ਸੂਰਤਗੜ੍ਹ ’ਚ ਫ਼ੌਜ ਦੀ ਜਿਪਸੀ ਪਲਟੀ, 3 ਜਵਾਨ ਸ਼ਹੀਦ, 5 ਗੰਭੀਰ ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਸੂਰਤਗੜ੍ਹ ਵਿਚ ਇੰਦਰਾ ਗਾਂਧੀ ਨਹਿਰ ਦੀ...

Army Gipsy

ਸ਼੍ਰੀ ਗੰਗਾਨਗਰ: ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਸੂਰਤਗੜ੍ਹ ਵਿਚ ਇੰਦਰਾ ਗਾਂਧੀ ਨਹਿਰ ਦੀ 330 RD ਦੇ ਨੇੜੇ ਫ਼ੌਜ ਦੀ ਜਿਪਸੀ ਬੇਕਾਬੂ ਹੋ ਕੇ ਪਲਟ ਗਈ, ਜਿਸਤੋਂ ਬਾਅਦ ਡਿਪਸੀ ਨੂੰ ਅੱਗ ਲੱਗਣ ਨਾਲ 3 ਜਵਾਨ ਜਿੰਦਾ ਸੜ ਗਏ।

ਉਥੇ ਹੀ ਪੰਜ ਹੋਰ ਜਵਾਨ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਰਾਤ ਲਗਪਗ 1 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਫ਼ੌਜ ਦੇ ਜਵਾਨ ਬਠਿੰਡਾ ਦੀ 47 AD ਯੂਨਿਟ ਦੇ ਦੱਸੇ ਜਾ ਰਹੇ ਹਨ। ਜੋ ਯੁੱਧ ਅਭਿਆਸ ਦੇ ਲਈ ਸੂਰਤਗੜ੍ਹ ਆਏ ਹੋਏ ਸਨ। ਘਟਨਾ ਤੋਂ ਬਾਅਦ ਨੇੜਲੇ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਅੱਗ ਉਤੇ ਕਾਬੂ ਪਾ ਲਿਆ ਪਰ ਉਦੋਂ ਤੱਕ 3 ਜਵਾਨ ਜਿੰਦਾ ਸੜ ਚੁੱਕੇ ਸੀ।

ਘਟਨਾ ਸਥਾਨ ’ਤੇ ਪਹੁੰਚੀ ਰਾਜਿਆਸਰ ਪੁਲਿਸ ਦੀ ਮਦਦ ਨਾਲ ਜਖਮੀ ਜਵਾਨਾਂ ਨੂੰ ਸੂਰਤਗੜ੍ਹ ਦੇ ਟ੍ਰਾਮਾ ਸੈਂਟਰ ਵਿਚ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਤੁਰੰਤ ਇਲਾਜ਼ ਬਾਅਦ ਸੂਰਤਗੜ੍ਹ ਦੇ ਹੀ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਫਿਲਹਾਲ ਰਾਜਿਆਸਰ ਥਾਣਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।