ਮਾਨਸਿਕਤਾ ਬਦਲਣ ਲਈ ਕੁਕਰਮ ਪੀੜਤਾਵਾਂ ਦੇ ਕਪੜਿਆਂ ਦੀ ਲਗੀ ਪ੍ਰਦਰਸ਼ਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਪ੍ਰਦਰਸ਼ਨੀ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਪੜਿਆਂ ਦਾ ਕੁਕਰਮ ਪੀੜਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Brussels recreates rape victim outfits

ਬ੍ਰਸੇਲ੍ਜ਼ : ਬੈਲਜੀਅਮ ਦੀ ਰਾਜਧਾਨੀ ਬ੍ਰਸੇਲ੍ਜ਼ ਵਿਚ ਵੱਖਰੀ ਤਰ੍ਹਾਂ ਦੀ ਪ੍ਰਦਰਸ਼ਨੀ ਲਗੀ ਹੈ। ਇਸ ਦਾ ਮਕਸਦ ਕੁਕਰਮ ਪੀੜਤਾਵਾਂ ਨੂੰ ਸ਼ਰਮਸਾਰ ਹੋਣ ਤੋਂ ਰੋਕਣਾ ਅਤੇ ਕੁਕਰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਪ੍ਰਦਰਸ਼ਨੀ ਵਿਚ ਕੁਕਰਮ ਦੀਆਂ ਸ਼ਿਕਾਰ ਔਰਤਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਹਰ ਕੁਕਰਮ ਪੀੜਤ ਔਰਤ ਨੂੰ ਇਹੋ ਸਵਾਲ ਕੀਤਾ ਜਾਂਦਾ ਹੈ ਕਿ ਵਾਰਦਾਤ ਦੌਰਾਨ ਤੁਸੀਂ ਕੀ ਪਾਇਆ ਸੀ? ਇਸ ਪ੍ਰਦਰਸ਼ਨੀ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਪੜਿਆਂ ਦਾ ਕੁਕਰਮ ਪੀੜਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਰ ਕਦੇ ਵੀ, ਕਿਤੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਦੇ ਲਈ ਕੁਕਰਮ ਕਰਨ ਵਾਲਿਆਂ ਦੀ ਮਾਨਸਿਕਤਾ ਜਿੰਮੇਵਾਰ ਹੁੰਦੀ ਹੈ ਅਤੇ ਉਸ ਨੂੰ ਹੀ ਇਸ ਲਈ ਦੋਸ਼ੀ ਮੰਨਣਾ ਚਾਹੀਦਾ ਹੈ। ਕੰਸਾਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਵੱਲੋਂ ਬਣਾਏ ਗਏ ਇਕ ਪ੍ਰੋਜੈਕਟ ਤੋਂ ਪ੍ਰੇਰਣਾ ਲੈ ਕੇ ਇਸ ਪ੍ਰਦਰਸ਼ਨੀ ਵਿਚ ਉਹਨਾਂ ਕਪੜਿਆਂ ਨੂੰ ਦਿਖਾਇਆ ਗਿਆ ਹੈ ਜੋ ਕਪੜੇ ਕੁਕਰਮ ਪੀੜਤਾਵਾਂ ਵੱਲੋਂ ਕੁਕਰਮ ਦੋਰਾਨ ਪਾਏ ਹੋਏ ਸਨ। ਰੋਕਥਾਮ ਸੇਵਾਵਾਂ ਵਿਚ ਵਰਕਰ ਡੇਲਫੀਨ ਗੌਸੇਨਸ ਨੇ ਕੰਸਾਸ ਦੀਆਂ ਵਿਦਿਆਰਥਣਾਂ ਦੀ ਅਸਲੀ ਕਹਾਣੀ ਨੂੰ ਸੁਣਿਆ।

ਉਹਨਾਂ ਨੇ ਇਸ ਦਾ ਡਚ ਅਤੇ ਫਰੈਂਚ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਅਤੇ ਪ੍ਰਦਰਸ਼ਨੀ ਲਈ ਅਪਣੇ ਅਤੇ ਨਾਲ ਦੇ ਕਰਮਚਾਰੀਆਂ ਦੇ ਕਪੜਿਆਂ ਨੂੰ ਲੈ ਕੇ 'ਵਾਟ ਵਰ ਯੂ ਵਿਅਰਿੰਗ' ਨਾਮ ਦੀ ਪ੍ਰਦਰਸ਼ਨੀ ਵਿਚ ਦਿਖਾਏ ਗਏ ਕਪੜਿਆਂ ਦੀ ਨਕਲ ਪੇਸ਼ ਕੀਤੀ। ਪਿਛਲੇ ਸੰਤਬਰ ਵਿਚ ਇਸ ਪ੍ਰਦਰਸ਼ਨੀ ਬਾਰੇ ਪੜ੍ਹਣ ਤੋਂ ਬਾਅਦ ਕੰਸਾਸ ਵਿਚ ਲਗੀ ਪ੍ਰਦਰਸ਼ਨੀ ਨੂੰ ਮੁੜ ਤੋਂ ਤਿਆਰ ਕਰਨ ਲਈ ਗੌਸੇਨਸ ਨੇ ਪ੍ਰਦਰਸ਼ਨੀ ਦੇ ਮੂਲ ਰਚਨਾਕਾਰਾਂ ਤੋਂ ਇਜਾਜ਼ਤ ਲਈ। ਉਹਨਾਂ ਨੂੰ ਆਸ ਹੈ ਕਿ ਇਹ ਪ੍ਰਦਰਸ਼ਨੀ ਪੂਰੇ ਯੂਰਪ ਵਿਚ ਫੈਲ ਜਾਵੇਗੀ।

ਉਹਨਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੋਈ ਵੀ ਸਕੂਲ ਜਾਂ ਕਾਲਜ ਇਸ ਪ੍ਰਦਰਸ਼ਨੀ ਨੂੰ ਲਗਾ ਸਕਦਾ ਹੈ। ਮੈਨੂੰ ਆਸ ਹੈ ਕਿ ਇਹ ਪ੍ਰਦਰਸ਼ਨੀ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਸਕਦੀ ਹੈ, ਜੋ ਹਿੰਸਾ ਅਤੇ ਕੁਕਰਮ ਸਬੰਧੀ ਮਾਮਲਿਆਂ ਵਿਚ ਪੀੜਤਾ ਅਤੇ ਉਸ ਦੇ ਕਪੜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ। ਇਹਨਾਂ ਕਪੜਿਆਂ ਵਿਚ ਇਕ ਪਜਾਮਾ, ਬਾਥਿੰਗ ਸੂਟ, ਬੱਚੇ ਦੇ ਸਕੂਲ ਦੀ ਵਰਦੀ ਅਤੇ ਪੁਲਿਸ ਦੀ ਵਰਦੀ ਵੀ ਸ਼ਾਮਲ ਹੈ।