ਭਾਜਪਾ ਨੇਤਾ ਦੀ ਕਾਰ ਨੇ ਹੋਮਗਾਰਡ ਦੇ ਅਧਿਕਾਰੀ ਨੂੰ ਬੋਨਟ ਤੇ 300 ਕਿਲੋਮੀਟਰ ਦੀ ਦੂਰੀ ਤੱਕ ਘਸੀਟਿਆ
ਕਾਰ ਡਰਾਈਵਰ ਨੇ ਆਪਣੀ ਗਲਤੀ ਵੀ ਮੰਨੀ
ਹਰਿਆਣਾ- ਭਾਜਪਾ ਨੇਤਾ ਸਤੀਸ਼ ਖੋੜਾ ਦੀ ਕਾਰ ਨੇ ਹੋਮਗਾਰਡ ਦੇ ਇਕ ਜਵਾਨ ਨੂੰ ਆਪਣੇ ਬੋਨਟ ਤੇ ਹਰਿਆਣਾ ਦੇ ਰੇਵਾੜੀ ਵਿਚ ਕਰੀਬ 300 ਮੀਟਰ ਤੱਕ ਘਸੀਟਿਆ। ਇਸ ਗੱਲ ਦੀ ਜਾਣਕਾਰੀ ਆਸ ਪਾਸ ਦੇ ਲੋਕਾਂ ਨੇ ਦਿੱਤੀ। ਏਐਨਆਈ ਦੇ ਮੁਤਾਬਕ ਕਾਰ ਸੜਕ ਦੇ ਗਲਤ ਪਾਸੇ ਚੱਲ ਰਹੀ ਸੀ ਅਤੇ ਅਧਿਕਾਰੀ ਨੇ ਉਸ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਨਹੀਂ ਰੁਕੀ।
ਹੋਮਗਾਰਡ ਦਾ ਇਕ ਨੌਜਵਾਨ ਹਾਦਸੇ ਦੇ ਡਰ ਤੋਂ ਕਾਰ ਦੇ ਬੋਨਟ ਤੇ ਚੜ੍ਹ ਗਿਆ ਜਿਸ ਤੋਂ ਬਾਅਦ ਕਾਰ ਨੇ ਉਸ ਨੂੰ 300 ਮੀਟਰ ਦੀ ਦੂਰੀ ਤੱਕ ਘਸੀਟਿਆ। ਹੋਮ ਗਾਰਡ ਦੇ ਅਧਿਕਾਰੀ ਮੋਨੂੰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਡਰਾਈਵਰ ਸੋਨੂੰ ਸਿੰਘ ਨੇ ਕਿਹਾ ਕਿ ਇਹ ਸਤੀਸ਼ ਖੋੜਾ ਦੀ ਕਾਰ ਹੈ। ਜਦ ਹੋਮ ਗਾਰਡ ਦੇ ਅਧਿਕਾਰੀ ਮੋਨੂੰ ਸਿੰਘ ਨੇ ਕਿਹਾ ਕਿ ਤੁਸੀਂ ਕਾਰ ਗਲਤ ਸਾਈਡ ਤੇ ਚਲਾ ਰਹੇ ਸੀ ਤਾਂ ਕਾਰ ਡਰਾਈਵਰ ਨੇ ਉਸ ਨੂੰ ਥੱਪੜ ਮਾਰ ਦਿੱਤਾ।
ਕਾਰ ਡਰਾਈਵਰ ਦਾ ਕਹਿਣਾ ਹੈ ਕਿ ਉਹ ਕਾਰ ਗਲਤ ਸਾਈਡ ਤੇ ਚਲਾ ਰਿਹਾ ਸੀ ਅਤੇ ਡਿਊਟੀ ਤੇ ਬੈਠੇ ਅਧਿਕਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਨੇ ਅਧਿਕਾਰੀ ਨੂੰ ਬੇਨਤੀ ਵੀ ਕੀਤੀ ਕਿ ਉਸ ਨੂੰ ਮਾਫ਼ ਕਰ ਦਿਓ ਅਤੇ ਜਾਣ ਦਿਓ ਪਰ ਹੋਮ ਗਾਰਡ ਦਾ ਅਧਿਕਾਰੀ ਨਾ ਮੰਨਿਆ ਜਿਸ ਦੌਰਾਨ ਉਸ ਨੇ ਕਾਰ ਅੱਗੇ ਵਧਾ ਲਈ ਅਤੇ ਅਧਿਕਾਰੀ ਕਾਰ ਦੇ ਬੋਨਟ ਤੇ ਚੜ੍ਹ ਗਿਆ ਜਿਸ ਦੌਰਾਨ ਉਹ ਘੱਟੋ ਘੱਟ 300 ਕਿਲੋਮੀਟਰ ਦੀ ਦੂਰੀ ਤੱਕ ਕਾਰ ਨਾਲ ਘਸੀਟਿਆ ਗਿਆ। ਸੋਨੂੰ ਨੇ ਕਿਹਾ ਕਿ ਉਸ ਦਾ ਇਰਾਦਾ ਗਲਤ ਨਹੀਂ ਸੀ ਉਹ ਆਪਣੀ ਗਲਤੀ ਮੰਨਦਾ ਹੈ।