China ’ਚ ਫਿਰ ਤੇਜ਼ੀ ਨਾਲ ਵਧ ਰਹੇ ਨੇ Corona ਦੇ ਮਾਮਲੇ...ਦੇਖੋ ਪੂਰੀ ਖ਼ਬਰ
ਇਹਨਾਂ ਵਿਚ 10 ਅੰਦਰੂਨੀ ਆਟੋਨੋਮਸ ਖੇਤਰ ਤੋਂ ਆਏ ਇਕ...
ਨਵੀਂ ਦਿੱਲੀ: ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਚੀਨ ਵਿਚ ਹੁਣ ਕੋਵਿਡ-19 ਦੇ ਇਕ ਦਿਨ ਵਿਚ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿਚ 40 ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖ ਰਹੇ।
ਚੀਨ ਵਿਚ ਕੋਰੋਨਾ ਦੇ ਜ਼ਿਆਦਾਤਰ ਨਵੇਂ ਮਾਮਲੇ ਵੁਹਾਨ ਤੋਂ ਹੀ ਸਾਹਮਣੇ ਆਏ ਹਨ। ਪਿਛਲੇ 10 ਦਿਨਾਂ ਵਿਚ ਵੁਹਾਨ ਵਿਚ 60 ਲੱਖ ਤੋਂ ਜ਼ਿਆਦਾ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਾ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦਸਿਆ ਕਿ ਐਤਵਾਰ ਨੂੰ ਚੀਨ ਵਿਚ ਕੋਰੋਨਾ ਦੇ ਨਵੇਂ ਮਾਮਲੇ ਲੋਕਲ ਟ੍ਰਾਂਸਮਿਸ਼ਨ ਨਾਲ ਜੁੜੇ ਨਹੀਂ ਹਨ ਪਰ 11 ਨਵੇਂ ਮਾਮਲੇ ਬਾਹਰੀ ਹਨ।
ਇਹਨਾਂ ਵਿਚ 10 ਅੰਦਰੂਨੀ ਆਟੋਨੋਮਸ ਖੇਤਰ ਤੋਂ ਆਏ ਇਕ ਸਿਚੁਆਨ ਪ੍ਰਾਂਤ ਵਿਚੋਂ ਆਇਆ ਹੈ। ਜਾਣਕਾਰੀ ਦੇ ਅਨੁਸਾਰ ਕੋਰੋਨਾ ਦੀ ਲਾਗ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੋਈ ਸੰਕੇਤ ਨਹੀਂ ਦਿਖਾਇਆ ਗਿਆ, ਜਿਨ੍ਹਾਂ ਵਿੱਚੋਂ 38 ਵੂਹਾਨ ਦੇ ਹਨ।
ਵੁਹਾਨ ਵਿਚ ਕੋਰਨ ਵਿਚ ਲੱਛਣਾਂ ਤੋਂ ਬਿਨਾਂ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਜਾਂਚ ਵਿਚ ਵਾਧਾ ਕੀਤਾ ਹੈ। ਸਿਹਤ ਵਿਭਾਗ ਦੇ ਅਨੁਸਾਰ 396 ਵਿਅਕਤੀ ਜਿਨ੍ਹਾਂ ਨੂੰ ਲਾਗ ਦੇ ਕੋਈ ਸੰਕੇਤ ਨਹੀਂ ਹਨ, ਚੀਨ ਵਿੱਚ ਡਾਕਟਰੀ ਨਿਗਰਾਨੀ ਹੇਠ ਹਨ, ਜਿਨ੍ਹਾਂ ਵਿੱਚੋਂ 326 ਵੁਹਾਨ ਦੇ ਹਨ। ਕੁੱਝ ਅਜਿਹੇ ਮਰੀਜ਼ ਵੀ ਹਨ ਜਿਹਨਾਂ ਨੂੰ ਕੋਰੋਨਾ ਵਾਇਰਸ ਤਾਂ ਹੋ ਜਾਂਦਾ ਹੈ ਪਰ ਵਾਇਰਸ ਦੇ ਲੱਛਣ ਨਹੀਂ ਦਿਖਦੇ ਤੇ ਪਰ ਬੁਖਾਰ, ਜ਼ੁਕਾਮ ਜਾਂ ਗਲੇ ਦੀ ਸਮੱਸਿਆ ਦੇ ਲੱਛਣ ਨਹੀਂ ਵੀ ਹੁੰਦੇ।
ਹਾਲਾਂਕਿ ਉਹ ਕਿਸੇ ਹੋਰ ਵਿਅਕਤੀ ਨੂੰ ਪੀੜਤ ਕਰ ਸਕਦੇ ਹਨ। ਵੁਹਾਨ ਮਿਊਂਸਪਲ ਕਾਰਪੋਰੇਸ਼ਨ ਸਿਹਤ ਕਮਿਸ਼ਨ ਦੇ ਅਨੁਸਾਰ ਸ਼ਹਿਰ ਵਿੱਚ 14 ਮਈ ਤੋਂ 23 ਮਈ ਦੇ ਵਿੱਚ ਹੁਣ ਤੱਕ 60 ਲੱਖ ਤੋਂ ਵੱਧ ਜਾਂਚ ਕੀਤੀ ਜਾ ਚੁੱਕੀ ਹੈ। ਐਤਵਾਰ ਤੱਕ ਚੀਨ ਵਿੱਚ 82,985 ਲੋਕ ਪੀੜਤ ਹੋਏ ਹਨ ਅਤੇ ਇਨ੍ਹਾਂ ਵਿੱਚੋਂ 4,634 ਲੋਕਾਂ ਦੀ ਮੌਤ ਹੋ ਗਈ ਹੈ।
ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। 24 ਘੰਟਿਆਂ ਵਿੱਚ ਰਿਕਾਰਡ 6977 ਤਾਜ਼ਾ ਕੇਸ ਸਾਹਮਣੇ ਆਏ ਜੋ ਚੌਥੇ ਦਿਨ ਵਿੱਚ ਸਭ ਤੋਂ ਵੱਧ ਵਾਧਾ ਹੈ। ਜਦਕਿ ਮਹਾਂਮਾਰੀ ਨੇ 154 ਲੋਕਾਂ ਦੀ ਮੌਤ ਕਰ ਦਿੱਤੀ। ਸੋਮਵਾਰ ਸਵੇਰੇ ਨੌਂ ਵਜੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ 1,38,845 ਕੋਰੋਨਾ ਮਾਮਲੇ ਹਨ ਜਿਨ੍ਹਾਂ ਵਿਚੋਂ 77103 ਐਕਟਿਵ ਹਨ ਅਤੇ 57720 ਨੂੰ ਡਿਸਚਾਰਜ ਕੀਤਾ ਗਿਆ ਹੈ। ਕੋਰੋਨਾ ਤੋਂ ਹੁਣ ਤੱਕ ਦੇਸ਼ ਵਿਚ ਕੁਲ 4021 ਮੌਤਾਂ ਹੋ ਚੁੱਕੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।