ਕਾਬੁਲ ਵਿਚ ਗੁਰਦੁਆਰਾ ਸਾਹਿਬ ’ਤੇ ਹਮਲਾ, 4 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੇ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲ ਰਹੀਆਂ ਸਨ...

Gunmen storm Sikh religious complex in Kabul: Interior ministry

ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਤੇ ਬੁੱਧਵਾਰ ਨੂੰ ਹਮਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਬੁੱਧਵਾਰ ਸਵੇਰੇ ਗੋਲੀਆਂ ਚਲਾਈਆਂ। ਪੱਤਰਕਾਰਾਂ ਨੂੰ ਦਿੱਤੇ ਸੰਦੇਸ਼ ਵਿਚ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪੁਰਾਣੀ ਕਾਬੁਲ ਵਿਚਲੇ ਖੇਤਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।

ਅਜੇ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲ ਰਹੀਆਂ ਸਨ ਅਤੇ ਅੱਤਵਾਦੀ ਹਮਲੇ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਵਿਭਾਗ ਨੇ ਦਸਿਆ ਕਿ ਗੁਰਦੁਆਰੇ ਤੇ ਗੋਲੀਬਾਰੀ ਚਲ ਰਹੀ ਹੈ। ਫਿਲਹਾਲ ਕਿੰਨੇ ਅੱਤਵਾਦੀ ਹਨ ਅਤੇ ਕਿੰਨੇ ਲੋਕ ਮਾਰੇ ਗਏ ਹਨ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਹੈ। ਸਿੱਖ ਭਾਈਚਾਰੇ ਦੇ ਇਕ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਉਹ ਉਸ ਸਮੇਂ ਗੁਰਦੁਆਰੇ ਕੋਲ ਸਨ ਜਦੋਂ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।

ਗੋਲੀਆਂ ਚੱਲਣ ਤੋਂ ਬਾਅਦ ਉਹ ਘਟਨਾ ਵਾਲੇ ਸਥਾਨ ਵੱਲ ਭੱਜ ਆਏ। ਉਹਨਾਂ ਦਸਿਆ ਕਿ ਹਮਲੇ ਵਿਚ ਘਟ ਤੋਂ ਘਟ ਚਾਰ ਲੋਕ ਮਾਰੇ ਜਾ ਚੁੱਕੇ ਹਨ। ਹੁਣ ਤਕ ਕਿਸੇ ਵੀ ਅੱਦਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਸਬੰਧਿਤ ਇਕ ਅੱਤਵਾਦੀ ਸੰਗਠਨ ਨੇ ਕਾਬੁਲ ਵਿਚ ਘਟ ਗਿਣਤੀ ਸ਼ਿਆ ਮੁਸਲਮਾਨਾਂ ਦੇ ਇਕ ਸਮੂਹ ਤੇ ਹਮਲਾ ਕੀਤਾ ਸੀ ਜਿਸ ਵਿਚ 32 ਲੋਕਾਂ ਦੀ ਮੌਤ ਹੋਈ ਸੀ।

ਦੇਸ਼ ਵਿਚ ਸਿੱਖਾਂ ਨੂੰ ਵਿਆਪਕ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਹਥਿਆਰਬੰਦ ਸਮੂਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

1990 ਦੇ ਦਹਾਕਿਆਂ ਦੇ ਅਖੀਰ ਵਿਚ ਤਾਲਿਬਾਨ ਸ਼ਾਸਨ ਤਹਿਤ ਉਹਨਾਂ ਨੂੰ ਹੱਥਾਂ ਵਿਚ ਪੀਲੀ ਪੱਟੀ ਪਾ ਕੇ ਅਪਣੀ ਪਹਿਚਾਣਾ ਬਣਾਉਣ ਲਈ ਕਿਹਾ ਗਿਆ ਸੀ ਪਰ ਨਿਯਮ ਲਾਗੂ ਨਹੀਂ ਕੀਤਾ ਗਿਆ ਸੀ। ਹਾਲ ਦੇ ਸਾਲਾਂ ਵਿਚ ਅੱਤਵਾਦੀ ਹਮਲਿਆਂ ਤੋਂ ਪਰੇਸ਼ਾਨ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਨੇ ਭਾਰਤ ਵਿਚ ਸ਼ਰਨ ਮੰਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।