ਪਟਨਾ ਕਾਲਜ ‘ਚ ਬੁਰਕਾ ਪਾਉਣ ‘ਤੇ ਲਗਾਈ ਸੀ ਪਾਬੰਦੀ, ਬਾਅਦ ‘ਚ ਹੋਇਆ ਕੁਝ ਅਜਿਹਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਨਾ ਸਾਹਿਬ ਦੇ ਜੇਡੀ ਵੂਮੈਨਜ਼ ਕਾਲਜ ਨੇ ਵਿਦਿਆਰਥੀਆਂ ਲਈ ਇੱਕ ਹੁਕਮ...

Burka

ਪਟਨਾ ਸਾਹਿਬ: ਪਟਨਾ ਸਾਹਿਬ ਦੇ ਜੇਡੀ ਵੂਮੈਨਜ਼ ਕਾਲਜ ਨੇ ਵਿਦਿਆਰਥੀਆਂ ਲਈ ਇੱਕ ਹੁਕਮ ਜਾਰੀ ਕੀਤਾ ਹੈ,  ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਵੀ ਵਿਦਿਆਰਥਣ ਕਾਲਜ ਵਿੱਚ ਬੁਰਕਾ ਪਹਿਨਕੇ ਕਾਲਜ ਆਉਂਦੀਆਂ ਹਨ। ਉਨ੍ਹਾਂ ‘ਤੇ 250 ਰੁਪਏ ਦਾ ਜੁਰਮਾਨਾ ਲੱਗੇਗਾ, ਉਥੇ ਜਿਵੇਂ ਹੀ ਇਸ ਬਾਰੇ ਵਿਦਿਆਰਥੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨਿਯਮ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬੁਰਕੇ ਨਾਲ ਕਾਲਜ ਨੂੰ ਕੀ ਪ੍ਰੇਸ਼ਾਨੀ ਹੋ ਸਕਦੀ ਹੈ।  ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਨਿਯਮ ਜਬਰਦਸਤੀ ਉਨ੍ਹਾਂ ‘ਤੇ ਥੋਪਿਆ ਜਾ ਰਿਹਾ ਹੈ। ਇਸ ਫੈਸਲੇ ਨੂੰ ਲੈ ਕੇ ਵਿਦਿਆਰਥੀ-ਵਿਦਿਆਰਥਣਾਂ ਵਿਰੋਧ ਕਰ ਰਹੀਆਂ ਸਨ, ਜਿਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਸ਼ਿਆਮਾ ਰਾਏ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ।

ਯਾਨੀ ਵਿਦਿਆਰਥਣ ਜੇਕਰ ਬੁਰਕਾ ਪਹਿਨ ਕੇ ਆਉਂਦੀਆਂ ਵੀ ਹਨ, ਤਾਂ ਉਨ੍ਹਾਂ ‘ਤੇ ਕਿਸੇ ਵੀ ਪ੍ਰਕਾਰ ਦਾ ਜੁਰਮਾਨਾ ਨਹੀਂ ਲੱਗੇਗਾ। ਪਹਿਲਾਂ ਦੱਸਿਆ ਗਿਆ ਸੀ ਕਿ ਸਾਰੇ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਛੱਡ ਕੇ ਹਰ ਦਿਨ ਨਿਰਧਾਰਤ ਡਰੈਸ ਕੋਡ ਵਿੱਚ ਕਾਲਜ ਆਉਣਾ ਹੋਵੇਗਾ।

ਇਸ ਬਾਰੇ ਕਾਲਜ ਦੇ ਪ੍ਰਿਸਿੰਪਲ ਸ਼ਿਆਮਾ ਰਾਏ  ਦਾ ਕਹਿਣਾ ਹੈ ਕਿ ਇਹ ਐਲਾਨ ਨਵੇਂ ਸੈਸ਼ਨ ਦੇ ਓਰਿਏੰਟੇਸ਼ਨ ਦੇ ਸਮੇਂ ਹੀ ਵਿਦਿਆਰਥੀਆਂ ਦੇ ਸਾਹਮਣੇ ਕੀਤਾ ਗਿਆ ਸੀ।  ਇਹ ਨਿਯਮ ਵਿਦਿਆਰਥੀਆਂ ਵਿੱਚ ਸਮਾਨਤਾ ਲਿਆਉਣ ਲਈ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਵਿਦਿਆਰਥਣਾਂ ਬੁਰਕਾ ਪਹਿਨ ਕੇ ਆਉਣਾ ਚਾਹੁੰਦੀਆਂ ਹਨ ਆਉਣ ਪਰ ਕੈਂਪਸ ‘ਚ ਦਾਖਲ ਕਰਦੇ ਹੀ ਬੁਰਕਾ ਉਤਾਰ ਕੇ ਕਲਾਸ ਵਿੱਚ ਬੈਠਣਾ ਹੋਵੇਗਾ। ਉਥੇ ਹੀ ਸ਼ਨੀਵਾਰ ਦੇ ਦਿਨ ਉਨ੍ਹਾਂ ਨੂੰ ਛੋਟ ਹੈ। ਉਸ ਦਿਨ ਉੱਤੇ ਉਨ੍ਹਾਂ ਉੱਤੇ ਡਰੇਸ ਕੋਡ ਲਾਗੂ ਨਹੀਂ ਹੁੰਦਾ।