ਇਸ ਮਹਿਲਾ ਪੁਲਿਸ ਅਧਿਕਾਰੀ ਨੂੰ ਸਲਾਮ! 11 ਮਹੀਨੇ ਦੇ ਬੱਚੇ ਨੂੰ ਲੈ ਕੇ ਕਰ ਰਹੀ ਡਿਊਟੀ
ਇਕ ਅਜਿਹੀ ਹੀ ਔਰਤ ਪੁਲਿਸ ਕਰਮਚਾਰੀ ਦੀ ਕਹਾਣੀ ਬਿਹਾਰ ਵਿਚ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਦੇਸ਼ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਸੰਕਟ ਨੂੰ ਰੋਕਣ ਲਈ ਡਾਕਟਰਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਵੀ ਦਿਨ-ਰਾਤ ਮਿਹਨਤ ਕਰ ਰਹੇ ਹਨ। ਖਾਸ ਕਰ ਕੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਘਰ ਦੇ ਨਾਲ-ਨਾਲ ਵਰਦੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈ ਰਹੀ ਹੈ।
ਇਕ ਅਜਿਹੀ ਹੀ ਔਰਤ ਪੁਲਿਸ ਕਰਮਚਾਰੀ ਦੀ ਕਹਾਣੀ ਬਿਹਾਰ ਵਿਚ ਸਾਹਮਣੇ ਆਈ ਹੈ ਜੋ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਡਿਊਟੀ ਦੇ ਨਾਲ-ਨਾਲ ਮਾਂ ਦਾ ਫਰਜ਼ ਵੀ ਨਿਭਾ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲਾ ਬਿਹਾਰ ਦੇ ਸਾਸਾਰਾਮ ਦਾ ਹੈ। ਇੱਥੇ ਦੇ ਮੁੱਖ ਚੌਰਾਹੇ ਤੇ ਡਿਊਟੀ ਕਰਨ ਵਾਲੀ ਪੂਜਾ ਕੁਮਾਰੀ ਬਿਹਾਰ ਪੁਲਿਸ ਦੀ ਸਿਪਾਹੀ ਹੈ। ਉਹ ਹਰ ਰੋਜ਼ ਤੇਜ਼ ਧੁੱਪ ਵਿਚ ਡਿਊਟੀ ਕਰਦੀ ਹੈ।
ਪਰ ਦਿੱਕਤ ਇਹ ਹੈ ਕਿ ਪੂਜਾ ਦਾ 11 ਮਹੀਨੇ ਦਾ ਬੱਚਾ ਹੈ ਜੋ ਕਿ ਡਿਊਟੀ ਸਮੇਂ ਉਸ ਦੇ ਨਾਲ ਹੀ ਰਹਿੰਦਾ ਹੈ। ਇਕ ਪਾਸੇ ਨੌਕਰੀ ਅਤੇ ਦੂਜੇ ਪਾਸੇ ਮਾਂ ਦੀ ਮਮਤਾ। ਦੋਵਾਂ ਨੂੰ ਉਹ ਬਾਖੂਬੀ ਨਿਭਾ ਰਹੀ ਹੈ। ਪੂਜਾ ਦਾ ਕਹਿਣਾ ਹੈ ਕਿ ਉਹਨਾਂ ਦੀ ਪ੍ਰਤੀਦਿਨ ਸੜਕਾਂ ਤੇ 12 ਘੰਟੇ ਦੀ ਡਿਊਟੀ ਲਗਦੀ ਹੈ। ਇਸ ਦੌਰਾਨ ਛੋਟਾ ਬੱਚਾ ਘਰ ਵਿਚ ਇਕੱਲਾ ਨਹੀਂ ਰਹਿੰਦਾ। ਇਸ ਲਈ ਉਸ ਲੈ ਕੇ ਉਹ ਡਿਊਟੀ ਤੇ ਆਉਂਦੀ ਹੈ। ਅਜਿਹੇ ਵਿਚ ਬੱਚੇ ਨੂੰ ਗੋਦ ਵਿਚ ਲੈ ਕੇ ਡਿਊਟੀ ਕਰਨੀ ਪੈਂਦੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਮਾਂ ਦੀ ਮਮਤਾ ਹੈ ਕਿ ਬੱਚੇ ਨੂੰ ਛੱਡ ਨਹੀਂ ਸਕਦੀ। ਉੱਥੇ ਹੀ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਪੂਜਾ ਕੁਮਾਰੀ ਦੀ ਹੌਂਸਲਾ ਅਫ਼ਜਾਈ ਕੀਤੀ ਹੈ। ਉਹਨਾਂ ਨੇ ਰੋਹਤਾਸ ਤਾਇਨਾਤ ਪੁਲਿਸ ਕਾਂਸਟੇਬਲ ਪੂਜਾ ਨੂੰ ਉਤਸ਼ਾਹਤ ਕੀਤਾ ਹੈ। ਡੀਜੀਪੀ ਨੇ ਅਪੀਲ ਕੀਤੀ ਹੈ ਕਿ ਉਹ ਬੱਚੇ ਨੂੰ ਲੈ ਕੇ ਡਿਊਟੀ ਨਾ ਕਰਨ। ਉੱਥੇ ਹੀ ਪੂਜਾ ਨੇ ਕਿਹਾ ਕਿ ਘਰ ਵਿਚ ਕੋਈ ਮੈਂਬਰ ਨਹੀਂ ਹੈ ਇਸ ਲਈ ਬੱਚੇ ਨੂੰ ਨਾਲ ਲੈ ਕੇ ਡਿਊਟੀ ਕਰ ਰਹੀ ਸੀ।
ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਸਣੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਸ਼ੁੱਕਰਵਾਰ (24 ਅਪ੍ਰੈਲ) ਨੂੰ 23,077 ਹੋ ਗਈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ -19 ਦੀ ਲਾਗ ਕਾਰਨ 718 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਵੇਲੇ ਕੁੱਲ 17,610 ਵਿਅਕਤੀ ਮਹਾਂਮਾਰੀ ਨਾਲ ਪੀੜਤ ਹਨ।
ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ (24 ਅਪ੍ਰੈਲ) ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲ ਗਿਆ ਹੈ। ਕੋਵਿਡ -19 ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਮਹਾਰਾਸ਼ਟਰ ਵਿੱਚ ਹੁਣ ਤੱਕ 283 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ ਮੱਧ ਪ੍ਰਦੇਸ਼ ਵਿਚ 83 ਲੋਕਾਂ ਨੇ ਇਹ ਵਾਇਰਸ ਲਿਆ ਹੈ।
ਇਸ ਦੇ ਨਾਲ ਹੀ ਗੁਜਰਾਤ ਵਿੱਚ ਕ੍ਰਮਵਾਰ 112 ਅਤੇ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 24 ਅਤੇ 50 ਦੀ ਮੌਤ ਹੋਣ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 6430 ਮਾਮਲੇ ਮਹਾਰਾਸ਼ਟਰ ਤੋਂ ਆਏ ਹਨ। ਦਿੱਲੀ ਮਾਮਲਿਆਂ ਵਿਚ ਤੀਸਰੇ ਸਥਾਨ 'ਤੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।