ਹਿੰਦੂ ਲੜਕੀਆਂ ਦੇ ਧਰਮ ਤਬਦੀਲੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਵਾਂਗੇ: ਵਿਜੇ ਰੁਪਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀਰਵਾਰ ਨੂੰ ਇੱਕ ਰੈਲੀ ਵਿੱਚ ਕਿਹਾ...

Vijay Rupani

ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀਰਵਾਰ ਨੂੰ ਇੱਕ ਰੈਲੀ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ “ਲਵ ਜੇਹਾਦ” ਦੇ ਖਿਲਾਫ ਕਾਨੂੰਨ ਲਿਆਉਣਗੇ ਤਾਂਕਿ ਹਿੰਦੂ ਲੜਕੀਆਂ ਦਾ ‘‘ਅਗਵਾਹ’’ ਅਤੇ ਧਰਮ ਬਦਲਾਅ ਰੋਕਿਆ ਜਾ ਸਕੇ। ਪੰਚ ਮਹਿਲ ਜਿਲ੍ਹੇ  ਦੇ ਗੋਧਰਾ ਵਿੱਚ ਰੁਪਾਨੀ ਨੇ ਕਿਹਾ ਕਿ ਰਾਜ ਵਿਧਾਨ ਸਭਾ ਦੇ ਅਗਲੇ ਬਜਟ ਵਿੱਚ ਸਰਕਾਰ ਇਹ ਬਿੱਲ ਪੇਸ਼ ਕਰਨਾ ਚਾਹੁੰਦੀ ਹੈ।

ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ‘ਧੋਖਾਧੜੀ ਨਾਲ ਕੀਤੇ ਜਾਣ ਵਾਲੇ ਲਵ ਜੇਹਾਦ ਨੂੰ ਰੋਕਣ ਲਈ ਕਾਨੂੰਨ ਬਣਾਇਆ ਹੈ। ਪਾਰਟੀ ਦੇ ਨੇਤਾ ਇਸਨੂੰ ‘‘ਲਵ ਜੇਹਾਦ ਜਾਂ ਵਿਆਹ ਦੇ ਮਾਧਿਅਮ ਨਾਲ ਹਿੰਦੂ ਔਰਤਾਂ ਦਾ ਧਰਮ ਤਬਦੀਲ ਕਰਨ ਦੀ ਚਾਲ ਦੱਸਦੇ ਹਨ।

ਰੁਪਾਨੀ ਨੇ ਕਿਹਾ, ‘‘ਵਿਧਾਨ ਸਭਾ ਦਾ ਸੈਸ਼ਨ ਇੱਕ ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਮੇਰੀ ਸਰਕਾਰ ਲਵ ਜੇਹਾਦ ਦੇ ਖਿਲਾਫ ਸਖਤ ਕਾਨੂੰਨ ਲਿਆਉਣਾ ਚਾਹੁੰਦੀ ਹੈ। ਅਸੀਂ ਹਿੰਦੂ ਲੜਕੀਆਂ ਦੇ ਅਗਵਾ ਨੂੰ ਬਰਦਾਸ਼ਤ ਨਹੀਂ ਕਰਾਂਗੇ।’’ ਉਨ੍ਹਾਂ ਨੇ ਕਿਹਾ, ‘‘ਔਰਤਾਂ ਨੂੰ ਲਾਲਚ ਦੇ ਕੇ ਧਰਮ ਤਬਦੀਲ ਕਰਾਇਆ ਜਾ ਰਿਹਾ ਹੈ। ਇਹ ਨਵਾਂ ਕਨੂੰਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਹੈ।