ਭਾਰਤੀ ਜਲ ਸੈਨਾ ਦਾ ਇਕ ਹੋਰ ਰਿਕਾਰਡ: INS ਵਿਕਰਾਂਤ 'ਤੇ ਰਾਤ ਨੂੰ ਕਰਵਾਈ ਮਿਗ-29K ਦੀ ਸਫ਼ਲ ਲੈਂਡਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਲ ਸੈਨਾ ਦੀ ਇਹ ਪ੍ਰਾਪਤੀ ਆਤਮ-ਨਿਰਭਰ ਭਾਰਤ ਦੀ ਵਧਦੀ ਸ਼ਕਤੀ ਵੱਲ ਇਕ ਵੱਡਾ ਕਦਮ ਹੈ।

Indian Navy Successfully Executes Maiden Night Landing of MiG-29K on INS Vikrant



ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਇਕ ਹੋਰ ਰਿਕਾਰਡ ਬਣਾਇਆ ਹੈ। ਬਿਆਨ ਮੁਤਾਬਕ ਜਲ ਸੈਨਾ ਨੇ ਭਾਰਤ ਦੇ ਸਵਦੇਸ਼ੀ ਜੰਗੀ ਬੇੜੇ ਆਈਐਨਐਸ ਵਿਕਰਾਂਤ 'ਤੇ ਮਿਗ-29ਕੇ ਦੀ ਰਾਤ ਨੂੰ ਸਫਲਤਾਪੂਰਵਕ ਲੈਂਡਿੰਗ ਕੀਤੀ। ਜਲ ਸੈਨਾ ਦੀ ਇਹ ਪ੍ਰਾਪਤੀ ਆਤਮ-ਨਿਰਭਰ ਭਾਰਤ ਦੀ ਵਧਦੀ ਸ਼ਕਤੀ ਵੱਲ ਇਕ ਵੱਡਾ ਕਦਮ ਹੈ।  

ਇਹ ਵੀ ਪੜ੍ਹੋ: ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਿਉਂ ਨਹੀਂ ਕਰਵਾਇਆ ਜਾ ਰਿਹਾ?: ਅਰਵਿੰਦ ਕੇਜਰੀਵਾਲ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਜਸ ਜਹਾਜ਼ ਦੇ ਜਲ ਸੈਨਾ ਵਰਜ਼ਨ ਨੇ ਆਈਐਨਐਸ ਵਿਕਰਾਂਤ 'ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਹਾਲਾਂਕਿ ਇਹ ਲੈਂਡਿੰਗ ਦਿਨ ਵੇਲੇ ਹੀ ਕੀਤੀ ਗਈ ਸੀ। ਇਸ ਤੋਂ ਇਲਾਵਾ 28 ਮਾਰਚ ਨੂੰ ਇਕ ਕਾਮੋਵ 31 ਹੈਲੀਕਾਪਟਰ ਨੂੰ ਵੀ ਆਈਐਨਐਸ ਵਿਕਰਾਂਤ 'ਤੇ ਉਤਾਰਿਆ ਗਿਆ ਸੀ।

ਭਾਰਤੀ ਜਲ ਸੈਨਾ ਦੇ ਅਧਿਕਾਰੀ ਮੁਤਾਬਕ ਪ੍ਰੀਖਣ ਦੌਰਾਨ ਸਵਦੇਸ਼ੀ ਲਾਈਟਿੰਗ ਐਕਸੈਸਰੀਜ਼ ਅਤੇ ਸ਼ਿਪਬੋਰਨ ਸਿਸਟਮ ਦੀ ਵਰਤੋਂ ਕੀਤੀ ਗਈ, ਜੋ ਪੂਰੀ ਤਰ੍ਹਾਂ ਸਫ਼ਲ ਸਾਬਤ ਹੋਈ।