ਰਾਸ਼ਟਰਪਤੀ ਭਵਨ ਵਿਚ ਟਰੰਪ ਦਾ ਰਵਾਇਤੀ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਤਮਾ ਗਾਂਧੀ ਨੂੰ ਦਿਤੀ ਸ਼ਰਧਾਂਜਲੀ

file photo

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਰਾਸ਼ਟਰਪਤੀ ਭਵਨ ਵਿਚ ਰਵਾਇਤੀ ਤਰੀਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।

ਟਰੰਪ ਨੇ ਸਲਾਮੀ ਗਾਰਦ ਦਾ ਨਿਰੀਖਣ ਕੀਤਾ ਅਤੇ ਮਹਾਤਮਾ ਗਾਂਧੀ ਦੀ ਸਮਾਧੀ ਵਾਲੀ ਥਾਂ ਰਾਜਘਾਟ ਜਾ ਕੇ ਸ਼ਰਧਾਂਜਲੀ ਦਿਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿਚ ਟਰੰਪ ਅਤੇ ਉਸ ਦੀ ਪਤਨੀ ਦੀ ਅਗਵਾਈ ਕੀਤੀ।

ਰਾਸ਼ਟਰਪਤੀ ਭਵਨ ਵਿਚ ਹੋਏ ਸਮਾਗਮ ਵਿਚ ਟਰੰਪ ਦੀ ਪੁੱਤਰੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਅਤੇ ਅਮਰੀਕੀ ਅਧਿਕਾਰੀ ਮੌਜੂਦ ਸਨ।

ਸਮਾਗਮ ਵਿਚ ਰਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ। ਰਾਜਘਾਟ ਵਿਖੇ ਟਰੰਪ ਨੇ ਪੌਦਾ ਵੀ ਲਾਇਆ। ਉਥੇ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਦਿਤੀ ਗਈ।

ਉਨ੍ਹਾਂ ਵਿਜ਼ੀਟਰ ਬੁਕ ਵਿਚ ਸੁਨੇਹਾ ਵੀ ਲਿਖਿਆ।