ਬੰਗਾਲ ਦੇ ਕਿਸਾਨਾਂ ਦੇ ਖਾਤਿਆਂ ’ਚ ਪਾਵਾਂਗੇ 18-18 ਹਜਾਰ ਰੁਪਏ: ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਆਂ ਦੇ ਲਈ ਚੋਣ ਪ੍ਰਚਾਰ ਜੋਰਾਂ ’ਤੇ ਹੈ...

Amit Shah

ਕਲਕੱਤਾ: ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਆਂ ਦੇ ਲਈ ਚੋਣ ਪ੍ਰਚਾਰ ਜੋਰਾਂ ’ਤੇ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨਾਤੇ ਇਕ ਦੂਜੇ ਉਤੇ ਜਮਕੇ ਬਿਆਨਾਂ ਦੇ ਤੀਰ ਚਲਾ ਰਹੇ ਹਨ। ਦੱਸ ਦਈਏ ਕਿ ਪੱਛਮੀ ਬੰਗਾਲ ਤੇ ਆਸਾਮ ਵਿਚ ਅੱਜ ਸ਼ਾਮ ਪੰਜ ਵਜੇ ਪਹਿਲੇ ਪੜਾਅ ਦੇ ਲਈ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਤੋਂ ਪਹਿਲਾਂ ਬੰਗਾਲ ਵਿਚ ਅਮਿਤ ਸ਼ਾਹ, ਮਮਤਾ ਬੈਨਰਜੀ ਸਮੇਤ ਕਈਂ ਵੱਡੇ ਨੇਤਾਵਾਂ ਦੀਆਂ ਰੈਲੀਆਂ ਹੋਣਗੀਆਂ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਅਤੇ ਆਸਾਮ ਵਿਚ ਚੁਣਾਵੀ ਰੈਲੀਆਂ ਨੂੰ ਸੰਬੋਧਿਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ 250 ਬੀਜੇਪੀ ਦੇ ਜਰੀਏ ਇਥੇ ਦੇ ਆਦੀਵਾਸੀ ਅਤੇ ਕੁਰਮੀ ਭਰਾਵਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।ਓ ਹਰ ਘਰ ਵਿਚ 5 ਸਾਲ ਵਿਚ ਘੱਟੋ ਘੱਟ ਰੁਜਗਾਰ ਭਾਜਪਾ ਦੀ ਸਰਕਾਰ ਦੇਵੇਗੀ।

 

 

ਤੁਸੀਂ ਮੈਨੂੰ ਦੱਸੋ ਕਿ ਕੀ ਬੰਗਾਲ ਵਿਚ ਹੋ ਰਿਹਾ ਘੁਸਪੈਠ ਸਹੀ ਹੈ? ਉਹ ਘੁਸਪੈਠੀਏ ਤੁਹਾਡੇ ਰੁਜਗਾਰ ਲੈ ਰਹੇ ਹਨ, ਉਨ੍ਹਾਂ ਦੀ ਵਜ੍ਹਾ ਨਾਲ ਤੁਹਾਨੂੰ ਢੰਗ ਨਾਲ ਚੌਲ ਨਹੀਂ ਮਿਲ ਰਿਹਾ ਹੈ। ਬੈਨਰਜੀ ਦੀ ਸਰਕਾਰ ਬਦਲ ਦਓ, ਇਨ੍ਹਾਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਣ ਦਾ ਕੰਮ ਭਾਜਪਾ ਸਰਕਾਰ ਕਰੇਗੀ। ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਤੈਅ ਕੀਤਾ ਹੈ ਕਿ ਜਿਵੇਂ ਹੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਹਰ ਕਿਸਾਨ ਦੇ ਘਰ ਵਿਚ ਇਕੋ ਸਮੇਂ 18000 ਰੁਪਏ ਉਸਦੇ ਬੈਂਕ ਖਾਤੇ ਵਿਚ ਭੇਜੇਗੀ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਗੰਭੀਰ ਬੀਮਾਰੀ ਆਉਣ ’ਤੇ ਕਲਕੱਤਾ ਜਾਣਾ ਪੈਂਦਾ ਹੈ। ਅਸੀਂ ਤੈਅ ਕੀਤਾ ਕਿ ਜੰਗਲਮਹਿਲ ਵਿਚ ਅਸੀਂ ਨਵਾਂ ਏਮਜ਼ ਬਣਾ ਕੇ ਆਦੀਵਾਸੀ ਅਤੇ ਕੁਰਮੀ ਭਰਾਵਾਂ ਨੂੰ ਸਿਹਤ ਦੀਆਂ ਆਧੁਨਿਕ ਸੇਵਾਵਾਂ ਦੇਵਾਂਗੇ।