ਭਾਰਤੀ ਹਵਾਈ ਫ਼ੌਜ ਨੂੰ ਤਿੰਨ ਹੋਰ ਮਿਲਣਗੇ ਰਾਫ਼ੇਲ ਲੜਾਕੂ ਜਹਾਜ਼
ਭਾਰਤ ਸਰਕਾਰ ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਨਾਲ ਜਾਰੀ ਤਣਾਅ...
ਨਵੀਂ ਦਿੱਲੀ: ਭਾਰਤ ਸਰਕਾਰ ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਨਾਲ ਜਾਰੀ ਤਣਾਅ ਦੇ ਵਿਚਾਲੇ ਦੇਸ਼ ਦੀ ਫ਼ੌਜ ਨੂੰ ਹੋਰ ਤਾਕਤਵਰ ਬਣਾਉਣ ਲਈ ਲੱਗੀ ਹੋਈ ਹੈ। ਜਲਦ ਹੀ ਭਾਰਤੀ ਹਵਾਈ ਫ਼ੌਜ ਦੀ ਤਾਕਤ ਵਿਚ ਹੋਰ ਜ਼ਿਆਦਾ ਵਾਧਾ ਹੋ ਜਾਵੇਗਾ। ਆਉਣ ਵਾਲਾ ਚਾਰ ਦਿਨਾਂ ਵਿਚ ਤਿੰਨ ਹੋਰ ਲੜਾਕੂ ਜਹਾਜ਼ ਰਾਫੇਲ ਅੰਬਾਲਾ ਵਿਚ ਲੈਂਡ ਕਰਨਗੇ।
ਇਸਤੋਂ ਬਾਅਦ ਅਪ੍ਰੈਲ ਦੇ ਮੱਧ ਤੱਕ 9 ਹੋਰ ਰਾਫ਼ੇਲ ਜਹਾਜ਼ ਫਰਾਂਸ ਤੋਂ ਭਾਰਤ ਪਹੁੰਚਣਗੇ। ਫ੍ਰਾਂਸੀਸੀ ਅਤੇ ਭਾਰਤੀ ਰਾਜਨੀਤਕਾਂ ਵੱਲੋਂ ਦਿੱਲੀ ਗਈ ਜਾਣਕਾਰੀ ਮੁਤਾਬਿਕ, ਭਾਰਤੀ ਹਵਾਈ ਫੌਜ ਇਕ ਟੀਮ ਤਿੰਨ ਰਾਫੇਲ ਨੂੰ ਅੰਬਾਲਾ ਲਿਆਉਣ ਦੇ ਲਈ ਪਹਿਲਾਂ ਹੀ ਫ੍ਰਾਂਸ ਪਹੁੰਚ ਚੁੱਕੀ ਹੈ। ਉਮੀਦ ਹੈ ਕਿ ਰਾਫੇਲ ਦੇ ਇਨ੍ਹਾਂ ਤਿੰਨ ਲੜਾਕੂ ਜਹਾਜ਼ਾਂ ਦੀ ਖੇਪ 30 ਜਾਂ 31 ਮਾਰਚ ਨੂੰ ਭਾਰਤ ਪਹੁੰਚ ਜਾਵੇਗੀ।
ਦੱਸ ਦਈਏ ਕਿ ਭਾਰਤ ਨੇ ਫ੍ਰਾਂਸ ਸਰਕਾਰ ਦੇ ਨਾਲ ਸਤੰਬਰ, 2016 ਵਿਚ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦੇ ਲਈ 59,000 ਕਰੋੜ ਰੁਪਏ ਦਾ ਰੱਖਿਆ ਸੌਦਾ ਕੀਤਾ ਸੀ। ਭਾਰਤੀ ਹਵਾਈ ਫ਼ੌਜ ਦੇ ਅੰਬਾਲਾ ਸਥਿਤ ਗੋਲਡਨ ਇਰੋ ਸਕਵਾਡ੍ਰਨ ਨੇ ਜੁਲਾਈ, 2020 ਅਤੇ ਜਨਵਰੀ, 2021 ਦੇ ਵਿਚਾਲੇ 11 ਰਾਫੇਲ ਲੜਾਕੂ ਜਹਾਜ਼ਾਂ ਨੂੰ ਪਹਿਲਾਂ ਹੀ ਹਵਾਈ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਨੂੰ ਲਦਾਖ ਸਰਹੱਦ ਉਤੇ ਤੈਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਮਈ 2020 ਦੀ ਸ਼ੁਰੂਆਤ ਤੋਂ ਹੀ ਚੀਨ ਦੇ ਨਾਲ ਸਰਹੱਦੀ ਤਣਾਅ ਤੋਂ ਬਾਅਦ ਫ਼ੌਜ ਹਾਈ ਅਲਰਟ ’ਤੇ ਹੈ।