰਟ ਨਹੀਂ ਲਿਖਵਾਈ ਕਿਉਂਕਿ ਉਨ੍ਹਾਂ ਨੂੰ ਬੱਚੀ ਅਤੇ ਅਪਣੇ ਲਈ ਸੰਭਾਵੀ ਨਤੀਜਿਆ ਦਾ ਡਰ ਸੀ। ਸਾਮਾਜਕ ਕਰਮਚਾਰੀਆਂ ਨੂੰ ਜਦੋਂ ਇਸ ਘਟਨਾ ਦੇ ਬਾਰੇ ਵਿਚ ਪਤਾ ਲਗਿਆ ਤਾਂ ਉਨ੍ਹਾਂ ਨੇ ਮਾਸੂਮ ਦੀ ਮਾਂ ਨੂੰ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਮਨਾਇਆ। ਜਿਸ ਤੋਂ ਬਾਅਦ ਵੀਰਵਾਰ ਨੂੰ ਸ਼ਿਕਾਇਤ ਦਰਜ ਹੋਈ।

ਆਂਧਰਾ ਪ੍ਰਦੇਸ਼ ਦੀ ਮਨੁੱਖ ਸਰੋਤ ਵਿਕਾਸ ਮੰਤਰੀ ਗੰਤਾ ਸ਼੍ਰੀਨਿਵਾਸ ਨੇ ਇਸ ਘਟਨਾ ਤੇ ਗੰਭੀਰਤਾ ਦਿਖਾਈ ਹੈ। ਸ਼੍ਰੀਨਿਵਾਸ ਨੇ ਸਕੂਲ ਦੇ ਕਮਿਸ਼ਨਰ ਨੂੰ ਹੈਡਮਾਸਟਰ ਨੂੰ ਮੁਅੱਤਲ ਕਰਨ ਅਤੇ ਘਟਨਾ ਦੀ ਜਾਂਚ ਕਰਨ ਦਾ ਵੀ ਆਦੇਸ਼ ਦਿਤਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਐਮਵੀ ਰਾਜ ਲਕਸ਼ਮੀ ਨੇ ਕਿਹਾ ਤੁਰਤ ਪ੍ਰਭਾਵ ਤੋਂ ਆਰੋਪੀ ਨੂੰ ਸੇਵਾ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿਤੇ ਗਏ ਹਨ।