ਇਸ ਸਾਲ ਭਾਰਤ ਦੀ ਅਰਥਵਿਵਸਥਾ 'ਚ ਭਾਰੀ ਗਿਰਾਵਟ ਦੇ ਸੰਕੇਤ, IMF ਨੇ ਕੀਤੇ ਖੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੂੰ ਵੀ ਇਸ ਮੌਜੂਦਾ ਵਿਤੀ ਸਾਲ ਵਿਚ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Photo

ਨਵੀਂ ਦਿੱਲੀ : ਦੁਨੀਆਂ ਭਰ ਵਿਚ ਇਸ ਸਮੇਂ ਕਰੋਨਾ ਵਾਇਰਸ ਦੇ ਕਾਰਨ ਸਾਰੇ ਕੰਮਕਾਰ ਠੱਪ ਹੋਣ ਦੇ ਕਾਰਨ ਮੰਦੀ ਦਾ ਮਾਹੌਲ ਚੱਲ ਰਿਹਾ ਹੈ । ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਮੌਜੂਦਾ ਵਿਤੀ ਸਾਲ ਵਿਚ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। IFM ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਚ ਇਸ ਸਾਲ 4.5 ਫੀਸਦੀ ਦੀ ਗਿਰਾਵਟ ਆ ਸਕਦੀ ਹੈ ਅਤੇ ਇਹ ਇਕ ਇਤਿਹਾਸਿਕ ਗਿਰਾਵਟ ਹੈ।

IFM ਦੇ ਅਨੁਸਾਰ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਚੱਲ ਰਿਹੇ ਉਪਾਵਾਂ ਦੇ ਕਾਰਨ ਬਹੁਤ ਸਾਰੇ ਉਦਯੋਗ ਬੰਦ ਪਏ ਹਨ। ਜੋ ਕਿ ਇਸ ਆਰਥਿਕ ਮੰਦੀ ਦੇ ਸੰਕਟ ਲਈ  ਜਿੰਮੇਵਾਰ ਹਨ। ਹਾਲਾਂਕਿ ਮੁਦਰਾਕੋਸ਼ ਨੇ ਇਹ ਵੀ ਕਿਹਾ ਕਿ ਸਾਲ 2021 ਵਿਚ ਦੇਸ਼ ਇਕ ਵਾਰ ਫਿਰ ਤੋਂ ਆਰਥਿਕ ਸੰਕਟ ਚੋਂ ਬਾਹਰ ਨਿਕਲ ਸਕਦਾ ਹੈ ਅਤੇ ਇਸ ਸਾਲ 6.0 ਫੀਸਦੀ ਆਰਥਿਕ ਬਢੋਤਰੀ ਹੋਣ ਦਾ ਅਨੁਮਾਨ ਹੈ। ਉਧਰ ਮੁਦਰਾਕੋਸ਼ ਦੇ ਮੁਖ ਅਰਥਸਾਸਾਤਰੀ ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਦਾ ਕਹਿਣਾ ਹੈ ਕਿ ਇਸ ਚੱਲ ਰਹੇ ਸੰਕਟ ਨੂੰ ਦੇਖਦਿਆਂ ਸਾਡਾ ਅਨੁਮਾਨ ਹੈ

ਕਿ ਇਸ ਸਾਲ ਅਰਥਵਿਵਸਥਾ ਚ 4.5 ਫੀਸਦੀ ਦੀ ਗਿਰਾਵਟ ਦਰਜ਼ ਹੋ ਸਕਦੀ ਹੈ ਅਤੇ ਇਹ ਸਥਿਤੀ ਸਾਰੇ ਦੇਸ਼ਾਂ ਦੀ  ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਹੋਣ ਵਾਲਾ ਨੁਕਸਾਨ ਪਹਿਲਾਂ ਲਗਾਏ ਅਨੁਮਾਨ ਤੋਂ ਜ਼ਿਆਦਾ ਹੈ। ਦੱਸ ਦੱਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਸਾਰੇ ਖੇਤਰਾਂ ਵਿਚ ਗਿਰਾਵਟ ਦਾ ਅਨੁਮਾਨ ਹੈ।

ਚੀਨ ਵਿਚ ਪਹਿਲੀ ਤਿਮਾਹੀ ਤੋਂ ਦੋਂ ਬਾਅਦ ਪੁਨਰਨਿਰਮਾਣ ਜਾਰੀ ਹੈ। ਉੱਥੇ ਹੀ ਸਾਲ 2020 ਵਿਚ ਵਾਧਾ ਦਰ ਦੇ 1.0 ਫੀਸਦੀ ਰਹਿਣ ਦਾ ਅਨੁਮਾਨ ਹੈ। IMF ਅਨੁਸਾਰ ਭਾਰਤ ਦੀ ਅਰਥਵਿਵਸਥਾ ਵਿਚ 4.5 ਫੀਸਦੀ ਗਿਰਾਵਟ ਦਾ ਅਨਮਾਨ ਜ਼ਿਆਦਾ ਦੇਰ ਤੱਕ ਲਗਾਏ ਲੌਕਡਾਊਨ ਦੇ ਕਾਰਨ ਹੈ। ਮੁਦਰਾ ਕੋਸ਼ ਦੇ ਅਨੁਸਾਰ ਇਹ 1961 ਤੋਂ ਬਾਅਦ ਸਭ ਤੋਂ ਹੋਲੀ ਹੋਣ ਵਾਲਾ ਵਾਧਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।