ਜੰਮੂ-ਕਸ਼ਮੀਰ ਦੇ 20 ਜ਼ਿਲ੍ਹਿਆਂ ‘ਚ ਅੱਜ ਤੋਂ 2G ਇੰਟਰਨੈਟ ਸੇਵਾ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਅੱਜ ਰਾਤ ਤੋਂ 20 ਜ਼ਿਲ੍ਹਿਆਂ ‘ਚ 2ਜੀ ਮੋਬਾਇਲ ਇੰਟਰਨੇਟ...

Internet Service

ਸ਼੍ਰੀਨਗਰ: ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਅੱਜ ਰਾਤ ਤੋਂ 20 ਜ਼ਿਲ੍ਹਿਆਂ ‘ਚ 2ਜੀ ਮੋਬਾਇਲ ਇੰਟਰਨੇਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇੱਕ ਆਧਿਕਾਰਿਕ ਆਦੇਸ਼ ਵਿੱਚ ਅਜਿਹਾ ਕਿਹਾ ਗਿਆ ਹੈ।

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੀ ਇੱਕ ਅਧਿਸੂਚਨਾ ਦੇ ਮੁਤਾਬਕ ਮੋਬਾਇਲ ਫੋਨ ‘ਤੇ 2ਜੀ ਸਪੀਡ ਦੇ ਨਾਲ ਇੰਟਰਨੈਟ ਸਹੂਲਤ 25 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਹਾਲਾਂਕਿ ਘਾਟੀ ਦੇ ਲੋਕਾਂ ਦੀ ਸੋਸ਼ਲ ਮੀਡੀਆ ਸਾਇਟਾਂ ਤੱਕ ਪਹੁੰਚ ਨਹੀਂ ਹੋਵੇਗੀ।

ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡ ‘ਤੇ ਡੇਟਾ ਸਹੂਲਤ ਉਪਲੱਬਧ ਹੋਵੇਗੀ। ਸੋਸ਼ਲ ਮੀਡੀਆ ਸਾਇਟਾਂ ਤੱਕ ਘਾਟੀ ਦੇ ਲੋਕਾਂ ਦੀ ਪਹੁੰਚ ਨਹੀਂ ਹੋਵੇਗੀ ਅਤੇ ਵੈਬਸਾਇਟਾਂ ਤੱਕ ਹੀ ਉਨ੍ਹਾਂ ਦੀ ਪਹੁੰਚ ਹੋ ਸਕੇਗੀ। ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡ ‘ਤੇ ਡੇਟਾ ਸਹੂਲਤ ਉਪਲੱਬਧ ਹੋਵੇਗੀ।

ਜਿਨ੍ਹਾਂ ਸਾਇਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਸਰਚ ਇੰਜਨ ਅਤੇ ਬੈਂਕਿੰਗ, ਸਿੱਖਿਆ, ਸਮਾਚਾਰ, ਯਾਤਰਾ, ਸੁਵਿਧਾਵਾਂ ਅਤੇ ਰੋਜਗਾਰ ਨਾਲ ਸਬੰਧਤ ਹਨ। ਇਸਤੋਂ ਪਹਿਲਾਂ ਘਾਟੀ ਵਿੱਚ ਪ੍ਰੀਪੇਡ ਮੋਬਾਇਲ ਸੇਵਾ ਬਹਾਲ ਕਰਨ ਅਤੇ ਜੰਮੂ ਖੇਤਰ ਵਿੱਚ 2ਜੀ ਮੋਬਾਇਲ ਡੇਟਾ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਦੇ ਨਾਲ ਪੰਜ ਅਗਸਤ ਨੂੰ ਘਾਟੀ ਵਿੱਚ ਇੰਟਰਨੈਟ ਅਤੇ ਮੋਬਾਇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ।