ਸ਼੍ਰੀਨਗਰ ਵਿਚ ਭੀਖ ਮੰਗਣ ਵਾਲਿਆਂ ਨੂੰ ਹੋਵੇਗੀ ਜੇਲ੍ਹ
ਭੀਖ ਮੰਗਣ ਵਾਲੇ ਆਦਮੀਆਂ ਨੂੰ ਤੁਰੰਤ ਕੀਤਾ ਜਾਵੇਗਾ ਗ੍ਰਿਫ਼ਤਾਰ
The beggars in Srinagar will be jailed
ਸ਼੍ਰੀਨਗਰ: ਜੰਮੂ ਅਤੇ ਕਸ਼ਮੀਰ ਦੀ ਗਰੀਸ਼ਮਕਾਲੀਨ ਰਾਜਧਾਨੀ ਸ਼੍ਰੀਨਗਰ ਵਿਚ ਸਰਵਜਨਿਕ ਸਥਾਨਾਂ ਉੱਤੇ ਭੀਖ ਮੰਗਣ ਵਾਲੇ ਆਦਮੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਆਦੇਸ਼ ਅੱਜ ਜਾਰੀ ਕੀਤਾ ਗਿਆ ਹੈ ਸ਼੍ਰੀਨਗਰ ਦੇ ਜਿਲ੍ਹਾ ਅਧਿਕਾਰੀ ਸ਼ਾਹਿਦ ਇਕਬਾਲ ਚੌਧਰੀ ਨੇ ਜੰਮੂ ਅਤੇ ਕਸ਼ਮੀਰ ਭੀਖ ਮੰਗਣ ਵਾਲਿਆ ਨੂੰ ਰੋਕਣ ਲਈ ਐਕਟ ਦੇ ਤਹਿਤ ਸਰਵਜਨਿਕ ਸਥਾਨਾਂ ਉੱਤੇ ਭੀਖ ਮੰਗਣ ਵਾਲੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਹੈ।
ਨਾਲ ਹੀ ਭੀਖ ਲੈਣ ਲਈ ਆਪਣੇ ਜਖ਼ਮ, ਚੋਟ, ਸਰੀਰਕ ਅੰਗ ਜਾਂ ਕਿਸੇ ਰੋਗ ਦਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ਼ ਵੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਪੁਲਿਸ ਨੂੰ ਵੀ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸ਼੍ਰੀਨਗਰ ਵਿਚ ਸਰਵਜਨਿਕ ਸਥਾਨਾਂ ਉੱਤੇ ਭੀਖ ਮੰਗਣਾ ਪਰੇਸ਼ਾਨੀ ਦਾ ਸਬੱਬ ਬੰਨ ਗਿਆ ਹੈ, ਖਾਸ ਤੌਰ ਉੱਤੇ ਗਰਮੀਆਂ ਦੇ ਮਹੀਨੀਆਂ ਵਿਚ ਰਾਜ ਤੋਂ ਬਾਹਰ ਦੇ ਲੋਕ ਜਦੋਂ ਭੀਖ ਮੰਗਦੇ ਹਨ।