ਦਰਦਨਾਕ! ਕੋਰੋਨਾ ਵਾਇਰਸ ਨੇ 15 ਦਿਨਾਂ ’ਚ ਪਰਿਵਾਰ ਦੇ ਪੰਜ ਲੋਕਾਂ ਦੀ ਲਈ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ ਸਾਬਿਤ ਹੋ ਰਹੀ ਹੈ।

Five members of family died in 15 days

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ ਸਾਬਿਤ ਹੋ ਰਹੀ ਹੈ। ਕਈ ਲੋਕਾਂ ’ਤੇ ਇਸ ਲਹਿਰ ਦਾ ਅਜਿਹਾ ਕਹਿਰ ਟੁੱਟਿਆ ਹੈ ਕਿ ਇਹ ਉਹਨਾਂ ਦੇ ਪਰਿਵਾਰ ਦੇ ਕਈ ਲੋਕਾਂ ਦੀ ਜਾਨ ਚਲੀ ਗਈ। ਮੱਧ ਪ੍ਰਦੇਸ਼ ਦੇ ਬਾਲਾਘਾਟ ਵਿਚ ਵੀ ਅਜਿਹਾ ਦੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।

ਇੱਥੋਂ ਦੇ ਬੋਨਕੱਟਾ ਪਿੰਡ ਵਿਚ ਕੋਰੋਨਾ ਵਾਇਰਸ ਨੇ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਜਾਨ ਲੈ ਲਈ। ਖ਼ਬਰਾਂ ਅਨੁਸਾਰ ਪਰਿਵਾਰ ਦੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਹਨਾਂ ਵਿਚ ਪਰਿਵਾਰ ਦੇ ਮੁਖੀ ਗੋਵਿੰਦ ਰਾਮ, ਉਹਨਾਂ ਦੀ ਪਤਨੀ ਸੁਸ਼ੀਲਾ, ਉਹਨਾਂ ਦੇ ਦੋ ਬੇਟੇ ਮਹਿੰਦਰ ਅਤੇ ਸੰਤੋਸ਼ ਅਤੇ ਸੰਤੋਸ਼ ਦੀ ਪਤਨੀ ਸ਼ਾਮਲ ਹੈ।

ਪਰਿਵਾਰ ਵਿਚ ਮੌਤਾਂ ਦਾ ਸਿਲਸਿਲਾ ਅਪ੍ਰੈਲ ਦੀ ਅਖੀਰ ਵਿਚ ਸ਼ੁਰੂ ਹੋਇਆ, ਜਿਸ ਦੇ ਚਲਦਿਆਂ ਮਈ ਦੇ ਪਹਿਲੇ ਹਫ਼ਤੇ ਤੱਕ ਪੰਜ ਲੋਕਾਂ ਦੀ ਮੌਤ ਹੋ ਗਈ। ਸੰਤੋਸ਼ ਅਤੇ ਉਸ ਦੀ ਪਤਨੀ ਦੇ ਦੋ ਬੱਚੇ ਹਨ, ਜੋ ਹੁਣ ਅਨਾਥ ਹੋ ਗਏ। ਉੱਥੇ ਹੀ ਮਹਿੰਦਰ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ।

ਹੁਣ ਇਸ ਪਰਿਵਾਰ ਵਿਚ ਸਿਰਫ਼ ਇਕ ਮਹਿਲਾ ਅਤੇ ਪੰਜ ਬੱਚੇ ਹੀ ਬਚੇ ਹਨ। ਪਰਿਵਾਰ ਦੀ ਜ਼ਿੰਮੇਵਾਰੀ ਹੁਣ ਮਹਿੰਦਰ ਦੀ ਪਤਨੀ ਲਲਿਤਾ ਉੱਤੇ ਹੀ ਹੈ। ਦੁੱਖਾਂ ਦਾ ਸਾਹਮਣਾ ਕਰ ਰਹੇ ਇਸ ਪਰਿਵਾਰ ਨੇ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਈ ਹੈ।