ਰਾਜਘਾਟ ਤੇ ਸ਼ਾਂਤੀ ਪ੍ਰਾਥਨਾ ਤੋਂ ਬਾਅਦ GTB ਹਸਪਤਾਲ ਜ਼ਖ਼ਮੀਆਂ ਨੂੰ ਮਿਲਣ ਪਹੁੰਚੇ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੇ ਉਹਨਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਸ਼ਰਧਾਂਜਲੀ ਭੇਟ ਕੀਤੀ...

Delhi cm arvind kejriwal deputy cm manish sisodia at rajghat

ਨਵੀਂ ਦਿੱਲੀ: ਦਿੱਲੀ ਵਿਚ ਸ਼ਾਂਤੀ ਬਣਾਉਣ ਦੀ ਕੌਸ਼ਿਸ਼ ਲਈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਰਾਜਘਾਟ ਪਹੁੰਚੇ। ਦੋਵਾਂ ਲੀਡਰਾਂ ਨੇ ਸ਼ਾਂਤੀ ਲਈ ਇੱਥੇ ਪ੍ਰਾਥਨਾ ਕੀਤੀ। ਰਾਜਘਾਟ ਤੇ ਕੇਜਰੀਵਾਲ, ਮਨੀਸ਼ ਸਿਸੋਦਿਆ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਰਹੇ। ਅਰਵਿੰਦ ਕੇਜਰੀਵਾਲ ਅਪਣੀ ਪਾਰਟੀ ਦੇ ਨੇਤਾਵਾਂ ਨਾਲ ਰਾਜਘਾਟ ਪਹੁੰਚੇ।

ਇੱਥੇ ਉਹਨਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਅਤੇ ਮਨੀਸ਼ ਸਿਸੋਦਿਆ, ਗੋਪਾਲ ਰਾਇ ਦੇ ਨਾਲ ਧਿਆਨ ਅਤੇ ਪ੍ਰਾਥਨਾ ਤੇ ਬੈਠੇ ਰਹੇ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹਸਪਤਾਲ ਵੀ ਗਏ ਜਿੱਥੇ ਜ਼ਖ਼ਮੀ ਦਾਖਲ ਸਨ। ਜੀਟੀਬੀ ਹਸਪਤਾਲ ਵਿਚ ਸਵੇਰੇ 11 ਵਜੇ ਤੋਂ ਹੁਣ ਤਕ 31 ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਰਾਜਘਾਟ ਵਿਖੇ ਸ਼ਾਂਤੀ ਅਰਦਾਸ ਤੋਂ ਬਾਅਦ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਰਾਜਘਾਟ ਵਿਖੇ ਮੀਡੀਆ ਨੂੰ ਕਿਹਾ ਕਿ ਪੂਰਾ ਦੇਸ਼ ਦਿੱਲੀ ਵਿਚ ਹੋਈ ਹਿੰਸਾ ਤੋਂ ਚਿੰਤਤ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਦੋ ਦਿਨਾਂ ਦੀ ਹਿੰਸਾ ਤੋਂ ਚਿੰਤਤ ਹੈ। ਉਨ੍ਹਾਂ ਕਿਹਾ ਕਿ ਇਸ ਹਿੰਸਾ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਸੀ.ਐੱਮ ਨੇ ਕਿਹਾ ਕਿ ਜੇ ਹਿੰਸਾ ਵੱਧਦੀ ਹੈ ਤਾਂ ਇਹ ਸਭ ਨੂੰ ਪ੍ਰਭਾਵਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਗਾਂਧੀ ਜੀ ਦੇ ਅੱਗੇ ਸ਼ਾਂਤੀ ਦੀ ਅਰਦਾਸ ਕਰਨ ਆਏ ਹਾਂ, ਜੋ ਅਹਿੰਸਾ ਦੇ ਪੁਜਾਰੀ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

ਉਸਨੇ ਕਿਹਾ ਹੈ ਕਿ ਲੋਕਾਂ ਨੂੰ ਹਿੰਸਾ ਵਿੱਚ ਕਿਸੇ ਵੀ ਤਰਾਂ ਸ਼ਾਮਲ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਸੁਰੱਖਿਆ ਪ੍ਰਣਾਲੀ ਦੇ ਸੰਬੰਧ ਵਿੱਚ ਇੱਕ ਮੀਟਿੰਗ ਸੱਦੀ ਹੈ। ਅਮਿਤ ਸ਼ਾਹ ਤੋਂ ਇਲਾਵਾ ਐਲ ਜੀ ਅਨਿਲ ਬੈਜਲ, ਸੀ ਐਮ ਅਰਵਿੰਦ ਕੇਜਰੀਵਾਲ, ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਇਸ ਮੀਟਿੰਗ ਵਿਚ ਸ਼ਾਮਲ ਹੋਏ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ਭੜਕਾਊ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਲਗਾਤਾਰ ਚੇਤਾਵਨੀ ਦੇ ਰਹੀ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰ ਰਹੀ ਹੈ।

ਸਥਿਤੀ ਨੂੰ ਸੰਭਾਲਣ ਲਈ ਅਰਧ ਸੈਨਿਕ ਬਲਾਂ ਦੀਆਂ 37 ਕੰਪਨੀਆਂ ਵੀ ਪ੍ਰਭਾਵਤ ਇਲਾਕਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਭਜਨਪੁਰਾ ਵਿੱਚ ਬੱਸ ਸਣੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਪੈਟਰੋਲ ਪੰਪਾਂ ਨੂੰ ਵੀ ਅੱਗ ਲਾਈ ਗਈ। ਹਿੰਸਾ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਿੰਸਾ ਸੋਮਵਾਰ ਸਵੇਰੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਇਸ ਦੌਰਾਨ 130 ਵਧ ਜ਼ਖ਼ਮੀ ਹਸਪਤਾਲ ਪਹੁੰਚਾਏ ਗਏ ਹਨ। 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।