ਲਾਕਡਾਊਨ: ਕੋਰੋਨਾ ਦੀ ਮਾਰ ਤੋਂ ਲੋਕਾਂ ਨੂੰ ਇੰਝ ਬਚਾ ਰਹੇ ਨੇ ਪੁਲਿਸ ਦੇ ਜਵਾਨ
24 ਮਾਰਚ ਨੂੰ ਸ਼ੇਅਰ ਕੀਤੀ ਇਕ ਵੀਡੀਉ ਵਿਚ ਪੰਜਾਬ ਦੇ ਦੋ ਪੁਲਿਸ...
ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਦੇਸ਼ ਦੀ ਜੰਗ ਆਸਾਨ ਨਹੀਂ ਹੈ। ਜਦੋਂ ਤਕ ਦੇਸ਼ ਇਕੱਠਾ ਨਹੀਂ ਰਹੇਗਾ ਉਦੋਂ ਤਕ ਇਸ ਤੇ ਕਾਬੂ ਪਾਉਣਾ ਮੁਸ਼ਕਿਲ ਹੈ। ਵੈਸੇ ਤਾਂ ਇਕਜੁਟਦਾ ਦੀ ਤਸਵੀਰ 22 ਮਾਰਚ ਨੂੰ ਦੇਖਣ ਨੂੰ ਮਿਲ ਗਈ ਸੀ ਜਦੋਂ ਪੂਰਾ ਭਾਰਤ ਮਿਲ ਕੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੇ ਸਨਮਾਨ ਲਈ ਖੜ੍ਹਾ ਹੋ ਗਿਆ ਸੀ। ਹਾਲਾਂਕਿ ਇਸ ਦੇ ਅਗਲੇ ਹੀ ਦਿਨ ਲੋਕ ਅਪਣਾ ਫਰਜ਼ ਭੁੱਲ ਗਿਆ ਅਤੇ ਭਾਰੀ ਗਿਣਤੀ ਵਿਚ ਸੜਕਾਂ ਤੇ ਨਿਕਲ ਪਏ।
ਅਜਿਹੇ ਵਿਚ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਸਖ਼ਤ ਰਵੱਈਆ ਅਪਣਾਇਆ। ਇਸ ਦੌਰਾਨ ਪੁਲਿਸ ਅਧਿਕਾਰੀ ਕੁੱਝ ਅਜਿਹਾ ਵੀ ਕੰਮ ਕਰ ਰਹੇ ਹਨ ਜੋ ਕਾਬਿਲੇ ਤਾਰੀਫ਼ ਹੈ। ਇਹਨਾਂ ਦਿਨਾਂ ਵਿਚ ਪੁਲਿਸ ਦਾ ਕੁੱਝ ਅਜਿਹਾ ਰੂਪ ਦੇਖਣ ਨੂੰ ਮਿਲਿਆ ਹੈ ਜੋ ਸ਼ਾਇਦ ਹੀ ਕਿਸੇ ਨੇ ਪਹਿਲਾਂ ਦੇਖਿਆ ਹੋਵੇ। ਦਰਅਸਲ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਕੁੱਝ ਪੁਲਿਸ ਅਧਿਕਾਰੀ ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਹਨ।
24 ਮਾਰਚ ਨੂੰ ਸ਼ੇਅਰ ਕੀਤੀ ਇਕ ਵੀਡੀਉ ਵਿਚ ਪੰਜਾਬ ਦੇ ਦੋ ਪੁਲਿਸ ਅਧਿਕਾਰੀ ਗਰੀਬਾਂ ਦੇ ਘਰ ਜਾ ਕੇ ਰਾਸ਼ਨ ਦੀ ਬੋਰੀਆਂ ਰੱਖ ਰਹੇ ਹਨ। ਉਹਨਾਂ ਦੇ ਇਸ ਕਦਮ ਦੀ ਲੋਕਾਂ ਨੇ ਖੂਬ ਤਾਰੀਫ ਕੀਤੀ ਹੈ। ਅਜਿਹਾ ਹੀ ਇਕ ਹੋਰ ਵੀਡੀਉ ਬੈਂਗਲੁਰੂ ਦਾ ਵੀ ਸਾਹਮਣੇ ਆਇਆ ਹੈ ਜਿੱਥੇ ਧਾਰਾ 144 ਤੋਂ ਬਾਅਦ ਪੁਲਿਸ ਬੇਘਰਾਂ ਅਤੇ ਗਰੀਬਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਹਨ।
ਪੁਲਿਸ ਦਾ ਦਾਅਵਾ ਹੈ ਕਿ ਘਰ-ਘਰ ਤਕ ਖਾਣਾ ਪਹੁੰਚਾਉਣ ਨਾਲ ਸੜਕਾਂ ਤੇ ਆਵਾਜਾਈ ਘਟ ਹੋ ਗਈ ਹੈ ਜਿਸ ਨਾਲ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਮਦਦ ਮਿਲ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ਾਸਨ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਮਿਹਨਤ ਕਰ ਰਹੇ ਹਨ ਤਾਂ ਕਿ ਵਾਇਰਸ ਅਪਣੀ ਥਰਡ ਸਟੇਜ ਤਕ ਨਾ ਪਹੁੰਚੇ।
ਦਸ ਦਈਏ ਕਿ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲਾਕਡਾਊਨ ਲਗਾਇਆ ਹੈ। ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਜ਼ਰੂਰੀ ਸਮਾਨ ਖਰੀਦਣ ਲਈ ਦੁਕਾਨਾਂ ਤੇ ਭੀੜ ਇਕੱਠੀ ਨਾ ਹੋਣ ਦਿਓ ਕਿਉਂ ਕਿ ਦੁਕਾਨਾਂ ਰੋਜ਼ ਖੁੱਲਣਗੀਆਂ ਅਤੇ ਦੁੱਧ ਤੋਂ ਲੈ ਕੇ ਸਬਜ਼ੀਆਂ ਹਰ ਚੀਜ਼ ਦੀ ਸਪਲਾਈ ਤੁਹਾਡੇ ਘਰ ਵਿਚ ਹੋਵੇਗੀ। ਬੁੱਧਵਾਰ ਨੂੰ ਦੇਸ਼ ਵਿਚ ਲਾਕਡਾਊਨ ਦਾ ਪਹਿਲਾ ਦਿਨ ਰਿਹਾ ਅਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।