ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੱਛਮੀ ਬੰਗਾਲ ’ਚ ਜਾ ਕੇ ਉਡਾਈ ਭਾਜਪਾ ਦੀ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨਹੀਂ ਕਰਨਾ ਚਾਹੁੰਦੀ ਕਿਸਾਨਾਂ ਨਾਲ ਬੈਠਕ: ਗੁਰਨਾਮ ਚੜੂਨੀ

Gurnam Chaduni

ਕੋਲਕਾਤਾ (ਚਰਨਜੀਤ ਸਿੰਘ ਸੁਰਖ਼ਾਬ): ਪੱਛਮੀ ਬੰਗਾਲ ਵਿਚ ਜਿੱਥੇ ਭਾਜਪਾ ਪਾਰਟੀ TMC ਨੂੰ ਟੱਕਰ ਦੇਣ ਦੀਆਂ ਗੱਲਾਂ ਕਰ ਰਹੀ ਹੈ ਉਥੇ ਹੀ ਇਸ ਨੂੰ ਲੈ ਕੇ ਭਾਜਪਾ ਪਾਰਟੀ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਅਤੇ ਉਸਦੇ ਉਮੀਦਵਾਰਾਂ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਰਾਜ ਵਿਚ ਡੇਰੇ ਲਗਾ ਲਏ ਹਨ।

ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵੱਲੋਂ ਪੱਛਮੀ ਬੰਗਾਲ ਵਿਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਹੈ, ਉਥੇ ਹੀ ਰਾਜ ਦੀ ਜਨਤਾ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ, ਕਿਸਾਨ, ਆਮ ਜਨਤਾ ਅਤੇ ਛੋਟੇ ਕਾਰੋਬਾਰੀਆਂ ਨੂੰ ਖਤਮ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਇਸ ਦੌਰਾਨ ਪੱਛਮੀ ਬੰਗਾਲ ਵਿਚ ਪਹੁੰਚੇ ਕਿਸਾਨ ਆਗੂ ਚੜੂਨੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਬਹੁਤ ਪੜ੍ਹੇ-ਲਿਖੇ ਅਤੇ ਸਮਝਦਾਰ ਹਨ, ਇਸਦੇ ਨਾਲ ਪੱਛਮੀ ਬੰਗਾਲ ਦੇ ਲੋਕਾਂ ਦਾ ਦੇਸ਼ ਦੀ ਲੜਾਈ ਵਿਚ ਬਹੁਤ ਵੱਡੀ ਯੋਗਦਾਨ ਰਿਹਾ ਹੈ ਤਾਂ ਅਸੀਂ ਲੋਕਾਂ ਨੂੰ ਬੇਨਤੀ ਕਰਨ ਆਏ ਹਾਂ ਕਿ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੁਹਾਡੇ ਰਾਜ ਨੇ ਕੁਰਬਾਨੀਆਂ ਦਿੱਤੀਆਂ, ਉਹੀ ਦੇਸ਼ ਅੱਜ ਪੁੰਜੀਪਤੀਆਂ ਦਾ ਗੁਲਾਮ ਹੋ ਰਿਹਾ ਹੈ।

ਚੜੂਨੀ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਦੇ ਹੱਥ ਵਿਚ ਰਾਜ ਨੂੰ ਪੂੰਜੀਪਤੀਆਂ ਤੋਂ ਬਚਾਉਣ ਲਈ ਅੱਜ ਤਾਕਤ ਹੈ ਕਿਉਂਕਿ ਜੇ ਤੁਸੀਂ ਬੀਜੇਪੀ ਨੂੰ ਹਰਾ ਦਿੰਦੇ ਹੋ ਤਾਂ ਇਹ ਸੱਟ ਭਾਜਪਾ ਨੂੰ ਕਦੇ ਬਰਦਾਸ਼ਤ ਨਹੀਂ ਹੋਵੇਗੀ। ਚੜੂਨੀ ਨੇ ਕਿਹਾ ਕਿ ਜਿਹੜੀ ਪਾਰਟੀ ਦੇਸ਼ ਨੂੰ ਵੇਚਦੀ ਹੋਵੇ, ਜਿਹੜੀ ਪਾਰਟੀ ਦੇਸ਼ ਦੇ ਲੋਕਾਂ ਨੂੰ ਛੱਡ ਕੇ ਪੁੰਜੀਪਤੀਆਂ ਲਈ ਕੰਮ ਕਰਦੀ ਹੋਵੇ, ਅਜਿਹੀ ਪਾਰਟੀ ਨੂੰ ਤਾਂ ਸੱਤਾ ਵਿਚ ਆਉਣ ਦਾ ਮੌਕਾ ਹੀ ਨਹੀਂ ਦੇਣਾ ਚਾਹੀਦਾ ਕਿਉਂਕਿ ਭਾਜਪਾ ਦੇਸ਼ ਵਿਰੋਧੀ ਪਾਰਟੀ ਹੈ, ਇਸਨੂੰ ਹਰਾਉਣ ਲਈ ਅਸੀਂ ਪੱਛਮੀ ਬੰਗਾਲ ਦੇ ਲੋਕਾਂ ਨੂੰ ਅਪੀਲ ਕਰਨ ਇੱਥੇ ਆਏ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਭਾਜਪਾ ਪਾਰਟੀ ਨੂੰ ਵੋਟਾਂ ਨਾ ਪਾਓ, ਜੋ ਵਿਅਕਤੀ ਬੀਜੇਪੀ ਨੂੰ ਹਰਾ ਸਕਦਾ ਹੈ, ਉਹ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਉਸਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਆਪਣੀ ਪਾਰਟੀ ਛੱਡਕੇ ਭਾਜਪਾ ਵਿਚ ਸ਼ਾਮਲ ਹੋਏ ਹਨ, ਉਹ ਸੱਤਾ ਦੇ ਭੁੱਖੇ ਲੋਕ ਹਨ ਅਤੇ ਉਹ ਸਮਾਜ ਅਤੇ ਦੇਸ਼ ਦੇ ਸੇਵਕ ਨਹੀਂ ਹਨ, ਅਜਿਹੇ ਵਿਅਕਤੀਆਂ ਦਾ ਬਿਲਕੁੱਲ ਬਾਈਕਾਟ ਕਰੋ।