ਮਥੁਰਾ 'ਚ ਫੈਲੀ ਜਾਨਲੇਵਾ ਬੀਮਾਰੀ ਗਲੈਂਡਰਜ਼, 3 ਘੋੜਿਆਂ ਨੂੰ ਮਾਰਿਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨਾਂ ਘੋੜਿਆਂ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਿਆ

After getting glanders of deadly disease three horses were killed in Mathura

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ 4 ਘੋੜਿਆਂ 'ਚ ਪਸ਼ੂਆਂ ਦੀ ਜਾਨਲੇਵਾ ਬੀਮਾਰੀ 'ਗਲੈਂਡਰਜ਼' ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰ ਦਿਤਾ ਗਿਆ, ਜਦਕਿ ਚੌਥੇ ਦੀ ਬੀਮਾਰੀ ਕਾਰਨ ਕੁਦਰਤੀ ਮੌਤ ਹੋ ਗਈ। 

ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾ. ਭੂਦੇਵ ਸਿੰਘ ਨੇ ਦਸਿਆ,''ਸੌਂਖ ਰੋਡ ਮਹੇਂਦਰ ਨਗਰ ਵਾਸੀ ਸੁਰੇਂਦਰ ਸਿੰਘ ਪੁੱਤਰ ਗੋਪਾਲ ਸਿੰਘ ਕੋਲ 6 ਘੋੜੇ-ਘੋੜੀਆਂ ਸਨ। ਉਨ੍ਹਾਂ 'ਚੋਂ ਇਕ ਘੋੜਾ ਅਤੇ ਤਿੰਨ ਘੋੜੀਆਂ 'ਚ 'ਗਲੈਂਡਰਜ਼' ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨਾਂ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰ ਦਿਤਾ ਗਿਆ ਅਤੇ ਜੰਗਲ 'ਚ ਦਫ਼ਨ ਕਰ ਦਿਤਾ ਗਿਆ।''

ਉਨ੍ਹਾਂ ਦਸਿਆ,''ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਕਰੀਬ 700 ਗਧੇ-ਘੋੜਿਆਂ ਦੇ ਖ਼ੂਨ ਦੇ ਨਮੂਨੇ ਹਰਿਆਣਾ ਦੇ ਹਿਸਾਰ ਸਥਿਤ ਕੇਂਦਰ ਖੋਜ ਸੰਸਥਾ 'ਚ ਜਾਂਚ ਲਈ ਭੇਜੇ ਗਏ ਸਨ। ਜਿੱਥੋਂ ਸੁਰੇਂਦਰ ਸਿੰਘ ਦੇ ਹੀ ਚਾਰ ਜਾਨਵਰਾਂ 'ਚ ਇਸ ਇਨਫ਼ੈਕਟਡ ਅਤੇ ਜਾਨਲੇਵਾ ਬੀਮਾਰੀ ਦੀ ਪੁਸ਼ਟੀ ਹੋਈ ਸੀ। ਸੁਰੇਂਦਰ ਸਿੰਘ ਨੂੰ ਨੁਕਸਾਨ ਲਈ 75 ਹਜ਼ਾਰ ਰੁਪਏ ਦੇਣ ਦੀ ਪ੍ਰਕਿਰਿਆ ਅਮਲ 'ਚ ਲਿਆਂਦੀ ਜਾ ਰਹੀ ਹੈ।''