Smart Watch ਰਾਹੀਂ PayTM FASTag ਤੋਂ ਪੈਸੇ ਕੱਢਣ ਦੀ ਕੋਸ਼ਿਸ਼? ਜਾਣੋ ਵਾਇਰਲ ਵੀਡੀਓ ਦੀ ਸੱਚਾਈ
ਫਾਸਟੈਗ ਨੇ ਇਸ ਤਰ੍ਹਾਂ ਦੇ ਕਿਸੇ ਵੀ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿਉਂਕਿ ਲੈਣ-ਦੇਣ ਸਿਰਫ ਰਜਿਸਟਰਡ ਵਪਾਰੀਆਂ ਦੁਆਰਾ ਸ਼ੁਰੂ ਕੀਤਾ ਜਾ ਸਕਦਾ ਹੈ
ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬੱਚਾ ਸਮਾਰਟ ਘੜੀ ਪਾ ਕੇ ਵਿੰਡਸਕ੍ਰੀਨ ਦੀ ਸਫ਼ਾਈ ਕਰ ਰਿਹਾ ਹੈ। ਵਾਇਰਲ ਵੀਡੀਓ ਵਿਚ ਇਕ ਬੱਚਾ ਐਪਲ ਦੀ ਸਮਾਰਟ ਘੜੀ ਪਾ ਕੇ ਕਾਰ ਦੀ ਖਿੜਕੀ ਸਾਫ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਹ ਵਿੰਡਸਕ੍ਰੀਨ ’ਤੇ ਫਾਸਟੈਗ ਸਟਿਕਰ ਦੇ ਸਾਹਮਣੇ ਘੜੀ ਨੂੰ ਘੁਮਾਉਂਦੇ ਹੋਏ ਨਜ਼ਰ ਆ ਰਿਹਾ ਹੈ।
ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਅਪਣੀ ਘੜੀ ਨਾਲ ਸਟਿਕਰ ਨੂੰ ਸਕੈਨ ਕਰ ਰਿਹਾ ਹੈ ਅਤੇ ਅਕਾਊਂਟ ਵਿਚੋਂ ਪੈਸੇ ਕੱਢ ਰਿਹਾ ਹੈ। ਹਾਲਾਂਕਿ ਫਾਸਟੈਗ ਨੇ ਇਸ ਤਰ੍ਹਾਂ ਦੇ ਕਿਸੇ ਵੀ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿਉਂਕਿ ਲੈਣ-ਦੇਣ ਸਿਰਫ ਰਜਿਸਟਰਡ ਵਪਾਰੀਆਂ ਦੁਆਰਾ ਸ਼ੁਰੂ ਕੀਤਾ ਜਾ ਸਕਦਾ ਹੈ, ਜੋ ਕਿ ਆਪਣੇ ਸਬੰਧਤ ਭੂ-ਸਥਾਨਾਂ ਤੋਂ ਟੋਲ ਅਤੇ ਪਾਰਕਿੰਗ ਪਲਾਜ਼ਾ ਆਪਰੇਟਰ ਹਨ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਅਣਅਧਿਕਾਰਤ ਡਿਵਾਈਸ NETC FASTag 'ਤੇ ਕੋਈ ਵਿੱਤੀ ਲੈਣ-ਦੇਣ ਨਹੀਂ ਕਰ ਸਕਦਾ ਹੈ ਅਤੇ ਇਹ ਬਿਲਕੁਲ ਸੁਰੱਖਿਅਤ ਹੈ।