ਪੰਜਾਬ ਵਿਚ ਟਿੱਡੀ ਦਲ ਹਮਲਾ ਜਾਰੀ, ਪਾਕ ਸਰਹੱਦ ’ਤੇ ਵੀ ਕੀਤਾ ਕੀਟਨਾਸ਼ਕ ਦਾ ਛਿੜਕਾਅ
ਅਧਿਕਾਰੀ ਨੇ ਦਸਿਆ ਕਿ ਯੂਪੀਐਲ ਕੰਪਨੀ ਨੇ ਜਾਂਚ ਹਾਈ ਸਪੀਡ...
ਚੰਡੀਗੜ੍ਹ: ਪੰਜਾਬ ਵਿਚ ਅੰਤਰਰਾਸ਼ਟਰੀ ਅਤੇ ਅੰਤਰ-ਰਾਜ ਸੀਮਾ ਤੇ ਟਿੱਡੀ ਦਲ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਪਾਕਿਸਤਾਨ ਸਰਹੱਦ ਕੋਲ ਸਥਿਤ ਪਿੰਡ ਬਾਰੇਕਾਂ ਦੇ ਖੇਤਾਂ ਵਿਚ ਟਿੱਡੀ ਦਲ ਦੇ ਹਮਲੇ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਖੇਤੀ ਅਧਿਕਾਰੀ ਟੀਮ ਸਮੇਤ ਮੌਕੇ ਤੇ ਪਹੁੰਚੇ। ਰਾਤ ਨੂੰ ਹੀ ਕਈ ਸਥਾਨਾਂ ਤੇ ਟਿੱਡੀਆਂ ਮਾਰੀਆਂ ਗਈਆਂ ਹਨ। ਸਵੇਰ ਹੁੰਦੇ ਹੀ ਸਰਹੱਦ ਸੁਰੱਖਿਆ ਬਲ ਦੀ ਸਹਿਮਤੀ ਨਾਲ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਭਾਰਤੀ ਖੇਤਰ ਵਿਚ ਟਿੱਡੀ ਦਲ ਦਾ ਸਫ਼ਾਇਆ ਕੀਤਾ ਗਿਆ।
ਇਸ ਦੌਰਾਨ ਵੱਡੀ ਗਿਣਤੀ ਵਿਚ ਬੀਐਸਐਫ ਜਵਾਨ ਅਤੇ ਖੇਤੀ ਵਿਭਾਗ ਦੀ ਟੀਮ ਮੌਜੂਦ ਰਹੀ। ਪਾਕ ਰੇਂਜਰਸ ਵੀ ਭਾਰਤ ਦੀ ਇਸ ਕਾਰਵਾਈ ਤੇ ਨਜ਼ਰ ਰੱਖੇ ਹੋਏ ਸਨ। ਜ਼ਿਲ੍ਹਾ ਖੇਤੀ ਅਧਿਕਾਰੀ ਮਨਜੀਤ ਸਿੰਘ ਨੇ ਦਸਿਆ ਕਿ ਸੋਮਵਾਰ ਸ਼ਾਮ ਨੂੰ ਉਹਨਾਂ ਨੂੰ ਬਾਰੇਕਾਂ ਦੇ ਖੇਤਾਂ ਵਿਚ ਟਿੱਡੀ ਦਲ ਆਉਣ ਦੀ ਸੂਚਨਾ ਮਿਲੀ ਸੀ। ਇਸ ਤੇ ਉਹ ਵਿਭਾਗ ਦੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਕਈ ਸਥਾਨਾਂ ਤੇ ਬੇਰੀ ਅਤੇ ਜੰਡੀ ਦੇ ਦਰਖ਼ਤਾਂ ਤੇ ਟਿੱਡੀ ਦਲ ਨੇ ਅਪਣਾ ਡੇਰਾ ਜਮਾਇਆ ਹੋਇਆ ਸੀ।
ਅਧਿਕਾਰੀ ਨੇ ਦਸਿਆ ਕਿ ਯੂਪੀਐਲ ਕੰਪਨੀ ਨੇ ਜਾਂਚ ਹਾਈ ਸਪੀਡ ਪੰਪਾਂ ਨਾਲ ਦਰਖ਼ਤਾਂ ਤੇ ਸਪ੍ਰੇ ਕੀਤੀ ਗਈ। ਕੰਡਿਆਲੀ ਤਾਰ ਦੇ ਦੂਜੇ ਪਾਸੇ ਵੀ ਭਾਰਤੀ ਖੇਤਰ ਵਿਚ ਟਿੱਡੀ ਦਲ ਦਿਖਾਈ ਦੇ ਰਿਹਾ ਸੀ ਪਰ ਰਾਤ ਦੇ ਸਮੇਂ ਤਾਰ ਤੋਂ ਪਾਰ ਜਾਣ ਦੀ ਆਗਿਆ ਨਹੀਂ ਸੀ। ਸਵੇਰੇ ਕਰੀਬ 7 ਵਜੇ ਸਾਰੇ ਅਧਿਕਾਰੀ ਫਿਰ ਤੋਂ ਸਰਹੱਦ ਤੇ ਪਹੁੰਚੇ। ਬੀਐਸਐਫ ਅਧਿਕਾਰੀਆਂ ਦੇ ਸਹਿਯੋਗ ਨਾਲ ਭਾਰਤੀ ਖੇਤਰ ਵਿਚ ਪਹੁੰਚ ਕੇ ਦਰਖ਼ਤਾਂ ਤੇ ਪੂਰੀ ਤਰ੍ਹਾਂ ਨਾਲ ਸਪ੍ਰੇ ਕਰ ਕੇ ਟਿੱਡੀ ਦਲ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਇਸ ਦਵਾਈ ਦੇ ਅਸਰ ਨਾਲ ਕਰੀਬ 10 ਦਿਨ ਤਕ ਪਾਕਿਸਤਾਨ ਵੱਲੋਂ ਆਉਣ ਵਾਲੀਆਂ ਟਿੱਡੀਆਂ ਇਹਨਾਂ ਦਰਖ਼ਤਾਂ ਤੇ ਬੈਠਦੇ ਹੀ ਮਰ ਜਾਂਦੀਆਂ ਸਨ। ਇਸ ਟਿੱਡੀ ਮਾਰੋ ਟੀਮ ਵਿਚ ਜ਼ਿਲ੍ਹਾ ਖੇਤੀ ਅਧਿਕਾਰੀ ਤੋਂ ਇਲਾਵਾ ਬਲਾਕ ਖੇਤੀ ਅਧਿਕਾਰੀ ਭੂਪਿੰਦਰ ਸਿੰਘ, ਖੇਤੀ ਵਿਕਾਸ ਅਧਿਕਾਰੀ ਅਜੇ ਪਾਲ ਬਿਸ਼ਨੋਈ, ਸਬ ਇੰਸਪੈਕਟਰ ਦਿਆਲ ਚੰਦ, ਏਡੀਓ ਸੁੰਦਰ ਲਾਲ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਉਹਨਾਂ ਨੇ ਪੰਜ ਸਪ੍ਰੇ ਪੰਪਾਂ ਨਾਲ ਕਿਸਾਨਾਂ ਦੀ ਮਦਦ ਲੈ ਕੇ ਕੀਟਨਾਸ਼ਕ ਦਾ ਛਿੜਕਾਅ ਕਰਵਾਇਆ। ਅਧਿਕਾਰੀ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਖੇਤਾਂ ਤੇ ਨਜ਼ਰ ਰੱਖਣ ਅਤੇ ਜੇ ਟਿੱਡੀ ਦਲ ਦਿਖਾਈ ਦਿੰਦਾ ਹੈ ਤਾਂ ਉਸੇ ਸਮੇਂ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਸਮੇਂ ਤਹਿਤ ਉਹਨਾਂ ਦਾ ਸਫ਼ਾਇਆ ਕੀਤਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।