Wheat flour price hike :1 ਸਾਲ 'ਚ 40 ਫੀਸਦੀ ਮਹਿੰਗਾ ਹੋਇਆ ਆਟਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਣਕ ਦਾ ਸਰਕਾਰੀ ਸਟਾਕ ਜਾਰੀ ਨਾ ਹੋਇਆ ਤਾਂ ਹੋਰ ਵਧ ਸਕਦੀ ਹੈ ਕੀਮਤ 

Representational Image

ਉਤਪਾਦ                       ਜਨਵਰੀ 2022 'ਚ ਭਾਅ      ਜਨਵਰੀ 2023 'ਚ ਭਾਅ     ਵਾਧਾ 
ਆਟਾ ਬਾਜ਼ਾਰ ਮੁੱਲ               2575 /-                          3150 /-                    5.5%
ਆਟਾ (ਖੁੱਲ੍ਹਾ)                     25-27 ਰੁਪਏ                   38-40 ਰੁਪਏ                22.6%
ਆਟਾ (ਬ੍ਰਾਂਡ)                    38-40 ਰੁਪਏ                     45-55 ਰੁਪਏ                48-52 %
ਸੂਜੀ                              24-26 ਰੁਪਏ                    35-37 ਰੁਪਏ                19-38 %
ਮੈਦਾ                              22-24 ਰੁਪਏ                    34-36 ਰੁਪਏ                 42-46%
ਭੂਰਾ ਬਰੈਡ (400 ਗ੍ਰਾਮ)     30-35 ਰੁਪਏ                     40-45 ਰੁਪਏ                  50-55%
ਸਫ਼ੈਦ ਬਰੈਡ (400 ਗ੍ਰਾਮ)    28-30 ਰੁਪਏ                     35-40 ਰੁਪਏ                  29-33%

(ਆਟੇ ਦਾ ਭਾਅ ਰੁਪਏ ਪ੍ਰਤੀ ਕੁਇੰਟਲ, ਹੋਰ ਉਤਪਾਦ ਰੁਪਏ ਪ੍ਰਤੀ ਕਿਲੋ)

ਨਵੀਂ ਦਿੱਲੀ : ਖੁੱਲ੍ਹਾ ਆਟਾ 38-40 ਰੁਪਏ ਪ੍ਰਤੀ ਕਿਲੋ ਅਤੇ ਬ੍ਰਾਂਡੇਡ ਪੈਕ ਵਿੱਚ 45-55 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਜਨਵਰੀ 2022 ਦੀਆਂ ਕੀਮਤਾਂ ਦੀ ਤੁਲਨਾ ਵਿੱਚ, ਇਹ 40% ਤੋਂ ਵੱਧ ਹੈ। ਕਮੋਡਿਟੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕਣਕ ਦਾ ਸਟਾਕ ਖੁੱਲ੍ਹੇ ਬਾਜ਼ਾਰ 'ਚ ਨਾ ਛੱਡਿਆ ਤਾਂ ਆਟੇ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ

ਬਰਾਮਦ 'ਤੇ ਪਾਬੰਦੀ ਦੇ ਬਾਵਜੂਦ ਜਨਵਰੀ 'ਚ ਕਣਕ ਦੀਆਂ ਕੀਮਤਾਂ 'ਚ 7-10 ਫੀਸਦੀ ਦਾ ਵਾਧਾ ਹੋਇਆ ਹੈ। ਦਰਅਸਲ, ਦੇਸ਼ 'ਚ ਪਿਛਲੇ ਕੁਝ ਸਮੇਂ ਤੋਂ ਕਣਕ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬਰਾਮਦ 'ਤੇ ਪਾਬੰਦੀ ਦੇ ਬਾਵਜੂਦ ਜਨਵਰੀ 'ਚ ਕਣਕ ਦੀਆਂ ਕੀਮਤਾਂ 'ਚ 7-10 ਫੀਸਦੀ ਦਾ ਵਾਧਾ ਹੋਇਆ ਹੈ। ਮੌਜੂਦਾ ਸੀਜ਼ਨ ਲਈ ਸਰਕਾਰ ਦਾ ਘੱਟੋ-ਘੱਟ ਖਰੀਦ ਮੁੱਲ (ਐੱਮਐੱਸਪੀ) 2,125 ਰੁਪਏ ਪ੍ਰਤੀ ਕੁਇੰਟਲ ਹੈ ਪਰ ਮੰਗਲਵਾਰ ਨੂੰ ਇੰਦੌਰ 'ਚ ਕਣਕ ਦੀ ਕੀਮਤ 31,00 ਰੁਪਏ ਪ੍ਰਤੀ ਕੁਇੰਟਲ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ।

ਦਿੱਲੀ ਵਿੱਚ ਕਣਕ 3,150 ਰੁਪਏ ਵਿੱਚ ਵਿਕ ਰਹੀ ਸੀ, ਜਦੋਂ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ 3,200 ਰੁਪਏ ਤੋਂ ਪਾਰ ਹੋ ਗਈ ਸੀ। ਇਸ ਦਾ ਅਸਰ ਸਿਰਫ ਆਟੇ 'ਤੇ ਹੀ ਨਹੀਂ, ਸਗੋਂ ਇਸ ਤੋਂ ਤਿਆਰ ਹੋਣ ਵਾਲੇ ਸਾਰੇ ਉਤਪਾਦਾਂ ਦੀ ਕੀਮਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਕ ਮਹੀਨੇ 'ਚ ਕਣਕ 20 ਫੀਸਦੀ ਮਹਿੰਗੀ ਹੋਣ ਕਾਰਨ ਆਟਾ, ਮੈਦਾ, ਸੂਜੀ ਦੀਆਂ ਕੀਮਤਾਂ 'ਚ ਵੀ ਇਕ ਮਹੀਨੇ 'ਚ 15-20 ਫੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਵੱਲੋਂ ਖੁੱਲ੍ਹੀ ਮੰਡੀ ਵਿੱਚ ਕਣਕ ਵੇਚਣ ਦੀ ਆਸ ਲਗਾਈ ਬੈਠੇ ਮਿੱਲ ਮਾਲਕਾਂ ਨੇ ਵੀ ਮਹਿੰਗੇ ਭਾਅ ’ਤੇ ਕਣਕ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਆਟਾ ਮਹਿੰਗਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਾਮਿਸਾਲ ਕਾਰਗੁਜ਼ਾਰੀ ਵਾਲੇ ਭਾਰਤ ਦੇ 22 ਅਫ਼ਸਰਾਂ ਵਿਚ ਸ਼ਾਮਲ 

ਓਰੀਗੋ ਕਮੋਡਿਟੀ ਦੇ ਸੀਨੀਅਰ ਮੈਨੇਜਰ ਇੰਦਰਜੀਤ ਪਾਲ ਨੇ ਦੱਸਿਆ ਕਿ ਸਰਕਾਰੀ ਗੁਦਾਮਾਂ ਵਿੱਚ ਕਰੀਬ 115 ਲੱਖ ਟਨ ਕਣਕ ਪਈ ਹੈ। ਇਹ ਬਫਰ ਸਟਾਕ ਸੀਮਾ 74 ਲੱਖ ਟਨ ਤੋਂ ਵੱਧ 41 ਲੱਖ ਟਨ ਹੈ। ਜੇਕਰ ਸਰਕਾਰ ਨੇ 15 ਦਿਨਾਂ 'ਚ ਖੁੱਲ੍ਹੀ ਮੰਡੀ 'ਚ ਵਿਕਰੀ ਯੋਜਨਾ ਤਹਿਤ ਕਣਕ ਮੰਡੀ 'ਚ ਨਾ ਵੇਚੀ ਤਾਂ ਆਟੇ ਦੀਆਂ ਕੀਮਤਾਂ 'ਚ 5-6 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕਣਕ ਦਾ ਨਵਾਂ ਸਟਾਕ ਮਾਰਚ-ਅਪ੍ਰੈਲ ਵਿੱਚ ਮੰਡੀ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਹੀ ਕੀਮਤ 'ਚ ਕਮੀ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਜੇਕਰ ਸਰਕਾਰ ਆਪਣਾ ਸਟਾਕ ਵੇਚਦੀ ਹੈ ਤਾਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਸਕਦੀਆਂ ਹਨ।