ਲੱਖਾਂ ਰੁਪਏ ਦਾ ਫਾਇਦਾ ਉਠਾਉਣ ਦਾ ਆਖਿਰੀ ਮੌਕਾ, ਮੋਦੀ ਸਰਕਾਰ ਨੇ ਕੀਤੇ ਕੁੱਝ ਬਦਲਾਅ  

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਨੂੰ ਸ਼ੁਰੂ ਹੋਇਆ ਅੱਜ ਪੂਰਾ ਇੱਕਸਾਲ ਹੋ ਗਿਆ ਹੈ।

file photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਨੂੰ ਸ਼ੁਰੂ ਹੋਇਆ ਅੱਜ ਪੂਰਾ ਇੱਕਸਾਲ ਹੋ ਗਿਆ ਹੈ। ਇਸ ਸਕੀਮ ਦੇ ਤਹਿਤ ਕਿਸਾਨ ਨੂੰ ਸਲਾਨਾ 6000 ਰੁਪਏ ਦਿੱਤੇ ਜਾਂਦੇ ਸਨ ਹੁਣ ਇਸ ਵਿੱਚ 5 ਵੱਡੇ ਬਦਲਾਅ ਕੀਤੇ ਗਏ ਹਨ। ਸਕੀਮ ਵਿਚ ਕੀਤੇ ਬਦਲਾਅ ਅਨੁਸਾਰ ਹੁਣ ਕਿਸਾਨ 6000 ਰੁਪਏ ਦੀ ਸਹਾਇਤਾ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।  ਮੋਦੀ ਸਰਕਾਰ ਨੇ ਇਸ ਸਕੀਮ ਦੀ ਸ਼ੁਰੂਆਤ 24 ਫਰਵਰੀ 2019ਨੂੰ ਗੋਰਖਪੁਰ ਵਿੱਚ ਕੀਤੀ ਸੀ। 

ਪੀਐਮ ਕਿਸਾਨ ਯੋਜਨਾ ਦੇ ਲਾਭਕਾਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਦੇ ਲਈ 15 ਦਿਨ ਦਾ ਵਿਸ਼ੇਸ਼ ਅਭਿਆਨ ਸੁਰੂ ਕੀਤਾ ਗਿਆ ਹੈ, ਇਸਤੋਂ ਅਗਲੇ 15 ਦਿਨ ਤੱਕ ਸਾਰੇ ਕਿਸਾਨਾਂ ਨੂੰ ਕਰੈਡਿਟ ਕਾਰਡ ਮੁਹੱਈਆ ਕਰ ਦਿੱਤੇ ਜਾਣਗੇ। ਇਸ ਯੋਜਨਾ ਤਹਿਤ ਕਿਸਾਨ 3 ਲੱਖ ਰੁਪਏ ਤੱਕ ਦਾ ਕਰਜਾ ਲੈ ਸਕਦੇ ਹਨ। ਕਿਸਾਨ ਕਰੈਡਿਟ ਕਾਰਡ ਬਣਾਉਣ ਦਾ ਫਾਇਦਾ 25 ਫਰਵਰੀ ਤੱਕ ਉਠਾ ਸਕਦੇ ਹਨ।

ਇਸ ਸਕੀਮ ਵਿੱਚ ਕੀਤੇ ਬਦਲਾਅ- ਇਸ ਸਕੀਮ ਤਹਿਤ ਜੇਕਰ ਹੁਣ ਤੱਕ ਤੁਹਾਡੇ ਖ਼ਾਤੇ ਵਿੱਚ ਪੈਸੇ ਨਹੀਂ ਆਏ ਤਾਂ ਹੁਣ ਇਸ ਦੀ ਜਾਣਕਾਰੀ ਲੈਣਾ ਆਸਾਨ ਹੋ ਚੁੱਕਾ ਹੈ, ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀਐਮ ਕਿਸਾਨ ਪੋਰਟਲ ਉੱਪਰ ਜਾ ਕੇ ਕਿਸਾਨ ਆਪਣਾ ਆਧਾਰ ਕਾਰਡ ,ਮੋਬਾਇਲ ਅਤੇ ਬੈਂਕ ਖ਼ਾਤਾ ਨੰਬਰ ਦਰਜ ਕਰਕੇ ਇਸ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

ਹੁਣ ਇਸ ਸਕੀਮ ਦਾ ਲਾਭ ਉਠਾਉਣ ਲਈ ਕਿਸਾਨ ਨੂੰ ਅਧਿਕਾਰੀਆ ਕੋਲ ਜਾਣ ਦੀ ਕੋਈ ਲੋੜ ਨਹੀਂ, ਕੋਈ ਵੀ ਕਿਸਾਨ ਕਿਸਾਨ ਪੋਟਰਲ ਉੱਪਰ ਜਾ ਕੇ ਖੁਦ ਰਜਿਸਟਰੇਸਨ ਕਰ ਸਕਦਾ ਹੈ। ਬਦਲਾਅ ਅਨੁਸਾਰ ਪੀਐਮ ਕਿਸਾਨ ਯੋਜਨਾ ਨੂੰ ਕਿਸਾਨ ਕਰੈਡਿਟ ਕਾਰਡ ਯੋਜਨਾ ਨਾਲ ਲਿੰਕ ਕਰ ਦਿੱਤਾ ਗਿਆ ਹੈ ਜਿਸ ਤੋਂ 3 ਲੱਖ ਰੁਪਏ ਤੱਕ ਦਾ ਲੋਨ ਸਿਰਫ 4 ਫੀਸਦੀ ਦਰ 'ਤੇ ਮਿਲ ਸਕਦਾ ਹੈ। 

ਇਹ ਵੀ ਦੱਸ ਦਈਏ ਕਿ ਪਹਿਲਾ ਇਸ ਸਕੀਮ ਦਾ ਲਾਭ ਉਠਾਉਣ ਲਈ ਕਿਸਾਨਾਂ ਨੂੰ ਫ਼ਸਲ ਬੀਮਾ ਸਕੀਮ ਵਿੱਚ ਸ਼ਾਮਿਲ ਹੋਣਾ ਲਾਜਮੀ ਸੀ ਭਾਵੇਂ ਕਿਸਾਨ ਦੀ ਇੱਛਾ ਹੋਵੇ ਜਾ ਨਾ ਹੋਵੇ। ਹੁਣ ਇਸ ਸਕੀਮ ਨੂੰ ਪੀਐਮ ਕਿਸਾਨ ਸਕੀਮ ਨਾਲ ਲਿੰਕ ਕਰਨ ਤੋਂ ਬਾਅਦ ਕਿਸਾਨ ਨੂੰ ਕਿਸਾਨ ਬੀਮਾ ਯੋਜਨਾ ਵਿੱਚ ਸ਼ਾਮਿਲ ਹੋਣ ਦੀ ਜ਼ਰੂਰਤ ਨਹੀਂ। ਇਸ ਫੈਸਲੇ ਤੋਂ ਬਾਅਦ ਕਿਸਾਨਾਂ ਦੀਆਂ  ਮੁਸ਼ਕਿਲਾਂ ਆਸਾਨ ਹੋ ਗਈਆਂ ਹਨ।

ਇਹ ਵੀ ਬਹੁਤ ਵੱਡਾ ਫੈਸਲਾ ਹੈ ਕਿ ਹੁਣ ਇਸ ਸਕੀਮ ਦਾ ਲਾਭ ਸਾਰੇ ਕਿਸਾਨ ਉਠਾ ਸਕਦੇ ਹਨ। ਜਦੋਂ ਇਹ ਸਕੀਮ ਦਸੰਬਰ 2018 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਇਹ ਕੇਵਲ ਛੋਟੇ ਕਿਸਾਨਾਂ ਲਈ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਸਨ।