ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਸਾਬਕਾ ਸੈਨਿਕਾਂ ਨਾਲ 150 ਕਰੋੜ ਦੀ ਠੱਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਲੋਕਾਂ ਨੂੰ ਬਣਾਇਆ ਧੋਖਾਧੜੀ ਦਾ ਸ਼ਿਕਾਰ

150 crore fraud with ex-servicemen

 

ਅੰਬਾਲਾ: ਗੁਜਰਾਤ ਦੇ ਧੋਲੇਰਾ 'ਚ ਵਿਕਸਤ ਹੋ ਰਹੀ ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਹਰਿਆਣਾ ਅਤੇ ਪੰਜਾਬ ਦੇ 500 ਲੋਕਾਂ ਨਾਲ 150 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਇਹਨਾਂ 'ਚੋਂ ਜ਼ਿਆਦਾਤਰ ਪੀੜਤ ਫੌਜੀ ਹਨ। ਇਸ ਤੋਂ ਇਲਾਵਾ ਕੁਝ ਪੁਲਿਸ ਮੁਲਾਜ਼ਮ, ਅਧਿਆਪਕ ਅਤੇ ਵਕੀਲ ਵੀ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਸਾਬਕਾ ਸੈਨਿਕਾਂ ਨੇ ਅੰਬਾਲਾ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਦਿੱਤੀ ਹੈ। ਮੁਲਜ਼ਮਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।

ਇਹ ਵੀ ਪੜ੍ਹੋ : ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ

ਠੱਗੀ ਦਾ ਇਹ ਮਾਮਲਾ ਕਰੀਬ ਦੋ ਹਜ਼ਾਰ ਕਰੋੜ ਤੱਕ ਪਹੁੰਚ ਸਕਦਾ ਹੈ। ਇਸ ਮਾਮਲੇ ਦੀ ਸ਼ਿਕਾਇਤ ਲੈ ਕੇ ਸ਼ੁੱਕਰਵਾਰ ਨੂੰ ਕਰੀਬ 35 ਸਾਬਕਾ ਫੌਜੀ ਆਰਥਿਕ ਅਪਰਾਧ ਸ਼ਾਖਾ ਅੰਬਾਲਾ ਸ਼ਹਿਰ ਪਹੁੰਚੇ ਸਨ। ਆਰਥਿਕ ਅਪਰਾਧ ਸ਼ਾਖਾ ਨੇ ਸਾਬਕਾ ਸੈਨਿਕਾਂ ਤੋਂ ਸਾਰੇ ਦਸਤਾਵੇਜ਼ ਅਤੇ ਲਿਖਤੀ ਸ਼ਿਕਾਇਤਾਂ ਮੰਗੀਆਂ ਹਨ।
ਦਰਅਸਲ ਕੰਪਨੀ ਨੇ ਅੰਬਾਲਾ ਦੇ ਬਰਾੜਾ ਬਲਾਕ 'ਚ ਸਬ-ਦਫ਼ਤਰ ਖੋਲ੍ਹਿਆ ਸੀ। ਕੰਪਨੀ ਦੀ ਮੁੱਖ ਸ਼ਾਖਾ ਅਹਿਮਦਾਬਾਦ ਵਿਚ ਹੈ, ਜਦਕਿ ਇਸ ਦੀਆਂ ਹੋਰ ਸ਼ਾਖਾਵਾਂ ਜੈਪੁਰ ਅਤੇ ਸ਼ਿਖਰ ਪਲਨਾਵਾ, ਰਾਜਸਥਾਨ ਵਿਚ ਸਨ। ਇਹਨਾਂ ਸ਼ਾਖਾਵਾਂ ਦੇ ਨਾਂ 'ਤੇ ਕੰਪਨੀ ਦੇ ਖਾਤੇ ਖੋਲ੍ਹੇ ਗਏ ਸਨ।

ਇਹ ਵੀ ਪੜ੍ਹੋ : ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਨਿਵੇਸ਼ਕਾਂ ਨੇ ਇਹਨਾਂ ਸ਼ਾਖਾਵਾਂ ਰਾਹੀਂ ਪੈਸਾ ਲਗਾਇਆ ਸੀ। ਸਾਬਕਾ ਸੈਨਿਕਾਂ ਨੇ ਦੱਸਿਆ ਕਿ ਕੰਪਨੀ ਦੇ ਐਮਡੀ ਸੁਭਾਸ਼ ਨੇ ਆਪਣੇ ਆਪ ਨੂੰ ਸਾਬਕਾ ਸੈਨਿਕ ਦੱਸ ਕੇ ਉਹਨਾਂ ਨੂੰ ਭਰੋਸੇ ਵਿਚ ਲਿਆ ਸੀ। ਦੱਸ ਦੇਈਏ ਕਿ ਅੰਬਾਲਾ ਦੇ ਬਰਾੜਾ 'ਚ ਵੀ ਵੱਡੀ ਗਿਣਤੀ 'ਚ ਸਾਬਕਾ ਫੌਜੀ ਅਤੇ ਫੌਜੀ ਰਹਿੰਦੇ ਹਨ। ਇੱਥੋਂ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਨਿਵੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਕਸ਼ਮੀਰ ਦੇ ਬੱਲਾ ਉਦਯੋਗ 'ਚ ਚੰਗੀ ਗੁਣਵੱਤਾ ਵਾਲੀ ਲੱਕੜ ਦੀ ਕਮੀ, ਤੇਜ਼ੀ ਨਾਲ ਘਟ ਰਿਹਾ ਸਟਾਕ

ਕੰਪਨੀ ਦਾ ਇਕ ਆਨਲਾਈਨ ਐਪ ਵੀ ਸੀ। ਇਸ ਰਾਹੀਂ ਕੰਪਨੀ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਕੇ ਇਕ ਗਾਹਕ ਆਈਡੀ ਵੀ ਜਨਰੇਟ ਕੀਤੀ ਜਾਂਦੀ ਸੀ। ਕੰਪਨੀ ਨੇ ਗਾਹਕਾਂ ਨੂੰ ਦੋ ਤਰੀਕਿਆਂ ਨਾਲ ਠੱਗਿਆ। ਪਹਿਲਾ ਪ੍ਰਤੀ ਹਫ਼ਤੇ ਕੁੱਲ ਨਿਵੇਸ਼ 'ਤੇ ਲਗਭਗ ਤਿੰਨ ਪ੍ਰਤੀਸ਼ਤ ਲਾਭ ਜਾਂ ਜੋ ਲੋਕ ਪ੍ਰਤੀ ਹਫ਼ਤੇ ਤਿੰਨ ਪ੍ਰਤੀਸ਼ਤ ਲਾਭ ਨਹੀਂ ਲੈਣਾ ਚਾਹੁੰਦੇ, ਉਹਨਾਂ ਨੂੰ ਧੋਲੇਰਾ, ਗੁਜਰਾਤ ਵਿਚ ਵਿਕਸਤ ਕੀਤੇ ਜਾ ਰਹੇ ਸਮਾਰਟ ਸਿਟੀ ਵਿਚ ਪਲਾਟ ਲੈਣ ਦਾ ਵਿਕਲਪ ਵੀ ਦਿੱਤਾ ਗਿਆ ਸੀ। ਨਿਵੇਸ਼ ਕਰਨ ਦੇ ਇਕ ਮਹੀਨੇ ਦੇ ਅੰਦਰ-ਅੰਦਰ ਪਲਾਟ ਦੀ ਰਜਿਸਟਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਦੋ ਮਹੀਨਿਆਂ ਵਿਚ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਕੰਪਨੀ ਨੇ ਇੱਥੇ ਕਈ ਲੋਕਾਂ ਨੂੰ ਪਲਾਟ ਵੀ ਦਿੱਤੇ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ

ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਵਿਨੋਦ ਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁਝ ਸਾਬਕਾ ਫੌਜੀ ਸ਼ਿਕਾਇਤ ਲੈ ਕੇ ਪਹੁੰਚੇ ਸਨ। ਕਰੀਬ 400-500 ਲੋਕਾਂ ਨੇ ਨਿਵੇਸ਼ ਕੀਤਾ ਸੀ। ਧੋਲੇਰਾ 'ਚ ਜ਼ਮੀਨ ਦੀ ਖਰੀਦ 'ਚ 50 ਹਜ਼ਾਰ ਜਾਂ ਲਾਭ 'ਚ ਹਿੱਸਾ ਪਾਉਣ 'ਤੇ 20 ਮਹੀਨਿਆਂ 'ਚ 81 ਹਜ਼ਾਰ ਰੁਪਏ ਦਾ ਦਾਅਵਾ ਵੀ ਕੀਤਾ ਗਿਆ ਸੀ। ਫਿਲਹਾਲ ਸ਼ਿਕਾਇਤਕਰਤਾਵਾਂ ਨੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਸਮਾਂ ਮੰਗਿਆ ਹੈ। ਦਸਤਾਵੇਜ਼ ਆਉਣ ਤੋਂ ਬਾਅਦ ਹੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।