ਲਗਾਤਾਰ ਤੀਜੇ ਦਿਨ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਵਧਾਈਆਂ ਗਈਆਂ ਹਨ ਕੀਮਤਾਂ

Petrol and diesel prices raised for third consecutive day

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਦੌਰ ਲਗਾਤਾਰ ਤੀਜੇ ਤਿੰਨ ਵੀ ਜਾਰੀ ਹੈ। ਤੇਲ ਮਾਰਕਿੰਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਫਿਰ ਤੇਲ ਦੀਆਂ ਕੀਮਤਾਂ ਵਧਾਈਆਂ ਸਨ। ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ 14 ਪੈਸੇ ਜਦਕਿ ਚੇਨੱਈ ਵਿਚ 15 ਪੈਸੇ ਲੀਟਰ ਵਧ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 12 ਪੈਸੇ ਜਦਕਿ ਚੇਨੱਈ ਵਿਚ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ, ਸ਼ਨੀਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਪੈਟਰੋਲ ਦੀਆਂ ਕੀਮਤਾਂ ਵਧ ਕਿ 71.53 ਰੁਪਏ, 73.5 ਰੁਪਏ, 77.14 ਰੁਪਏ ਅਤੇ 74.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਚਾਰਾਂ ਮਹਾਂਨਗਰਾਂ ਵਿਚ ਵਧ ਕੇ 66.57 ਰੁਪਏ, 68.33 ਰੁਪਏ, 69.75 ਰੁਪਏ ਅਤੇ 70.37 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਤਿੰਨ ਦਿਨਾਂ ਵਿਚ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪੈਟਰੋਲ 36 ਪੈਸੇ, ਜਦਕਿ ਚੇਨੱਈ ਵਿਚ 38 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਤਿੰਨ ਦਿਨਾਂ ਵਿਚ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 37 ਪੈਸੇ ਜਦਕਿ ਚੇਨੱਈ ਵਿਚ 40 ਪੈਸੇ ਪ੍ਰਤੀ ਲੀਟਰ ਵਧਿਆ ਹੈ।