ਲਾਕਡਾਊਨ: ਸੋਸ਼ਲ ਡਿਸਟੈਂਸ ਲਈ ਲੋਕਾਂ ਨੇ ਅਪਣਾਇਆ ਇਹ ਤਰੀਕਾ, ਖੂਬ ਹੋ ਰਹੀ ਹੈ ਤਾਰੀਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ, ਨੋਇਡਾ, ਪੂਣੇ ਅਤੇ ਬੇਂਗਲੁਰੂ ਸਮੇਤ ਕਈ ਸ਼ਹਿਰਾਂ ਵਿਚ ਲੋਕ-ਸਵੇਰੇ-ਸਵੇਰੇ...

Corona fight social distancing lockdown

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲਾਕਡਾਊਨ ਲਗਾਇਆ ਹੈ। ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਜ਼ਰੂਰੀ ਸਮਾਨ ਖਰੀਦਣ ਲਈ ਦੁਕਾਨਾਂ ਤੇ ਭੀੜ ਇਕੱਠੀ ਨਾ ਹੋਣ ਦਿਓ ਕਿਉਂ ਕਿ ਦੁਕਾਨਾਂ ਰੋਜ਼ ਖੁੱਲਣਗੀਆਂ ਅਤੇ ਦੁੱਧ ਤੋਂ ਲੈ ਕੇ ਸਬਜ਼ੀਆਂ ਹਰ ਚੀਜ਼ ਦੀ ਸਪਲਾਈ ਤੁਹਾਡੇ ਘਰ ਵਿਚ ਹੋਵੇਗੀ। ਬੁੱਧਵਾਰ ਨੂੰ ਦੇਸ਼ ਵਿਚ ਲਾਕਡਾਊਨ ਦਾ ਪਹਿਲਾ ਦਿਨ ਰਿਹਾ ਅਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ।

ਦਿੱਲੀ, ਨੋਇਡਾ, ਪੂਣੇ ਅਤੇ ਬੇਂਗਲੁਰੂ ਸਮੇਤ ਕਈ ਸ਼ਹਿਰਾਂ ਵਿਚ ਲੋਕ-ਸਵੇਰੇ-ਸਵੇਰੇ ਜ਼ਰੂਰਤ ਦਾ ਸਮਾਨ ਲੈਣ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਨੇ ਇਕ ਦੂਜੇ ਨਾਲ ਦੂਰੀ ਦਾ ਬਹੁਤ ਹੀ ਅਨੋਖਾ ਤਰੀਕਾ ਅਪਣਾਇਆ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਲੋਕਾਂ ਦੀ ਸਮਝਦਾਰੀ ਦੀ ਪੁਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ ਨੇ ਵੀ ਲੋਕਾਂ ਦੀ ਸਮਝ ਦੀ ਪ੍ਰਸ਼ੰਸਾ ਕੀਤੀ ਹੈ।

ਦਰਅਸਲ ਕਈ ਦੁਕਾਨਾਂ, ਕਾਲੋਨੀ ਵਾਲਿਆਂ ਅਤੇ ਸਥਾਈ ਪ੍ਰਸ਼ਾਸਨ ਨੇ ਭੀੜ ਨਾ ਹੋਵੇ ਅਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ। ਕਈ ਦੁਕਾਨਾਂ ਦੇ ਅੱਗੇ ਚਾਕ ਨਾਲ ਤਿੰਨ ਫੁੱਟ ਦੀ ਦੂਰੀ ਵਿਚ ਸਰਕਲ ਬਣਾਏ ਹੋਏ ਹਨ ਤਾਂ ਕਿ ਲੋਕ ਆਪਸ ਵਿਚ ਇਕੱਠੇ ਨਾਲ ਹੋ ਸਕਣ ਅਤੇ ਲੰਬੀ ਕਤਾਰ ਨਾ ਲੱਗੇ ਉਹ ਅਪਣੀ ਵਾਰੀ ਦੇ ਹਿਸਾਬ ਨਾਲ ਸਮਾਨ ਲੈਣ।

ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਦੇ ਬਾਹਰ ਸੈਨੇਟਾਈਜ਼ਰ ਰੱਖੇ ਹੋਏ ਹਨ ਤਾਂ ਕਿ ਸਮਾਨ ਲੈਣ ਤੋਂ ਪਹਿਲਾਂ ਲੋਕ ਅਪਣੇ ਹੱਥ ਸੈਨੇਟਾਈਜ਼ਰ ਕਰ ਸਕਣ। ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਲੋਕ ਮਾਸਕ ਪਹਿਨ ਕੇ ਸਬਜ਼ੀ ਲੈਣ ਪਹੁੰਚੇ ਤਾਂ ਕਈ ਦੁਕਾਨਦਾਰਾਂ ਵੱਲੋਂ ਲੋਕਾਂ ਨੂੰ ਸੈਨੇਟਾਈਜ਼ਰ ਵੀ ਦਿੱਤਾ ਗਿਆ। ਦਸ ਦਈਏ ਕਿ ਗ੍ਰਹਿ ਵਿਭਾਗ ਵੱਲੋਂ ਹੁਕਮ ਹਨ ਕਿ 21 ਦਿਨਾਂ ਦੇ ਲਾਕਡਾਊਨ ਦੌਰਾਨ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਡੇਅਰੀ 'ਤੇ ਦੁੱਧ ਲੈਣ ਵਾਲਿਆਂ ਦੀਆਂ ਤਸਵੀਰਾਂ ਹਨ, ਜਿੱਥੇ ਲੋਕ ਪੂਰੇ ਕਾਇਦੇ 'ਚ ਖੜ੍ਹੇ ਹੋ ਕੇ ਦੁੱਧ ਲੈ ਰਹੇ ਹਨ। ਦਸ ਦਈਏ ਕਿ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ  ਦਿੱਤੀ ਜਾ ਰਹੀ ਹੈ, ਅਜਿਹੇ 'ਚ ਝੁੱਗੀਆਂ, ਝੌਂਪੜੀਆਂ 'ਚ ਰਹਿ ਰਹੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੜ੍ਹਸ਼ੰਕਰ 'ਚੋਂ ਅਜਿਹੀਆਂ ਹੀ ਕੁਝ ਦਰਦ ਭਰੀਆਂ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਵੀ ਹੰਝੂ ਨਿਕਲ ਜਾਣਗੇ।

ਜਿਵੇਂ ਹੀ ਝੁੱਗੀਆਂ-ਝੌਂਪੜੀਆਂ 'ਚ ਰਹਿੰਦੇ ਇਕ ਪਰਿਵਾਰ ਨੂੰ ਪਤਾ ਲੱਗਾ ਕਿ ਗੜ੍ਹਸ਼ੰਕਰ 'ਚ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਸਕਦਾ ਹੈ। ਤਾਂ ਇਹ ਪਤਾ ਲੱਗਦੇ ਹੀ ਉਕਤ ਪਰਿਵਾਰ ਜਿਹੜਾ ਫਰੂਟ ਆੜਤੀਆਂ ਵੱਲੋਂ ਸੁੱਟ ਦਿੱਤਾ ਗਿਆ ਸੀ, ਉਸ ਨੂੰ ਚੁੱਕੇ ਕੇ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਉਥੋਂ ਚੁੱਕ ਕੇ ਲੈ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।