ਦਿੱਲੀ ‘ਚ ਹਿੰਸਾ ਦੌਰਾਨ ਹੁਣ ਤੱਕ 10 ਲੋਕਾਂ ਦੀ ਮੌਤ, 135 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ-ਪੂਰਵੀ ਦਿੱਲੀ ‘ਚ ਸੀਏਏ ਦੇ ਵਿਰੋਧੀ ਅਤੇ ਸਮਰਥਕਾਂ ਵਿਚਾਲੇ...

Delhi Protest

ਨਵੀਂ ਦਿੱਲੀ: ਉੱਤਰੀ-ਪੂਰਵੀ ਦਿੱਲੀ ‘ਚ ਸੀਏਏ ਦੇ ਵਿਰੋਧੀ ਅਤੇ ਸਮਰਥਕਾਂ ਵਿਚਾਲੇ ਹਿੰਸਾ ਘਟਣ ਦਾ ਨਾਮ ਨਹੀਂ ਲੈ ਰਹੀ। ਇਸ ਵਜ੍ਹਾ ਨਾਲ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਏ ਜਾ ਰਹੇ ਜਖ਼ਮੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਜਖ਼ਮੀਆਂ ਦਾ ਇਲਾਜ ਕਰ ਰਹੇ ਇੱਕ ਡਾਕਟਰ ਨੇ ਦੱਸਿਆ ਕਿ 15 ਤੋਂ ਜ਼ਿਆਦਾ ਲੋਕ ਗੋਲੀ ਲੱਗਣ ਨਾਲ ਜਖ਼ਮੀ ਹੋਏ ਹਨ। ਜੀਟੀਬੀ ਹਸਪਤਾਲ ਨੇ ਮੰਗਲਵਾਰ ਤੱਕ 10 ਮੌਤਾਂ ਦੀ ਪੁਸ਼ਟੀ ਕੀਤੀ ਹੈ।

ਉਥੇ ਹੀ ਹਸਪਤਾਲ ਤੋਂ ਇਲਾਵਾ ਮੈਡੀਕਲ ਪ੍ਰਧਾਨ ਡਾ.  ਰਾਜੇਸ਼ ਕਾਲਰਾ ਨੇ ਕਿਹਾ, “ਸਾਡੇ ਇੱਥੇ ਹੁਣ ਤੱਕ 93 ਜਖ਼ਮੀ ਲੋਕ ਆਏ ਹਨ। ਇੰਨਾ ਹੀ ਨਹੀਂ ਨਾਗਰਿਕਤਾ ਕਾਨੂੰਨ ਸੰਸ਼ੋਧਨ ( CAA)  ਨੂੰ ਲੈ ਕੇ ਸ਼ੁਰੂ ਹੋਏ ਬਵਾਲ ਦਾ ਜਵਾਬ ਪੂਰਵੀ ਦਿੱਲੀ ਵਿੱਚ ਹਾਲਾਤ ਇਨ੍ਹੇ ਵਿਗੜ ਗਏ ਹਨ ਕਿ ਇੱਕ ਮਹੀਨੇ ਲਈ ਧਾਰਾ 144 ਲਗਾ ਦਿੱਤੀ ਗਈ ਹੈ। ਮੌਜਪੁਰ ਅਤੇ ਬਰਹਮਪੁਰੀ ਇਲਾਕੇ ਵਿੱਚ ਅੱਜ (ਮੰਗਲਵਾਰ) ਨੂੰ ਵੀ ਪੱਥਰਬਾਜੀ ਹੋਈ।

ਦਿੱਲੀ ਹਿੰਸਾ ਵਿੱਚ ਹੁਣ ਤੱਕ ਮਰਨ ਵਾਲੇ 10 ਲੋਕਾਂ ਵਿੱਚ ਹੈਡ ਕਾਂਸਟੇਬਲ ਰਤਨ ਲਾਲ ਵੀ ਸ਼ਾਮਿਲ ਹੈ। ਨਾਰਥ ਈਸਟ ਦਿੱਲੀ ਹਿੰਸਾ ਵਿੱਚ ਹੁਣ ਤੱਕ 135 ਲੋਕ ਜਖ਼ਮੀ ਹਨ। ਨਾਰਥ ਈਸਟ ਦਿੱਲੀ ਵਿੱਚ ਹਾਲਾਤ ਤਨਾਅ ਪੂਰਵਕ ਹਨ, ਇਲਾਕੇ ਵਿੱਚ ਵੱਡੀ ਤਾਦਾਦ ਵਿੱਚ ਪੁਲਿਸ ਬਲ ਤੈਨਾਤ ਹੈ। ਮੰਗਲਵਾਰ ਸਵੇਰੇ-ਸਵੇਰੇ ਪੰਜ ਮੋਟਰ ਸਾਇਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਉਥੇ ਹੀ ਦੇਰ ਰਾਤ ਤੋਂ ਸਵੇਰ ਤੱਕ ਮੌਜਪੁਰ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਵਿੱਚ ਅੱਗ ਲੱਗਣ ਦੇ 45 ਕਾਲ ਆਏ, ਜਿਸ ਵਿੱਚ ਅੱਗ ਬੁਝਾਊ ਦੀ ਇੱਕ ਗੱਡੀ ‘ਤੇ ਪਥਰਾਅ ਕੀਤਾ ਗਿਆ, ਜਦੋਂ ਕਿ ਇੱਕ ਅੱਗ ਬੁਝਾਊ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ।

ਬੈਠਕ ਵਿੱਚ ਪੁਲਿਸ ਅਤੇ ਖੇਤਰ ਦੇ ਵਿਧਾਇਕਾਂ ਦੇ ਵਿੱਚ ਸੰਜੋਗ ਮਜਬੂਤ ਕਰਨ ਅਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਣ ਦਾ ਸੰਕਲਪ ਲਿਆ ਗਿਆ। ਬੈਠਕ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਨੇ ਰਾਜਘਾਟ ਦਾ ਦੌਰਾ ਕੀਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।