ਡਾ: ਮਨਮੋਹਨ ਸਿੰਘ ਨੇ ਟਰੰਪ ਨਾਲ Dinner ਕਰਨ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਦਾ ਨਹੀਂ ਦਿੱਤਾ ਗਿਆ।

File Photo

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਨਾਮਾਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਡਿਨਰ 'ਤੇ ਸੱਦਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਹੁਣ ਇਕ ਨਵੀਂ ਖਬਰ ਸਾਹਮਣੇ  ਆਈ ਹੈ। ਦਰਅਸਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਡਿਨਰ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਮੁਤਾਬਿਕ ਪਹਿਲਾਂ ਮਨਮੋਹਨ ਸਿੰਘ ਨੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਸੀ

ਪਰ ਸੋਮਵਾਰ ਨੂੰ ਉਨ੍ਹਾਂ ਸਮਾਗਮ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸੀ ਆਗੂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਡਿਨਰ 'ਤੇ ਸੱਦਾ ਨਾ ਭੇਜੇ ਜਾਣ ਤੋਂ ਨਾਰਾਜ਼ ਹਨ। ਇਸ 'ਤੇ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ, "ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਦਾ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਵਿਰੋਧੀ ਆਗੂਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਤੋਂ ਨਜ਼ਰਅੰਦਾਜ਼ ਕਰ ਰਹੇ ਹਨ।

ਅਮਰੀਕਾ 'ਚ ਹੋਏ ਹਾਉਡੀ ਮੋਦੀ ਸਮਾਗਮ ਦੌਰਾਨ ਉੱਥੋਂ ਦੀਆਂ ਦੋਨੋਂ ਵਿਰੋਧੀ ਪਾਰਟੀਆਂ ਨੂੰ ਡਿਨਰ 'ਤੇ ਸੱਦਾ ਭੇਜਿਆ ਗਿਆ ਸੀ।" ਦੱਸ ਦਈਏ ਕਿ ਅੱਜ ਟਰੰਪ ਦਾ ਭਾਰਤ ਦੇ ਦੌਰੇ ਦਾ ਦੂਸਰਾ ਦਿਨ ਹੈ। ਅੱਜ ਟਰੰਪ ਤੇ ਮੋਦੀ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ।  

ਟਰੰਪ ਨੇ ਕਿਹਾ ਕਿ ਇਹ ਭਾਰਤ ਦੌਰਾ ਇਤਿਹਾਸਕ ਹੈ ਅਤੇ ਹਮੇਸ਼ਾ ਯਾਦਗਾਰ ਰਹੇਗਾ। ਗੁਜਰਾਤ ਵਿਚੋਂ ਮਿਲਿਆ ਪਿਆਰ ਅਤੇ ਸ਼ਾਨਦਾਰ ਸਵਾਗਤ ਹਮੇਸ਼ਾ ਯਾਦ ਰਹੇਗਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਹੋਮਲੈਂਡ ਸਕਿਊਰਟੀ ਤੇ ਹੋਏ ਫੈਸਲੇ ਨਾਲ ਇਸ ਨੂੰ ਸਹਿਯੋਗ ਅਤੇ ਇਸਦੀ ਤਾਕਤ ਵਧੇਗੀ। ਅਤਿਵਾਦ ਦੇ ਸਬੰਧ ਵਿਚ ਅਸੀਂ ਆਪਣੀਆਂ ਕੋਸ਼ਿਸ਼ਾ ਨੂੰ ਹੋਰ ਬੜ੍ਹਾਵਾ ਦੇ ਦਿੱਤਾ। 

ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾ ਵਿਚ ਸਾਡਾ ਕੁੱਲ ਊਰਜਾ ਵਪਾਰ ਕਰੀਬ 20 ਬਿਲੀਅਨ ਡਾਲਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਸਿਰਫ ਦੋ ਸਰਕਾਰਾਂ ਵਿਚਾਲੇ ਨਹੀਂ, ਬਲਕਿ ਲੋਕਾਂ ਵਿਚਾਲੇ ਹੈ। ਰੱਖਿਆ, ਟੈਕਨਾਲੋਜੀ, ਵਪਾਰ ਸੰਬੰਧ ਜਾਂ ਲੋਕਾਂ ਨਾਲ ਸੰਬੰਧ ਸਾਡੇ ਵਿਚਕਾਰ ਰੱਖਿਆ ਸਹਿਯੋਗ ਮਹੱਤਵਪੂਰਨ ਹੈ।