ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਿਲਾਂ, ਲਾਈਸੈਂਸ ਜਾਰੀ ਕਰਨ ਵਾਲੀ ਅਥਾਰਟੀ ਨੇ ਚੁੱਕੇ ਇਹ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਦੇ ਆਯੁਰਵੈਦਿਕ ਵਿਭਾਗ ਨੇ ਦਿਵਯਾ ਫਾਰਮੈਸੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

Ramdev

ਪਤੰਜ਼ਲੀ ਵੱਲੋਂ ਕਰੋਨਾ ਵਾਇਰਸ ਦੇ ਲਈ ਜਾਰੀ ਕੀਤੀ ਕੋਰੋਨਿਲ ਦਵਾਈ ਤੇ ਹੁਣ ਸਵਾਲ ਉਠ ਰਹੇ ਹਨ। ਹੁਣ ਇਸ ਦਵਾਈ ਨੂੰ ਮਨਜ਼ੂਰੀ ਦੇਣ ਵਾਲੀ ਲਾਇਸੰਸਿੰਗ ਆਥਾਰਟੀ ਨੇ ਹੀ ਕੋਲੋਨਿਲ ਤੇ ਸਵਾਲ ਖੜੇ ਕੀਤੇ ਹਨ। ਉਤਰਾਖੰਡ ਦੇ ਆਯੁਰਵੈਦਿਕ ਵਿਭਾਗ ਨੇ ਦਿਵਯਾ ਫਾਰਮੈਸੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਦਵਾਈ ਦੇ ਲੇਵਲ ਤੇ ਕਰੋਨਾ ਵਾਇਰਸ ਦੇ ਇਲਾਜ਼ ਦਾ ਗੁਮਰਾਹ ਪ੍ਰਚਾਰ ਕੀਤਾ ਜਾ ਰਿਹਾ ਹੈ।

ਜਿਸ ਨੂੰ ਕੰਪਨੀ ਨੂੰ ਤੁਰੰਤ ਹਟਾਉਂਣਾ ਪਵੇਗਾ। ਅਜਿਹਾ ਨਾ ਕਰਨ ਤੇ ਕੰਪਨੀ ਨੂੰ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਨੋਟਿਸ ਵਿਚ ਸਾਫ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਦੀ ਕਿਟ ਦੇ ਨਾਮ ਤੇ ਤਿੰਨ ਦਵਾਈਆਂ ਨੂੰ ਇੱਕੋ ਨਾਲ ਵੇਚਣ ਦਾ ਕੋਈ ਲਾਈਸੈਂਸ ਈਸ਼ੂ ਨਹੀਂ ਹੋਇਆ। ਨੋਟਿਸ ਵਿਚ ਪੁਛਿਆ ਗਿਆ ਹੈ ਕਿ ਕਿਸ ਅਧਾਰ ਤੇ ਕੋਰੋਨਿਲ ਨੂੰ ਕਰੋਨਾ ਦੇ ਇਲਾਜ਼ ਦੀ ਦਵਾਈ ਦੱਸਿਆ ਜਾ ਰਿਹਾ ਹੈ।

ਉਤਰਾਖੰਡ ਦੇ ਅਯੁਰਵੈਦਿਕ ਵਿਭਾਗ ਨੇ ਪਤੰਜ਼ਲੀ ਦੀ ਦਵਾਈ ਨੂੰ ਬੁਖਾਰ, ਸਾਹ ਲੈਣ ਦੀ ਸਮੱਸਿਆ ਅਤੇ ਇਮਿਊਨਿਟੀ ਬੂਸਟ ਦੇ ਲਈ ਇਸ ਦਵਾਈ ਨੂੰ ਦੇਣ ਦੀ ਆਗਿਆ ਦਿੱਤੀ ਸੀ। ਨੋਟਿਸ ਵਿਚ ਪੁਛਿਆ ਗਿਆ ਹੈ ਕਿ ਜਦੋਂ ਇਸ ਦਵਾਈ ਵਿਚ ਕਰੋਨਾ ਵਾਇਰਸ ਦੇ ਇਲਾਜ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਕਿਉਂ ਨਾ ਇਸ ਨੂੰ ਰੱਦ ਕਰ ਦਿੱਤਾ ਜਾਵੇ।

ਦੱਸ ਦੱਈਏ ਕਿ ਮੰਗਲਵਾਰ ਨੂੰ ਬਾਬਾ ਰਾਮਦੇਵ ਵੱਲੋਂ ਲਾਂਚ ਕੀਤੀ ਕੋਰੋਨਿਲ ਦਵਾਈ ਦੀ ਕਿਟ ਨੂੰ ਕਰੋਨਾ ਦੇ ਇਲਾਜ਼ ਦੀ ਦਵਾਈ ਦੱਸਿਆ ਗਿਆ ਹੈ। ਇਸਦੇ ਨਾਲ ਹੀ ਇਸ ਨੂੰ 100 ਕਰੋਨਾ ਮਰੀਜ਼ਾਂ ਦੇ ਟੈਸਟ ਕਰਨ ਦੀ ਇਕ ਸਟੱਡੀ ਦਾ ਵੀ ਹਵਾਲਾ ਦਿੱਤਾ ਗਿਆ ਹੈ। ਦਾਅਵੇ ਅਨੁਸਾਰ ਸਾਰੇ ਮਰੀਜ਼ ਇਸ ਦਵਾਈ ਨਾਲ ਠੀਕ ਹੋਏ ਹਨ। ਦੱਸ ਦੱਈਏ ਕਿ ਦਿਵਯਾ ਫਾਰਮੇਸੀ ਨੂੰ ਨੋਟਿਸ ਦਾ ਜਵਾਬ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।