Lucknow Retired IAS News: ਰਿਟਾਇਰਡ IAS ਦੇ ਘਰ 'ਚ ਹੋਈ ਲੁੱਟ-ਖੋਹ, ਵਿਰੋਧ ਕਰਨ 'ਤੇ ਪਤਨੀ ਦਾ ਕੀਤਾ ਕਤਲ
Lucknow Retired IAS News:
Lucknow Retired IAS Officers Wife Murder News in punjabi : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸ਼ਨੀਵਾਰ ਸਵੇਰੇ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੇ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਦੇ ਘਰ ਦਿਨ ਦਿਹਾੜੇ ਲੁਟੇਰਿਆਂ ਨੇ ਲੁੱਟਮਾਰ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਅਧਿਕਾਰੀ ਦੀ ਪਤਨੀ ਨੂੰ ਫਾਹਾ ਲਗਾ ਕੇ ਮਾਰ ਦਿਤਾ। ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Ludhiana News: ਮਾਂ ਨਾਲ ਘਰੋਂ ਭੱਜ ਕੇ ਆਈ ਲੜਕੀ ਨਾਲ ਲੋਕਾਂ ਨੇ ਬਣਾਏ ਸਬੰਧ, ਚਾਕੂਆਂ ਨਾਲ ਕੀਤਾ ਜ਼ਖ਼ਮੀ
ਦਰਅਸਲ ਰਾਏਬਰੇਲੀ ਸਮੇਤ ਕਈ ਜ਼ਿਲ੍ਹਿਆਂ ਦੇ ਡੀਐਮ ਅਤੇ ਇਲਾਹਾਬਾਦ ਵਿਚ ਡਿਵੀਜ਼ਨਲ ਕਮਿਸ਼ਨਰ ਰਹਿ ਚੁੱਕੇ 71 ਸਾਲਾ ਸੇਵਾਮੁਕਤ ਆਈਏਐਸ ਅਧਿਕਾਰੀ ਡੀਐਨ ਦੂਬੇ ਲਖਨਊ ਦੇ ਇੰਦਰਾਨਗਰ ਥਾਣਾ ਖੇਤਰ ਦੇ ਸੈਕਟਰ-22 ਵਿੱਚ ਰਹਿੰਦੇ ਹਨ। ਸ਼ਨੀਵਾਰ ਸਵੇਰੇ ਜਦੋਂ ਉਹ ਗੋਲਫ ਖੇਡ ਕੇ ਵਾਪਸ ਆਇਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਦੀ ਪਤਨੀ ਮੋਹਿਨੀ ਦੀ ਲਾਸ਼ ਫਰਸ਼ 'ਤੇ ਪਈ ਸੀ। ਉਸ ਦੇ ਗਲੇ ਵਿੱਚ ਫਾਹਾ ਬੰਨ੍ਹਿਆ ਹੋਇਆ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: Punjab Weather News: ਪੰਜਾਬ ਵਿਚ ਹੁਣ ਗਰਮੀ ਕੱਢੇਗੀ ਹੋਰ ਵੱਟ, ਪਾਰਾ 47 ਡਿਗਰੀ ਤੋਂ ਪਹੁੰਚੇਗਾ ਪਾਰ!
ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਨਾਲ ਹੀ ਆਸਪਾਸ ਦੇ ਇਲਾਕੇ ਵਿੱਚ ਮੌਜੂਦ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Lucknow Retired IAS Officers Wife Murder News in punjabi , stay tuned to Rozana Spokesman)