ਪੰਜਾਬ ਦੇ ਇਸ ਚਿਤਰਕਾਰ ਨੂੰ ਚੜ੍ਹਿਆ ਡੋਨਾਲਡ ਟਰੰਪ ਦਾ ਰੰਗ, ਬਣਾ ਦਿੱਤੀ ਅਨੋਖੀ ਪੇਟਿੰਗ

ਏਜੰਸੀ

ਖ਼ਬਰਾਂ, ਪੰਜਾਬ

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਫੇਰੀ...

Painter made 10 foot high painting of trump

ਅੰਮ੍ਰਿਤਸਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਭਾਰਤ ਯਾਤਰਾ ਤੇ ਸੋਮਵਾਰ ਨੂੰ ਆ ਰਹੇ ਹਨ। ਇਸ ਸਬੰਧੀ ਅੰਮ੍ਰਿਤਸਰ ਦੇ ਪ੍ਰਸਿੱਧ ਚਿਤਰਕਾਰ ਜਗਜੋਤ ਸਿੰਘ ਰੂਬਲ ਨੇ ਟਰੰਪ ਦੀ 10 ਫੁੱਟ ਉੱਚੀ ਅਤੇ ਸੱਟ ਫੁੱਟ ਚੌੜੀ ਪੇਟਿੰਗ ਤਿਆਰ ਕੀਤੀ ਹੈ। ਰੂਬਲ ਨੂੰ ਟਰੰਪ ਦੀ ਪੇਟਿੰਗ ਬਣਾਉਣ ਵਿਚ 20 ਦਿਨ ਲੱਗੇ ਹਨ। ਉਸ ਦੀ ਖਵਾਇਸ਼ ਹੈ ਕਿ ਇਹ ਪੇਟਿੰਗ ਅਮਰੀਕਾ ਦੀ ਆਰਟ ਗੈਲਰੀ ਵਿਚ ਲਗਾਈ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦੇ  ਹੋਏ ਜਗਜੋਤ ਰੂਬਲ ਨੇ ਦਸਿਆ ਕਿ ਇਹ ਪੇਟਿੰਗ ਦੁਆਰਾ ਟਰੰਪ ਦਾ ਭਾਰਤ ਆਉਣ ਤੇ ਸਵਾਗਤ ਕਰ ਰਹੇ ਹਨ। ਉਹ ਇਸ ਤੋਂ ਇਲਾਵਾ ਹੋਰ ਕਈ ਪੇਟਿੰਗਾਂ ਬਣਾ ਚੁੱਕੇ ਹਨ। ਉਹਨਾਂ ਦਸਿਆ ਕਿ ਇਹ ਪੇਟਿੰਗ ਤਿਆਰ ਕਰਨ ਵਿਚ ਉਹਨਾਂ ਨੂੰ 20 ਦਿਨ ਦਾ ਸਮਾਂ ਲੱਗਿਆ ਹੈ। ਇਸ ਦੇ ਨਾਲ ਹੀ ਰੂਬਲ ਇਕ ਹਾਲੀਵੁੱਡ ਦੀ ਪੇਟਿੰਗ ਵੀ ਤਿਆਰ ਕਰ ਰਹੇ ਹਨ ਅਤੇ ਦੋਵੇਂ ਪੇਟਿੰਗ ਨੂੰ ਉਹ ਅਮਰੀਕਾ ਦੀ ਆਰਟ ਗੈਲਰੀ ਵਿਚ ਲਗਾਉਣਾ ਚਾਹੁੰਦੇ ਹਨ।

ਦਸ ਦਈਏ ਕਿ ਜਗਜੋਤ ਸਿੰਘ ਰੂਬਲ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੇਂਟਿੰਗ ਬਣਾ ਚੁੱਕੇ ਹਨ। ਜਗਜੋਤ ਸਿੰਘ ਰੂਬਲ ਦੇ ਮੁਤਾਬਕ ਇਸ ਪੇਂਟਿੰਗ ਨੂੰ ਬਣਾਉਣ ‘ਚ ਉਸ ਨੂੰ 4 ਦਿਨ ਦਾ ਸਮਾਂ ਲੱਗਿਆ। ਰਾਤ ਦਿਨ ਮਿਹਨਤ ਕਰਨ ਤੋਂ ਬਾਅਦ ਉਸ ਦੀ ਮਿਹਨਤ ਸਫਲ ਹੋਈ ਅਤੇ ਉਹ ਇਹ ਤਸਵੀਰ ਬਣਾਉਣ ਵਿੱਚ ਕਾਮਯਾਬ ਰਿਹਾ।

ਉਸ ਦਾ ਕਹਿਣਾ ਹੈ ਕਿ ਉਸਦੀ ਤੰਮਨਾ ਹੈ ਕਿ ਉਹ ਆਪਣੇ ਹੱਥਾਂ ਵਲੋਂ ਇਹ ਤਸਵੀਰ ਨਰਿੰਦਰ ਮੋਦੀ ਨੂੰ ਭੇਂਟ ਕਰੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੋ ਤਸਵੀਰ ਉਨ੍ਹਾਂ ਨੇ ਸ਼ਿਲਪਾ ਸ਼ੇੱਟੀ, ਰਾਜ ਕੁੰਦਰਾ ਅਤੇ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਦੀ ਪੇਂਟਿੰਗ ਬਣਾਈ ਹੈ। ਇਸ ਤੋਂ ਇਲਾਵਾ ਹੁਣ ਤੱਕ ਉਹ ਵਿਦੇਸ਼ੀ ਪ੍ਰੈਜ਼ੀਡੈਂਟ ਦੀ ਪੇਂਟਿੰਗ ਬਣਾ ਚੁੱਕੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਫੇਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਸਵਾਗਤ ਲਈ 70 ਲੱਖ ਲੋਕ ਮੌਜੂਦ ਰਹਿਣਗੇ। ਪਰ ਹੁਣ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਕ ਕਰੋੜ ਲੋਕ ਭਾਰਤ ਵਿਚ ਉਨ੍ਹਾਂ ਦਾ ਸਵਾਗਤ ਕਰਨਗੇ। ਟਰੰਪ ਦੇ ਇਸ ਟਵਿਟ ਉਤੇ ਆਰਜੇਡੀ ਸਾਂਸਦ ਮਨੋਜ ਝਾ ਨੇ ਟਵਿਟ ਕਰਦਿਆ ਲਿਖਿਆ ਹੈ ਕਿ ਹੁਣ ਕੀ ਬੱਚੇ ਦੀ ਜਾਨ ਲਵੋਗੇ? 

ਅਹਿਮਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਨਹਿਰਾ ਨੇ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਤਕਰੀਬਨ ਇੱਕ ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 22 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਤਕਰੀਬਨ 1 ਲੱਖ ਲੋਕਾਂ ਦੇ ਸੜਕ ਦੇ ਦੋਵੇਂ ਪਾਸਿਓਂ ਮੌਜੂਦ ਹੋਣ ਦੀ ਉਮੀਦ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।