ਰਾਬਰਟ ਵਾਡਰਾ ਨੇ ਬੀਮਾਰੀ ਦਾ ਹਵਾਲਾ ਦੇ ਕੇ ਵਿਦੇਸ਼ ਜਾਣ ਦੀ ਮਨਜੂਰੀ ਮੰਗੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਦਾਲਤ 3 ਜੂਨ ਨੂੰ ਕਰੇਗੀ ਫ਼ੈਸਲਾ 

Robert Vadra

ਨਵੀਂ ਦਿੱਲੀ : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ 'ਚ ਰਾਬਰਟ ਵਾਡਰਾ ਦੇ ਇਲਾਜ ਲਈ ਵਿਦੇਸ਼ ਜਾਣ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ 'ਤੇ ਹੁਣ 3 ਜੂਨ ਨੂੰ ਸਵੇਰੇ 10 ਵਜੇ ਫ਼ੈਸਲੇ ਸੁਣਾਇਆ ਜਾਵੇਗਾ।

ਇਸ ਤੋਂ ਪਹਿਲਾਂ ਵਾਡਰਾ ਦੇ ਵਕੀਲ ਕੇ.ਟੀ.ਐਸ. ਤੁਸਲੀ ਨੇ ਸੁਪਰੀਮ ਕੋਰਟ ਦੇ ਇਕ ਪੁਰਾਣੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਮਨਜੂਰੀ ਦੇਣ ਦੀ ਅਪੀਲ ਕੀਤੀ ਸੀ। ਤੁਲਸੀ ਦਾ ਕਹਿਣਾ ਹੈ ਕਿ ਮੈਡੀਕਲ ਗਰਾਊਂਡ 'ਤੇ ਵਿਦੇਸ਼ ਜਾਣ ਦੀ ਮਨਜੂਰੀ ਮਿਲਣੀ ਜਾਹੀਦੀ ਹੈ। ਅੰਤੜੀ 'ਚ ਟਿਊਮਰ ਹੈ।

ਤੁਲਸੀ ਨੇ ਕਿਹਾ ਕਿ ਵਾਡਰਾ ਹਮੇਸ਼ਾ ਜਾਂਚ 'ਚ ਸਹਿਯੋਗ ਕਰਦੇ ਰਹੇ ਹਨ। ਇਥੇ ਤਕ ਕਿ ਜਦੋਂ ਉਹ ਲੰਦਨ 'ਚ ਆਪਣੀ ਮਾਂ ਦਾ ਇਲਾਜ ਕਰਵਾ ਰਹੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਕਾਰਵਾਈ ਬਾਰੇ ਪਤਾ ਲੱਗਿਆ ਤਾਂ ਉਹ ਬਗੈਰ ਕਿਸੇ ਵਾਰੰਟ ਜਾਂ ਸੰਮਨ ਭਾਰਤ ਵਾਪਸ ਆ ਗਏ ਸਨ।

ਦਰਅਸਲ ਵਾਡਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਕਿਉਂਕਿ ਈ.ਡੀ. ਨੇ ਰਾਬਰਟ ਵਾਡਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ ਕਰ ਕੇ ਵੀਰਵਾਰ ਨੂੰ ਦਿੱਲੀ ਦਫ਼ਤਰ 'ਚ ਪੁਛਗਿਛ ਲਈ ਪੇਸ਼ ਹੋਣ ਬਾਰੇ ਕਿਹਾ ਹੈ। ਈ.ਡੀ. ਦੇ ਨੋਟਿਸ ਮੁਤਾਬਕ ਵਾਡਰਾ ਨੂੰ ਸਵੇਰੇ 10.30 ਵਜੇ ਪੇਸ਼ ਹੋਣਾ ਹੈ। ਵਾਡਰਾ 'ਤੇ ਲੰਦਨ ਸਥਿਤ 12 ਬਰਾਇੰਸਟਨ ਸਕੁਆਇਰ 'ਚ 19 ਲੱਖ ਪਾਊਂਡ 'ਚ ਜਾਇਦਾਦ ਦੀ ਖ਼ਰੀਦ ਵਿਚ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ।