ਹੁਣ ਹੜ੍ਹਾਂ ਨੇ ਮਚਾਇਆ ਕਹਿਰ, ਹਜ਼ਾਰਾਂ ਲੋਕਾਂ ਨੂੰ ਕੀਤਾ ਬੇ-ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਪਹਿਲਾਂ ਹੀ ਕਰੋਨਾ ਵਾਇਰਸ ਦੇ ਕਾਰਨ ਸੰਕਟ ਦੇ ਦੌਰ ਚੋਂ ਗੁਜਰ ਰਿਹਾ ਹੈ। ਉੱਥੇ ਹੀ ਹੁਣ ਅਸਾਮ ਵਿਚ ਆਏ ਹੜ੍ਹਾਂ ਨੇ ਲੋਕਾਂ ਦੀ ਜਿੰਦਗੀ ਹੋਰ ਵੀ ਮੁਸ਼ਕਿਲ ਚ ਪਾ ਦਿਤੀ ਹੈ

Photo

ਦੇਸ਼ ਪਹਿਲਾਂ ਹੀ ਕਰੋਨਾ ਵਾਇਰਸ ਦੇ ਕਾਰਨ ਸੰਕਟ ਦੇ ਦੌਰ ਚੋਂ ਗੁਜਰ ਰਿਹਾ ਹੈ। ਉੱਥੇ ਹੀ ਹੁਣ ਅਸਾਮ ਵਿਚ ਆਏ ਹੜ੍ਹਾਂ ਨੇ ਲੋਕਾਂ ਦੀ ਜਿੰਦਗੀ ਹੋਰ ਵੀ ਮੁਸ਼ਕਿਲ ਚ ਪਾ ਦਿੱਤੀ ਹੈ। ਬੁੱਧਵਾਰ ਨੂੰ ਇੱਥੇ ਸਥਿਤੀ ਬਹੁਤ ਖਰਾਬ ਹੋ ਗਈ ਹੈ। ਕਈ ਲੋਕਾਂ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ ਅਤੇ ਕਈਆਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ । ਇਸ ਵਿਚ ਹੜ੍ਹ ਨੇ ਲੱਗਭਗ 102 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

ਪੰਜ ਹਜ਼ਾਰ ਹੈਕਟੇਅਰ ਤੋਂ ਵੱਧ ਦੇ ਰਕਬੇ ਵਿਚ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਰਾਜ ਦੇ ਪੰਜ ਜ਼ਿਲੇ ਇਸ ਹੜ੍ਹ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਇੱਥੇ 38 ਹਜ਼ਾਰ ਲੋਕ ਮਾਈਗਰੇਟ ਕਰਨ ਲਈ ਮਜਬੂਰ ਹੋਏ। ਜਦਕਿ ਇੱਕ ਵਿਅਕਤੀ ਦੀ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਸਿਵਾ ਸਾਗਰ ਜ਼ਿਲੇ ‘ਚ ਮੌਤ ਦਾ ਇਕ ਨਵਾਂ ਨਵਾਂ ਕੇਸ ਦਰਜ ਹੋਇਆ।

ਇਸ ਨਾਲ ਮ੍ਰਿਤਕਾਂ ਦੀ ਗਿਣਤੀ 12 ਹੋ ਗਈ। ਬ੍ਰਹਮਾ ਪੁੱਤਰ ਨਦੀ ਜੋਰਹਾਟ ਅਤੇ ਧੁਬਰੀ ਦੇ ਨਿਮਾਤੀਘਾਟ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਧੇਮਾਜੀ ਜ਼ਿਲ੍ਹੇ ਵਿੱਚ ਸੜਕਾਂ ਅਤੇ ਹੋਰ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਗੋਲਾਘਾਟ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਵਿਆਪਕ ਕਟਾਈ ਕਾਰਨ ਸਥਿਤੀ ਕਾਫ਼ੀ ਖਤਰਨਾਕ ਹੋ ਗਈ ਹੈ।

ਉਧਰ ਅਸਾਮ ਸਟੇਟ ਦੀ ਆਫ਼ਤ ਪ੍ਰਬੰਧਨ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਹੜ੍ਹਾਂ ਵਿਚ ਲੱਗਭਗ 38 ਹਜ਼ਾਰ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਦੱਸ ਦੱਈਏ ਕਿ ਇੱਥੇ ਸਭ ਤੋਂ ਵੱਧ ਧਮਾਜ਼ੀ ਜ਼ਿਲ੍ਹਾ ਹੈ। ਜਿੱਥੋਂ 15 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀਆਂ ਥਾਵਾਂ ਛੱਡ ਕੇ ਜਾਣਾ ਪਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।